ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਹੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਹਨ। ਇਸ ਮੌਕੇ ਉਨ੍ਹਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਜੀਤ ਸਿੰਘ ਨੇ ਕਿਹਾ ਕਿ ਅੱਜ ਸ੍ਰੀ ਦਰਬਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਤਾ ਗੱਦੀ ਦੇ ਵਾਸਤੇ ਨਤਮਸਤਕ ਹੋਣ ਆਏ ਸੀ। ਹੁਣ ਇਥੋਂ ਦੀ ਅਸੀਂ ਗੋਇੰਦਵਾਲ ਸਾਹਿਬ ਜਾਣਾ ਚਾਹ ਰਹੇ ਹਾਂ, ਜਿੱਥੇ ਸ਼ਤਾਬਦੀ ਦਾ ਸਾਰਾ ਆਯੋਜਨ ਹੋਇਆ ਹੈ। ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕਿ ਜਿਸ ਤਰੀਕੇ ਨਾਲ ਗੁਰੂਆਂ ਨੇ ਕੌਮ ਨੂੰ ਚੜ੍ਹਦੀ ਕਲਾ ਦੇ ਰਾਹ ਪਾਇਆ, ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਮੈਂ ਸਾਰੀ ਕੌਮ ਨੂੰ ਇਸ ਗੱਲ ਦੀ ਵਧਾਈ ਦਿੰਦੇ ਹਾਂ ਕਿ ਜੇ ਅਸੀਂ ਗੁਰੂ ਦੇ ਸ਼ਬਦ ਦੇ ਉੱਤੇ ਚੱਲਦੇ ਰਹੀਏ।
ਸਾਡੇ ਗੁਰੂ ਘਰਾਂ 'ਤੇ ਕਬਜ਼ੇ ਹੋ ਰਹੇ ਹਨ
ਮਨਜੀਤ ਸਿੰਘ ਨੇ ਕਿਹਾ ਕਿ ਜੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਉਹਦੇ 'ਚ ਕਾਫੀ ਸੱਚਾਈ ਹੈ। ਉਹਦਾ ਕਾਰਨ ਇਹ ਹੈ ਕਿ ਅਸੀਂ ਜੋ ਦੇਖਿਆ ਕਿਤੇ ਕਿਰਪਾਨ ਕਿਤੇ ਸਖ਼ਤ ਇਮਤਿਹਾਨ ਵਿੱਚ ਗਿਆ। ਬੱਚਿਆਂ ਵਾਸਤੇ ਉਤਰਵਾਇਆ ਜਾਂਦਾ ਹੈ, ਕਿਤੇ ਸਾਡੇ ਗੁਰੂ ਘਰਾਂ 'ਤੇ ਕਬਜ਼ੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਏਅਰਪੋਰਟ 'ਤੇ ਰੋਕਿਆ ਜਾਂਦਾ, ਕਿਉਂਕਿ ਉਨ੍ਹਾਂ ਨੇ ਕਿਰਪਾਨ ਪਾਈ ਹੈ। ਜਿਹੜੀ ਕੋਨਸਟੀਟਿਊਸ਼ਨ ਸਾਨੂੰ ਅਲਾਓ ਕਰਦੀ ਹੈ ਪਰ ਮੈਂ ਸਮਝਦਾ ਕਿ ਭਾਵੇਂ ਰਾਹੁਲ ਦੀ ਸਰਕਾਰ ਹੋਵੇ, ਭਾਵੇਂ ਅੱਜ ਬੀਜੇਪੀ ਦੀ ਸਰਕਾਰ ਹੋਵੇ, ਸਾਡੇ ਨਾਲ ਇਸ ਤਰ੍ਹਾਂ ਹੀ ਹੁੰਦਾ ਹੈ।
ਸਾਡੇ ਕਰਤਾਰ ਨਹੀਂ ਉਤਾਰੇ ਜਾਣਗੇ
ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਬਜ਼ੁਰਗਾਂ ਵੇਲੇ ਵੀ ਇਹ ਸਭ ਕੁਝ ਹੁੰਦਾ ਸੀ। ਪਰ, ਮੈਂ ਉਸ ਗੱਲ ਨੂੰ ਛੱਡ ਦਿੰਦਾ ਹਾਂ। ਉਨ੍ਹਾਂ ਦੇ ਬਜ਼ੁਰਗਾਂ ਨੇ ਜੋ ਕੀਤਾ, ਉਹ ਕੀਤਾ। ਉਹ ਤਾਂ ਸਿੱਖ ਕੌਮ ਆਪਣੀ ਜਗ੍ਹਾ ਕਰ ਹੀ ਰਹੀ ਹੈ। ਪਰ ਰਾਹੁਲ ਗਾਂਧੀ ਇਹ ਨਿਸ਼ਚਿਤ ਕਰੇ ਕਿ ਜੇਕਰ ਕੱਲ੍ਹ ਨੂੰ ਉਨ੍ਹਾਂ ਦੀ ਸਰਕਾਰ ਆ ਜਾਵੇ ਤਾਂ ਸਾਡੇ ਕਰਤਾਰ ਨਹੀਂ ਉਤਾਰੇ ਜਾਣਗੇ। ਸਾਡਾ ਗਿਆਨ ਗੋਦੜੀ ਸਾਹਿਬ ਵਾਪਸ ਆ ਜਾਵੇਗਾ, ਸਾਡਾ ਡਾਂਗਮਾਰ ਸਾਹਿਬ ਵਾਪਸ ਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਇਹ ਸਾਰੀਆਂ ਪਰੇਸ਼ਾਨੀਆਂ ਹਨ, ਉਹ ਮਾਮਲਿਆਂ ਵਿੱਚ ਉਹ ਸਾਡੀਆਂ ਗੱਲਾਂ ਨਾ ਹੀ ਕਰਨ ਅਤੇ ਕਿਹਾ ਕੋਈ ਵੀ ਲੀਡਰ ਆ ਉਹ ਬਿਆਨਬਾਜੀ ਕਰਕੇ ਜਦੋਂ ਵੀ ਉਹ ਆਪੋਜੀਸ਼ਨ ਵਿੱਚ ਹੁੰਦੇ ਹਨ। ਸਿਰਫ ਉਸ ਸਮੇਂ ਹੀ ਸਾਡੇ ਹੱਕ ਵਿੱਚ ਬਿਆਨਬਾਜੀ ਕਰਦੇ ਹਨ। ਜਦੋਂ ਉਹ ਸੱਤਾ ਵਿੱਚ ਹੁੰਦੇ ਹਨ ਤਾਂ ਉਸ ਸਮੇਂ ਉਨ੍ਹਾਂ ਦਾ ਕੀ ਰੋਲ ਹੁੰਦਾ ਹੈ। ਇਹ ਰਾਹੁਲ ਗਾਂਧੀ ਨੂੰ ਵੀ ਸੋਚਣਾ ਚਾਹੀਦਾ ਹੈ।
ਹਰਿਆਣਾ ਦੀ ਅਲੱਗ ਐਸਜੀਪੀਸੀ ਬਣਾ ਦੇਣੀ
ਮਨਜੀਤ ਸਿੰਘ ਨੇ ਕਿਹਾ ਮੋਦੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਪਹਿਲਾ ਕਿ ਮੋਦੀ ਨੇ ਕਈ ਕੰਮ ਕੀਤੇ ਹਨ, ਜਿਹੜੇ ਸਿੱਖਾਂ ਲਈ ਠੀਕ ਸੀ ਪਰ ਸਾਡੀਆਂ ਪਰੇਸ਼ਾਨੀਆਂ ਇਹ ਹੋ ਜਾਣ ਜਿਵੇਂ ਬੰਦੀ ਸਿੰਘਾਂ ਦੇ, ਗੁਰਦੁਆਰਿਆਂ 'ਚ, ਦਿੱਲੀ ਕਮੇਟੀ 'ਚ, ਹਜ਼ੂਰ ਸਾਹਿਬ ਨਦੇੜ ਕਮੇਟੀ 'ਚ, ਹਰਿਆਣਾ ਦੀ ਅਲੱਗ ਐਸਜੀਪੀਸੀ ਬਣਾ ਦੇਣੀ, ਇਹ ਸਾਰੀਆਂ ਇੰਟਰਫੇਰਸ ਹਨ। ਇਸ ਸਾਰੇ ਕੁਝ ਤੋਂ ਸਿੱਖ ਨਾਰਾਜ਼ ਹਨ। ਮੋਦੀ ਸਰਕਾਰ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਜੱਥੇਦਾਰ ਅਕਾਲ ਤਖ਼ਤ ਸਾਹਿਬ ਉਨ੍ਹਾਂ ਨੂੰ ਜਿਹੜੀ ਚਿੱਠੀ ਲਿਖੀ ਗਈ ਹੈ। ਉਨ੍ਹਾਂ ਦਾ ਸਪਸ਼ਟੀਕਰਨ ਆ ਗਿਆ, ਉਹ ਵਿਵਾਦ ਖ਼ਤਮ ਹੋ ਗਿਆ। ਇਹੋ ਜਿਹੀਆਂ ਵਿਵਾਦਿਤ ਟਿੱਪਣੀਆਂ ਤੋਂ ਬਚਣਾ ਚਾਹੀਦਾ ਹੈ। ਇੱਕ ਲਾਲਪੁਰਾ ਜੀ ਹਨ ਜੋ ਬਹੁਤ ਆਲਮ ਫਾਜ਼ਲ ਹਨ ਇਹੋ ਜਿਹੀਆਂ ਵਿਵਾਦਾਂ ਤੋਂ ਬੱਚਣਾ ਚਾਹੀਦਾ ਹੈ।