ਲੁਧਿਆਣਾ: ਪੰਜਾਬ ਦੇ ਸ਼ਹਿਰ ਪਟਿਆਲਾ ਦੇ ਵਿੱਚ 24 ਮਾਰਚ ਨੂੰ ਇੱਕ ਬੱਚੀ ਦੀ ਕੇ ਖਾਣ ਦੇ ਕਰਕੇ ਮੌਤ ਹੋ ਗਈ ਸੀ ਅਤੇ ਉਸ ਦਾ ਪਰਿਵਾਰ ਵੀ ਬਿਮਾਰ ਹੋ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਦਾ ਸਿਹਤ ਮਹਿਕਮਾ ਸਤਰਕ ਨਜ਼ਰ ਆ ਰਿਹਾ ਹੈ ਅਤੇ ਲੁਧਿਆਣਾ ਦੇ ਵਿੱਚ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਬੀਤੇ ਦੋ ਦਿਨ ਤੋਂ ਲਗਾਤਾਰ ਬੇਕਰੀਆਂ ਤੇ ਛਾਪੇਮਾਰੀ ਕਰਕੇ ਸੈਂਪਲ ਭਰੇ ਜਾ ਰਹੇ ਹਨ ਅਤੇ ਸੈਂਪਲ ਲੈ ਕੇ ਟੈਸਟ ਦੇ ਲਈ ਖਰੜ ਲੈਬ ਭੇਜੇ ਗਏ ਹਨ। ਇਸ ਤੋਂ ਇਲਾਵਾ ਛਾਪੇਮਾਰੀ ਟੀਮ ਵੱਲੋਂ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ ਤਾਂ ਕਿ ਮੁੜ ਤੋਂ ਕੋਈ ਪਟਿਆਲਾ ਵਰਗੀ ਘਟਨਾ ਨਾ ਵਾਪਰੇ ਇਸ ਨੂੰ ਲੈ ਕੇ ਸਿਹਤ ਮਹਿਕਮਾ ਹੁਣ ਚੌਕਸ ਹੁੰਦਾ ਵਿਖਾਈ ਦੇ ਰਿਹਾ ਹੈ।
ਗੌਰਤਲਬ ਹੈ ਕਿ ਪਟਿਆਲਾ 'ਚ ਜਨਮ ਦਿਨ 'ਤੇ ਕੇਕ ਖਾਣ ਨਾਲ 10 ਸਾਲਾ ਬੱਚੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਪੁਲਿਸ ਨੇ ਕਾਨ੍ਹਾ ਰੈਸਟੋਰੈਂਟ ਦੇ ਮਾਲਕ ਸਮੇਤ 4 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ 3 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਰਾਜਜੀਤ ਸਿੰਘ, ਪਵਨ ਕੁਮਾਰ ਅਤੇ ਵਿਜੇ ਕੁਮਾਰ ਵਜੋਂ ਹੋਈ ਹੈ। ਕੇਕ ਕਾਨ੍ਹਾ ਰੈਸਟੋਰੈਂਟ ਤੋਂ ਆਇਆ ਸੀ। ਕੇਕ ਨੂੰ ਜਾਂਚ ਲਈ ਫੋਰੈਂਸਿਕ ਲੈਬ ਭੇਜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਡਿਲਵਰੀ ਵਾਲੇ ਨੇ ਵੀ ਵੱਡੇ ਖੁਲਾਸੇ ਕੀਤੇ ਸੀ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਲੁਧਿਆਣਾ ਜ਼ਿਲਾ ਸਿਹਤ ਅਫਸਰ ਡਾਕਟਰ ਦਮਨਪ੍ਰੀਤ ਕੌਰ ਨੇ ਕਿਹਾ ਕਿ ਅਸੀਂ ਸਾਡਾ ਟਾਰਗੇਟ ਪੂਰਾ ਲੁਧਿਆਣਾ ਹੈ। ਅੱਗੇ ਵੀ ਅਸੀਂ ਬੇਕਰੀਸ ਦੇ ਕਾਫੀ ਸੈਂਪਲਿੰਗ ਕਰਦੇ ਰਹਿੰਦੇ ਹਾਂ। ਪਰ ਇਸ ਵਾਰ ਸਪੈਸ਼ਲੀ ਅਸੀਂ ਕੇਕ ਦੀ ਸੈਂਪਲਿੰਗ ਕਰ ਰਹੇ ਹਾਂ, ਜਿੰਨਾਂ ਵਿੱਚ ਕੁੱਲ 6 ਕੇਕ ਦੇ ਸੈਂਪਲ ਲਏ ਗਏ ਹਨ। ਉਹਨਾਂ ਕਿਹਾ ਕਿ ਜ਼ਿਆਦਾਤਰ ਤਾਂ ਬੇਕਰੀ ਦੇ ਵਿੱਚ ਮਾਨਤਾ ਪ੍ਰਾਪਤ ਰੰਗ ਹੀ ਵਰਤੇ ਜਾ ਰਹੇ ਸਨ ਪਰ ਜਿਹੜੀ ਥੋੜੀਆਂ ਬਹੁਤੀਆਂ ਕਮੀਆਂ ਸੀ, ਉਹਨਾਂ ਨੂੰ ਸਖਤ ਹਦਾਇਤਾਂ ਦੇ ਕੇ ਪੂਰੀਆਂ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਸੈਂਪਲ ਵੀ ਲੈਕੇ ਖਰੜ ਲੈਬ 'ਚ ਭੇਜੇ ਗਏ ਹਨ। ਉਹਨਾਂ ਸੈਂਪਲਾਂ ਦੀ ਜਦੋਂ ਰਿਪੋਰਟ ਆਏਗੀ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
- ਬੱਚੇ ਨੂੰ ਕਤਲ ਕਰਕੇ ਮਾਨਸਾ ਦੇ ਬੱਸ ਸਟੈਂਡ ਵਿੱਚ ਰੱਖ ਜਾਣ ਵਾਲੀ ਕਲਯੁਗੀ ਮਾਂ ਗ੍ਰਿਫਤਾਰ, ਹੋਏ ਵੱਡੇ ਖੁਲਾਸੇ - The mother took the innocent life
- ਮਜ਼ਦੂਰ ਜੱਥੇਬੰਦੀਆਂ ਵੱਲੋਂ ਭਾਜਪਾ ਖ਼ਿਲਾਫ ਪ੍ਰਦਰਸ਼ਨ, ਮਜ਼ਦੂਰ ਵਿਰੋਧੀ ਫੈਸਲਿਆਂ ਦਾ ਲਾਇਆ ਇਲਜ਼ਾਮ - labor organizations staged protest
- ਮੀਟਿੰਗ ਦਾ ਸਮਾਂ ਦੇ ਕੇ ਭੱਜਣ ਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਉੱਤੇ ਇਲਜ਼ਾਮ, ਕਿਸਾਨ ਯੂਨੀਅਨ ਨੇ ਘੇਰੀ ਕੋਠੀ - Farmers protested
ਡੀ ਐੱਚ ਓ ਨੇ ਕਿਹਾ ਕਿ ਪਹਿਲੇ ਵੀ ਇਹ ਸਭ ਚੱਲਦਾ ਰਹਿੰਦਾ ਹੈ ਮੌਸਮ ਦੇ ਹਿਸਾਬ ਨਾਲ ਸਾਡੀ ਸੈਂਪਲਿੰਗ ਦਾ ਥੋੜਾ ਜਿਹਾ ਰੁੱਖ ਵੀ ਬਦਲਦਾ ਰਹਿੰਦਾ ਜਿਵੇਂ ਕਿ ਤਿਉਹਾਰਾਂ ਦੇ ਨੇੜੇ ਮਿਠਾਈਆਂ ਵਗੈਰਾ ਜ਼ਿਆਦਾ ਬਣਦੀਆਂ ਹਨ। ਇਸ ਲਈ ਜ਼ਿਆਦਾ ਸੈਂਪਲਿੰਗ ਕੀਤੀ ਜਾਂਦੀ ਹੈ, ਰੂਟੀਨਿਜ ਗਰਮੀਆਂ ਤੋਂ ਪਹਿਲਾਂ ਅਸੀਂ ਪੈਕੇਜ ਡਰਿੰਕਿੰਗ ਵਾਟਰ ਦੇ ਨਮੂਨੇ ਲੈਣੇ ਵਧਾ ਦਿੰਦੇ ਹਾਂ, ਉਨ੍ਹਾਂ ਕਿਹਾ ਕਿ ਦੁੱਧ ਦੇ ਪ੍ਰੋਡਕਟ ਦੀ ਸੇਂਪਲਿੰਗ ਪੂਰਾ ਸਾਲ ਚਲਦੀ ਹੈ।