ETV Bharat / state

ਫਗਵਾੜਾ 'ਚ ਟਰੈਕਟਰ ਰੇਸ ਦੌਰਾਨ ਹੋਇਆ ਵੱਡਾ ਹਾਦਸਾ, ਬੇਕਾਬੂ ਟਰੈਕਟਰ ਨੇ ਦਰਸ਼ਕਾਂ ਦੀ ਭੀੜ ਨੂੰ ਦਰੜਿਆ - Tractor Race - TRACTOR RACE

Majaor Accident In Tractor Race: ਜਲੰਧਰ ਦੇ ਫਗਵਾੜਾ 'ਚ ਟਰੈਕਟਰ ਨਾਲ ਸਟੰਟ ਕਰਨਾ ਨੌਜਵਾਨਾਂ ਨੂੰ ਉਸ ਸਮੇਂ ਮਹਿੰਗਾ ਸਾਬਤ ਹੋਇਆ ਜਦੋਂ ਰੇਸ ਦੌਰਾਨ ਟਰੈਕਟਰ ਅਚਾਨਕ ਬੇਕਾਬੂ ਹੋ ਗਿਆ। ਜਿਸ ਤੋਂ ਬਾਅਦ ਉਕਤ ਟਰੈਕਟਰ ਰੇਸ ਦੇਖਣ ਲਈ ਪਹੁੰਚੇ ਲੋਕਾਂ 'ਤੇ ਜਾ ਚੜਿਆ। ਇਸ ਹਾਦਸੇ 'ਚ ਕਈ ਗੰਭੀਰ ਜ਼ਖਮੀ ਹੋਏ ਹਨ।

accident during tractor race
ਟਰੈਕਟਰ ਰੇਸ ਦੌਰਾਨ ਵੱਡਾ ਹਾਦਸਾ (ETV BHARAT)
author img

By ETV Bharat Punjabi Team

Published : Jun 16, 2024, 12:49 PM IST

Updated : Jun 16, 2024, 2:21 PM IST

ਟਰੈਕਟਰ ਰੇਸ ਦੌਰਾਨ ਵੱਡਾ ਹਾਦਸਾ (ETV BHARAT)

ਚੰਡੀਗੜ੍ਹ/ਫਗਵਾੜਾ: ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਡੋਮੇਲੀ 'ਚ ਚੱਲ ਰਹੀ ਟਰੈਕਟਰ ਰੇਸ ਦੌਰਾਨ ਇਕ ਟਰੈਕਟਰ ਬੇਕਾਬੂ ਹੋ ਕੇ ਦਰਸ਼ਕਾਂ 'ਤੇ ਚੜ੍ਹ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ 'ਚ 5 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ। ਜਿੰਨ੍ਹਾਂ ਦਾ ਇਲਾਜ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਨੇ 4 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਾਦਸੇ ਦੀ ਵੀਡੀਓ ਵਾਇਰਲ: ਗਨੀਮਤ ਹੈ ਕਿ ਇਸ ਹਾਦਸੇ ਵਿੱਚ ਕਿਸੇ ਦੀ ਮੌਤ ਨਹੀਂ ਹੋਈ। ਇਸ ਪੂਰੀ ਘਟਨਾ ਦੀਆਂ ਕੁਝ ਦਿਲ ਦਹਿਲਾ ਦੇਣ ਵਾਲੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਫਿਲਹਾਲ ਫਗਵਾੜਾ ਪੁਲਿਸ ਨੇ ਇਸ ਮਾਮਲੇ 'ਚ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਡੀਐਸਪੀ ਫਗਵਾੜਾ ਨੇ ਮੌਕੇ ’ਤੇ ਪਹੁੰਚ ਕੇ ਤਿੰਨ ਟਰੈਕਟਰ ਵੀ ਕਬਜ਼ੇ ਵਿੱਚ ਲਏ ਹਨ। ਹਾਲਾਂਕਿ ਇਸ ਘਟਨਾ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣੀਆਂ ਬਾਕੀ ਹਨ।

