ਲੁਧਿਆਣਾ : ਲੁਧਿਆਣਾ ਦੇ ਬਸਤੀ ਜੋਧੇਵਾਲ ਚੌਂਕ ਦੇ ਵਿੱਚ ਜਿਮ ਚਲਾ ਰਹੇ ਇੱਕ ਨੌਜਵਾਨ ਨੂੰ ਮੋਟਰਸਾਈਕਲ ਤੇ ਸਟੰਟ ਬਾਜ਼ੀ ਕਰਨ ਦੀ ਰੀਲ ਬਣਾਉਣੀ ਉਸ ਵੇਲੇ ਮਹਿੰਗੀ ਪੈ ਗਈ ਜਦੋਂ ਪੁਲਿਸ ਨੇ ਇਸ ਤੇ ਨੋਟਿਸ ਲੈਂਦਿਆਂ ਹੋਇਆ ਸਖ਼ਤ ਐਕਸ਼ਨ ਕੀਤਾ ਤੇ ਨੌਜਵਾਨ ਦੇ ਮੋਟਰਸਾਈਕਲ ਦਾ ਚਲਾਨ ਕੱਟ ਦਿੱਤਾ ਤੇ ਮੋਟਰਸਾਈਕਲ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ ਮੱਦੇ ਨਜ਼ਰ ਇੰਪਾਊਂਡ ਕਰ ਦਿੱਤਾ।
ਸੋਸ਼ਲ ਮੀਡੀਆ 'ਤੇ ਪਾਈ ਸੀ ਵੀਡੀਓ : ਜਿਮ ਟਰੇਨਰ ਦੀ ਸ਼ਨਾਖਤ ਵਿਸ਼ਾਲ ਰਾਜਪੂਤ ਦੇ ਰੂਪ ਦੇ ਵਿੱਚ ਹੋਈ ਹੈ। ਜਿਸ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਪਾਈ ਸੀ ਜੋ ਕਿ ਕਾਫੀ ਵਾਇਰਲ ਹੋਈ। ਜਿਸ ਵਿੱਚ ਨੌਜਵਾਨ ਰਾਤ ਦੇ ਵੇਲੇ ਕਰਨਾਲ ਰੋਡ 'ਤੇ ਮੋਟਰਸਾਈਕਲ ਉਪਰ ਸਟੰਟ ਕਰਦਾ ਹੋਇਆ ਹੱਥ ਛੱਡ ਕੇ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਫਿਰ ਡੰਡ ਬੈਠਕਾ ਲਗਾ ਰਿਹਾ ਸੀ। ਇਸ 'ਤੇ ਟਰੈਫਿਕ ਪੁਲਿਸ ਨੇ ਸਖਤ ਨੋਟਿਸ ਲਿਆ।
ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਦਾਇਤ ਤੋਂ ਬਾਅਦ ਕੱਟਿਆ ਚਲਾਨ : ਸੀਨੀਅਰ ਪੁਲਿਸ ਅਧਿਕਾਰੀਆਂ ਦੀ ਹਦਾਇਤ ਤੋਂ ਬਾਅਦ ਉਸ ਦਾ ਚਲਾਨ ਕੱਟ ਦਿੱਤਾ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਬੰਧਿਤ ਟਰੈਫਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸੀਂ ਉਸ ਨੂੰ ਸਮਝਾਇਆ ਵੀ ਗਿਆ ਹੈ ਅਤੇ ਨਾਲ ਹੀ ਕਾਰਵਾਈ ਵੀ ਜੋ ਬਣਦੀ ਸੀ ਉਹ ਕੀਤੀ ਗਈ ਹੈ।
'ਅਜਿਹੀਆਂ ਰੀਲਾਂ ਦੇਖ ਕੇ ਛੋਟੇ ਬੱਚੇ ਵੀ ਕਰਦੇ ਨੇ ਕੋਸ਼ਿਸ਼' : ਉਹਨਾਂ ਕਿਹਾ ਕਿ ਅਜਿਹੇ ਸਟੰਟ ਕਰਨ ਦੇ ਨਾਲ ਜੋ ਨੌਜਵਾਨ ਨਵੇਂ ਹਨ ਜੋ ਛੋਟੇ ਬੱਚੇ ਹਨ, ਉਹ ਵੀ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦੇ ਹਨ, ਜਿਸ ਨਾਲ ਹਾਦਸੇ ਭਿਆਨਕ ਹਾਦਸੇ ਵਾਪਰਦੇ ਹਨ। ਉਹਨਾਂ ਦੱਸਿਆ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕੋਈ ਵੀ ਹੋਵੇ। ਉਹਨਾਂ ਕਿਹਾ ਕਿ ਸੜਕ ਤੇ ਚੱਲਣ ਦੌਰਾਨ ਕਿਸੇ ਵੀ ਤਰ੍ਹਾਂ ਦੇ ਸਟੰਟਬਾਜ਼ੀ ਕਰਨੀ ਜਾਂ ਫਿਰ ਵਿੱਚ ਸੜਕ ਡੰਡ ਬੈਠਕਾਂ ਲਾਉਣੀ ਆ ਇਹ ਟ੍ਰੈਫਿਕ ਨਿਯਮਾਂ ਦੇ ਖਿਲਾਫ ਹੈ।
ਪਹਿਲਾਂ ਅੰਮ੍ਰਿਤਸਰ ਤੋਂ ਸਾਹਮਣ੍ਹੇ ਆਇਆ ਸੀ ਅਜਿਹਾ ਮਾਮਲਾ : ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਹਲਕਾ ਉਤਰੀ ਦੇ ਇੱਕ ਨੌਜਵਾਨ ਵਲੋਂ ਇੰਸਟਾ 'ਤੇ ਰੀਲ ਬਣਾਉਣ ਲਈ ਆਪਣੀ ਥਾਰ ਗੱਡੀ ਦੀ ਨੰਬਰ ਪਲੇਟ ਛੁਪਾਉਣ ਲਈ ਇੱਕ ਆਟੋਮੈਟਿਕ ਇਲੈਕਟ੍ਰਾਨਿਕ ਮੋਟਰ ਦੀ ਵਰਤੋਂ ਕੀਤੀ ਗਈ ਸੀ। ਜਿਸ 'ਚ ਉਸ ਵਲੋਂ ਆਪਣੀ ਗੱਡੀ ਦੀ ਨੰਬਰ ਪਲੇਟ ਨੂੰ ਛੁਪਾ ਕੇ ਸੋਸ਼ਲ ਮੀਡੀਆ 'ਤੇ ਰੀਲ ਬਣਾਈ ਗਈ ਸੀ, ਜਿਸ ਉਪਰ ਤਤਕਾਲ ਨੋਟਿਸ ਲੈ ਕੇ ਅੰਮ੍ਰਿਤਸਰ ਹਲਕਾ ਉਤਰੀ ਦੇ ਏਸੀਪੀ ਵਰਿੰਦਰ ਖੋਸਾ ਵਲੋਂ ਇਸ ਥਾਰ ਗਡੀ ਦੇ ਮਾਲਿਕ ਨੂੰ ਫੜ ਕੇ ਉਸ ਉਪਰ ਮੋਟਰ ਵਹੀਕਲ ਐਕਟ ਦੇ ਤਹਿਤ ਭਾਰੀ ਜ਼ੁਰਮਾਨਾ ਲਗਾਇਆ ਗਿਆ ਹੈ।
- ਫਿਰੋਜ਼ਪੁਰ 'ਚ ਜੰਮੂਤਵੀ ਐਕਸਪ੍ਰੈਸ ਟਰੇਨ ਵਿੱਚ ਬੰਬ ਦੀ ਸੂਚਨਾ, ਮੌਕੇ 'ਤੇ ਪਹੁੰਚੀਆਂ ਟੀਮਾਂ - ferozepur news of bomb in train
- ਬੀਤੇ ਸਾਲ ਭੇਤ ਭਰੇ ਹਲਾਤਾਂ 'ਚ ਹੋਈ ਪੁੱਤ ਦੀ ਮੌਤ; ਪਰਿਵਾਰ ਨੂੰ ਅਜੇ ਤੱਕ ਨਹੀਂ ਮਿਲਿਆ ਇਨਸਾਫ, ਪੁਲਿਸ 'ਤੇ ਲਾਏ ਗੰਭੀਰ ਇਲਜ਼ਾਮ - Justice For Died Son
- ਸਾਬਕਾ ਕਾਂਗਰਸੀ ਮੇਅਰ ਨੇ ਆਪ ਵਿਧਾਇਕਾਂ 'ਤੇ ਲਾਏ ਮਨਮਾਨੀ ਦੇ ਇਲਜ਼ਾਮ, ਕਿਹਾ-ਜਲਦ ਕਰਵਾਈ ਜਾਵੇ ਨਿਗਮ ਚੋਣ - Ludhiana Corporation Election
- ਸੜਕ ਹਾਦਸੇ ਦੇ ਸ਼ਿਕਾਰ ਪਿਤਾ ਨੂੰ ਮਿਲਿਆ ਸਹੀ ਇਲਾਜ, ਗ਼ਮ 'ਚ ਨਬਾਲਿਗ ਧੀ ਨੇ ਕੀਤੀ ਖੁਦਕੁਸ਼ੀ - School Girl commit suicide