ETV Bharat / state

ਸਰਪੰਚੀ ਚੋਣਾਂ 'ਚ ਰੰਜਿਸ਼ ਤੋਂ ਬਾਅਦ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਦੋ ਮੁਲਜ਼ਮ ਕਾਬੂ - TWO ACCUSED ARRESTED

ਲੁਧਿਆਣਾ ਪੁਲਿਸ ਵੱਲੋਂ ਸਰਪੰਚੀ ਦੀਆਂ ਚੋਣਾਂ ਦੌਰਾਨ ਆਪਸੀ ਰੰਜਿਸ਼ ਤੋਂ ਬਾਅਦ ਹਮਲਾ ਕਰਨ ਦੀ ਸਾਜ਼ਿਸ਼ ਦੇ ਨਾਲ ਦੋ ਮੁਲਜ਼ਮਾਂ ਨੂੰ ਹਥਿਆਰਾਂ ਸੁਣੇ ਗ੍ਰਿਫਤਾਰ ਕੀਤਾ ਹੈ।

TWO ACCUSED ARRESTED
ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਦੋ ਮੁਲਜ਼ਮ ਕਾਬੂ (ETV Bharat (ਲੁਧਿਆਣਾ, ਪੱਤਰਕਾਰ))
author img

By ETV Bharat Punjabi Team

Published : Dec 8, 2024, 5:58 PM IST

ਲੁਧਿਆਣਾ: ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਦੇਰ ਰਾਤ ਗਸਤ ਦੌਰਾਨ ਪੁਲਿਸ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਲੁਧਿਆਣਾ ਪੁਲਿਸ ਵੱਲੋਂ ਸਰਪੰਚੀ ਦੀਆਂ ਚੋਣਾਂ ਦੌਰਾਨ ਆਪਸੀ ਰੰਜਿਸ਼ ਤੋਂ ਬਾਅਦ ਦੂਜੀ ਧਿਰ 'ਤੇ ਹਮਲਾ ਕਰਨ ਦੀ ਸਾਜ਼ਿਸ਼ ਦੇ ਨਾਲ ਦੋ ਮੁਲਜ਼ਮਾਂ ਨੂੰ ਹਥਿਆਰਾਂ ਸੁਣੇ ਗ੍ਰਿਫਤਾਰ ਕੀਤਾ ਹੈ। ਜਿਨਾਂ ਕੋਲੋਂ ਦੋ 32 ਬੋਰ ਪਿਸਤੌਲ ਅਤੇ ਕੁਝ ਰੋਂਦ ਵੀ ਬਰਾਮਦ ਹੋਏ ਹਨ। ਮੁਲਜ਼ਮਾਂ ਦੀ ਸ਼ਨਾਖਤ ਜਸ਼ਨਦੀਪ ਸਿੰਘ ਅਤੇ ਗਗਨਦੀਪ ਵਜੋਂ ਹੋਈ ਹੈ। ਖਾਲੀ ਪਲਾਟ ਤੋਂ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ 'ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ।

ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਦੋ ਮੁਲਜ਼ਮ ਕਾਬੂ (ETV Bharat (ਲੁਧਿਆਣਾ, ਪੱਤਰਕਾਰ))

ਪੀਆਈਯੂ ਥਾਣੇ ਦੇ ਵਿੱਚ ਕੋਈ ਆਪਸੀ ਕੁੱਟ ਮਾਰ ਦਾ ਕਰੋਸ ਪਰਚਾ

ਲੁਧਿਆਣਾ ਸ਼ਹਿਰੀ ਡੀਸੀਪੀ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਤੇ ਦੱਸਿਆ ਕਿ ਇਨ੍ਹਾਂ ਕੋਲੋਂ ਹਥਿਆਰ ਜੋ ਬਰਾਮਦ ਹੋਏ ਹਨ, ਉਹ ਅੱਗੇ ਜਸ਼ਨ ਨੇ ਲਿਆਂਦੇ ਸਨ। ਜਿਸ 'ਤੇ ਪਹਿਲਾਂ ਵੀ ਮਾਮਲਾ ਦਰਜ ਹੈ। ਪੀਆਈਯੂ ਥਾਣੇ ਦੇ ਵਿੱਚ ਕੋਈ ਆਪਸੀ ਕੁੱਟ ਮਾਰ ਦਾ ਕਰੋਸ ਪਰਚਾ ਉਸ 'ਤੇ ਦਰਜ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਰਪੰਚੀ ਚੋਣਾਂ ਦੇ ਦੌਰਾਨ ਇਨ੍ਹਾਂ ਦੀ ਕਿਸੇ ਧਿਰ ਦੇ ਨਾਲ ਰੰਜਿਸ਼ ਚੱਲ ਰਹੀ ਸੀ ਅਤੇ ਉਸਦੇ ਤਹਿਤ ਹੀ ਇਨ੍ਹਾਂ ਵੱਲੋਂ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀ। ਜਿਸ ਦੇ ਤਹਿਤ ਇਹ ਹਥਿਆਰ ਲਿਆਂਦੇ ਸਨ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਪਾਰਟੀ ਵੱਲੋਂ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ

ਸ਼ੁਭਮ ਅਗਰਵਾਲ ਨੇ ਦੱਸਿਆ ਕਿ ਜਦੋਂ ਚੋਣਾਂ ਹੋਈਆਂ ਸਨ। ਉਸ ਦੌਰਾਨ ਲਲਤੋਂ ਪਿੰਡ ਦੀਆਂ ਦੋ ਧਿਰਾਂ ਦੇ ਵਿਚਕਾਰ ਲੜਾਈ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਇਸੇ ਨੂੰ ਲੈ ਕੇ ਆਪਸ ਦੇ ਵਿੱਚ ਇਹ ਕਾਫੀ ਦੇਰ ਤੋਂ ਰੰਜਿਸ਼ ਰੱਖ ਰਹੇ ਸਨ। ਪਰਮਿੰਦਰ ਸਿੰਘ ਲਲਤੋਂ ਪਿੰਡ ਦਾ ਸਰਪੰਚ ਬਣ ਗਿਆ ਹੈ। ਉਸ ਤੋਂ ਬਾਅਦ ਇਨ੍ਹਾਂ ਦੀ ਆਪਸੀ ਰੰਜਿਸ਼ ਚੱਲ ਰਹੀ ਸੀ ਅਤੇ ਅਸੀਂ ਇਸਦੇ ਤਹਿਤ ਇਨ੍ਹਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।ਜਿਨਾਂ ਕੋਲੋਂ ਹਥਿਆਰ ਬਰਾਮਦ ਹੋਏ ਹਨ, ਉਨ੍ਹਾਂ ਨੂੰ ਕਿਹਾ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.