ਪੁਲਿਸ ਨੂੰ ਦੇਖ ਕੇ ਭੱਜੀ ਭੀੜ: ਡੀਐਸਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਟਰੈਕਟਰ ਦੀ ਰੇਸ ਚੱਲ ਰਹੀ ਸੀ ਅਤੇ ਉਸ ਦੌਰਾਨ ਇਹ ਹਾਦਸਾ ਵਾਪਰ ਗਿਆ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ। ਪੁਲਿਸ ਨੂੰ ਦੇਖਦੇ ਹੀ ਸਾਰੀ ਭੀੜ ਮੌਕੇ ਤੋਂ ਭੱਜ ਗਈ। ਮੌਕੇ ਤੋਂ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਤਿੰਨ ਜ਼ਖ਼ਮੀਆਂ ਨੂੰ ਫਗਵਾੜਾ ਅਤੇ ਜਲੰਧਰ ਦੇ ਨਿੱਜੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਬੇਕਾਬੂ ਟਰੈਕਟਰ ਉੱਪਰ ਚੜ੍ਹਿਆ: ਇਸ ਘਟਨਾ ਵਿੱਚ ਜ਼ਖ਼ਮੀ ਹੋਏ ਰਤਨ ਸਿੰਘ ਨੇ ਦੱਸਿਆ ਕਿ ਉਹ ਤੇ ਉਸ ਦਾ ਇੱਕ ਦੋਸਤ ਸਾਈਡ ’ਤੇ ਖੜ੍ਹੇ ਹੋ ਕੇ ਟਰੈਕਟਰ ਦੀ ਰੇਸ ਦੇਖ ਰਹੇ ਸੀ। ਟਰੈਕਟਰਾਂ ਦੀ ਰੇਸ ਵਿੱਚ ਦੋ ਟ੍ਰੇਕਟਰ ਚਾਲਕ ਰੇਸ ਲਗਾ ਰਹੇ ਸਨ। ਇਸ ਦੌਰਾਨ ਇਕ ਟਰੈਕਟਰ ਬੇਕਾਬੂ ਹੋ ਕੇ ਸਾਡੇ ਵੱਲ ਆਣ ਲੱਗਾ। ਇਸ ਤੋਂ ਪਹਿਲਾਂ ਕਿ ਅਸੀਂ ਕੁਝ ਸਮਝ ਪਾਉਂਦੇ, ਉਕਤ ਟਰੈਕਟਰ ਸਾਡੇ ਉੱਪਰ ਆ ਗਿਆ। ਰਤਨ ਸਿੰਘ ਨੇ ਦੱਸਿਆ ਕਿ ਉਕਤ ਟਰੈਕਟਰ ਦਾ ਟਾਇਰ ਉਸ ਦੇ ਉਪਰੋਂ ਲੰਘ ਗਿਆ, ਜਿਸ ਕਾਰਨ ਉਸ ਦੀ ਲੱਤ ਟੁੱਟ ਗਈ। ਉਸ ਦਾ ਦੋਸਤ ਉਸ ਨੂੰ ਇਲਾਜ ਲਈ ਹਸਪਤਾਲ ਲੈ ਗਿਆ ਅਤੇ ਪਰਿਵਾਰ ਵਾਲਿਆਂ ਨੂੰ ਮਾਮਲੇ ਦੀ ਸੂਚਨਾ ਦਿੱਤੀ ਗਈ। ਇਸ ਘਟਨਾ 'ਚ ਉਸ ਦਾ ਦੋਸਤ ਅਮਿਤ ਵੀ ਗੰਭੀਰ ਜ਼ਖਮੀ ਹੈ।

ਚਾਰ ਲੋਕ ਗ੍ਰਿਫ਼ਤਾਰ ਤੇ ਟਰੈਕਟਰ ਜ਼ਬਤ: ਇਸ ਸਬੰਧੀ ਡੀਐੱਸਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫਗਵਾੜਾ ਦੇ ਪਿੰਡ ਡੋਮੇਲੀ ਵਿੱਚ ਨਾਜਾਇਜ਼ ਤੌਰ 'ਤੇ ਟਰੈਕਟਰ ਰੇਸ ਚੱਲ ਰਹੀ ਹੈ ਅਤੇ ਉਸ ਥਾਂ 'ਤੇ ਹਾਦਸਾ ਵਾਪਰ ਗਿਆ ਹੈ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪਹੁੰਚੇ। ਪੁਲਿਸ ਨੂੰ ਦੇਖਦੇ ਹੀ ਸਾਰੀ ਭੀੜ ਮੌਕੇ ਤੋਂ ਭੱਜ ਗਈ। ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਤਿੰਨ ਟਰੈਕਟਰ ਜ਼ਬਤ ਕੀਤੇ ਗਏ ਹਨ। ਇਸ ਦੇ ਨਾਲ ਹੀ ਪੁਲਿਸ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਜਾ ਰਹੀ ਹੈ।

ਗੈਰ ਕਾਨੂੰਨੀ ਸੀ ਟਰੈਕਟਰ ਰੇਸ: ਡੀਐਸਪੀ ਜਸਪ੍ਰੀਤ ਸਿੰਘ ਨੇ ਕਿਹਾ- ਦੌੜ ਲਈ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਨਹੀਂ ਲਈ ਗਈ ਸੀ। ਇਹ ਦੌੜ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ। ਇਸ ਘਟਨਾ ਵਿੱਚ ਟਰੈਕਟਰ ਚਲਾ ਰਿਹਾ ਵਿਅਕਤੀ ਵੀ ਜ਼ਖ਼ਮੀ ਹੋ ਗਿਆ। ਡੀਐਸਪੀ ਨੇ ਕਿਹਾ- ਇਹ ਚੀਜ਼ਾਂ ਸਰਕਾਰ ਨੇ ਗੈਰ-ਕਾਨੂੰਨੀ ਕਰਾਰ ਦਿੱਤੀਆਂ ਹਨ। ਇਸ ਲਈ ਅਜਿਹਾ ਕਰਨਾ ਪੂਰੀ ਤਰ੍ਹਾਂ ਗੈਰ-ਕਾਨੂੰਨੀ ਸੀ। ਇਸ ਮਾਮਲੇ ਵਿੱਚ ਦੌੜ ਦਾ ਆਯੋਜਨ ਕਰਨ ਵਾਲੇ ਕਮੇਟੀ ਮੈਂਬਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਜਾਵੇਗਾ।

Last Updated : Jun 16, 2024, 2:21 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.