ETV Bharat / state

ਮਾਨਸਾ ਪੁਲਿਸ ਦੀ ਵੱਡੀ ਕਾਰਵਾਈ, ਦੋ ਕਿੱਲੋ ਦੇ ਕਰੀਬ ਹੈਰੋਇਨ ਸਣੇ ਬਰਾਮਦ ਕੀਤੀ 5 ਲੱਖ 40 ਹਜ਼ਾਰ ਦੀ ਡਰੱਗ ਮਨੀ - HEROIN RECOVERED

ਮਾਨਸਾ ਪੁਲਿਸ ਵੱਲੋਂ ਨਸ਼ੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਇੱਕ ਕਿੱਲੋ 900 ਗ੍ਰਾਮ ਹੈਰੋਇਨ ਸਮੇਤ 5 ਲੱਖ 40 ਹਜਾਰ ਦੀ ਰਗ ਮਨੀਮ ਬਰਾਮਦ ਕੀਤੀ ਹੈ।

Mansa Police's major operation, drug money worth Rs 5.40 lakh recovered along with one kilo of heroin
ਇੱਕ ਕਿੱਲੋ ਹੈਰੋਇਨ ਸਣੇ ਬਰਾਮਦ ਕੀਤੀ 5 ਲੱਖ 40 ਹਜ਼ਾਰ ਦੀ ਡਰੱਗ ਮਨੀ (Etv Bharat)
author img

By ETV Bharat Punjabi Team

Published : Jan 25, 2025, 4:42 PM IST

Updated : Jan 25, 2025, 4:50 PM IST

ਮਾਨਸਾ: ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਮਾਨਸਾ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਪੁਲਿਸ ਵੱਲੋਂ ਇੱਕ ਕਿੱਲੋ 900 ਗ੍ਰਾਮ ਹੈਰੋਇਨ ਸਮੇਤ 5 ਲੱਖ 40 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਅਤੇ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨਾਂ ਕੋਲੋਂ ਇੱਕ ਕਾਰ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ।

ਮਾਨਸਾ ਪੁਲਿਸ ਦੀ ਵੱਡੀ ਕਾਰਵਾਈ (Etv Bharat)

ਮਾਨਸਾ ਪੁਲਿਸ ਦੇ ਐਸਐਸਪੀ ਭਗੀਰਤ ਸਿੰਘ ਮੀਨਾ ਨੇ ਦੱਸਿਆ ਕਿ ਸੀਆਈਏ ਸਟਾਫ ਮਾਨਸਾ ਦੀ ਪੁਲਿਸ ਵੱਲੋਂ ਨਾਕਾਬੰਦੀ ਦੇ ਦੌਰਾਨ ਮਾਨਸਾ ਦੇ ਨਹਿਰੂ ਮੈਮੋਰੀਅਲ ਕਾਲਜ ਦੀ ਬੈਕ ਸਾਈਡ ਤੋਂ ਦੋ ਵਿਅਕਤੀਆਂ ਬਬਨਦੀਪ ਸਿੰਘ ਅਤੇ ਬਲਕਾਰ ਸਿੰਘ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਪੁੱਛਤਾਰ ਇਹਨਾਂ ਵਿਅਕਤੀਆਂ ਨੇ ਗੁਰਸੇਵਕ ਸਿੰਘ ਉਰਫ ਸੇਵਕ ਵਾਸੀ ਬੀਰੋਕੇ ਖੁਰਦ ਦੀ ਪਹਿਚਾਣ ਦੱਸੀ ਜਿਸ ਦੇ ਆਧਾਰ 'ਤੇ ਪੁਲਿਸ ਵੱਲੋਂ ਇੱਕ ਕਿਲੋ 700 ਗ੍ਰਾਮ ਹੈਰੋਇਨ ਸਮੇਤ 5 ਲੱਖ 40 ਹਜ਼ਾਰ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੁਲਿਸ ਵੱਲੋਂ ਗੁਰਸੇਵਕ ਸਿੰਘ ਉਰਫ ਸੇਵਕ ਦੀ ਪੰਜਾਬ ਨੈਸ਼ਨਲ ਬੈਂਕ ਬੋੜਾਵਾਲ ਦੇ ਖਾਤੇ ਵਿੱਚ 25 ਲੱਖ ਰੁਪਏ ਦੀ ਜਮਾਂ ਰਾਸ਼ੀ ਨੂੰ ਫਰੀਜ ਕਰਵਾ ਦਿੱਤਾ ਗਿਆ ਹੈ।

ਵੱਖ-ਵੱਖ ਥਾਵਾਂ ਤੋਂ ਕਾਬੂ ਮੁਲਜ਼ਮ

ਐਸਐਸਪੀ ਨੇ ਦੱਸਿਆ ਕਿ ਪਿੰਡ ਬੋੜਾਵਾਲ ਦੇ ਨਜ਼ਦੀਕ ਤੋਂ ਹੀ ਇੱਕ ਮਾਮਲੇ ਵਿੱਚ ਪੁਲਿਸ ਵੱਲੋਂ ਤਿੰਨ ਵਿਅਕਤੀ ਜੋ ਕਿ ਸਕੌਡਾ ਕਾਰ ਦੇ ਵਿੱਚ ਆ ਰਹੇ ਸਨ, ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿੰਨਾਂ ਵਿੱਚ ਸੁਖਰਾਜ ਸਿੰਘ ਉਰਫ ਬਿੱਲਾ ਵਾਸੀ ਲੁਧਿਆਣਾ, ਦਪਿੰਦਰ ਸਿੰਘ ਉਰਫ ਰਾਜ ਵਾਸੀ ਲੁਧਿਆਣਾ, ਸੁਮਿਤ ਸ਼ਰਮਾ ਉਰਫ ਤਰੁਣ ਵਾਸੀ ਅੰਮ੍ਰਿਤਸਰ ਤੋਂ 150 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਅਧਿਕਰੀਆਂ ਨੇ ਦੱਸਿਆ ਕਿ ਇਹ ਵਿਅਕਤੀ ਮੋਗਾ ਤੋਂ ਨਸ਼ਾ ਲਿਆ ਕੇ ਅੱਗੇ ਗੁਰਸੇਵਕ ਸਿੰਘ ਨੂੰ ਸਪਲਾਈ ਕਰਨ ਦੇ ਲਈ ਆ ਰਹੇ ਸਨ। ਜੋ ਕਿ ਪੁਲਿਸ ਨੇ ਰੰਗੇ ਹੱਥੀਂ ਕਾਬੂ ਕੀਤਾ।

Last Updated : Jan 25, 2025, 4:50 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.