ਲੁਧਿਆਣਾ: ਸਿਵਲ ਹਸਪਤਾਲ ਵਿੱਚ ਬੀਤੇ ਦਿਨੀ ਮਰੀਜ਼ਾਂ ਨੂੰ ਤੰਗ ਪਰੇਸ਼ਾਨ ਕਰਨ ਅਤੇ ਉਹਨਾਂ ਦੇ ਸਮਾਨ ਨੂੰ ਖਰਾਬ ਕਰਨ ਸਬੰਧੀ ਚੂਹਿਆਂ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਿਵਲ ਹਸਪਤਾਲ ਦਾ ਨਿਰੀਖਣ ਕੀਤਾ। ਉਹਨਾਂ ਜ਼ਿਕਰ ਕੀਤਾ ਕਿ ਸਿਵਲ ਹਸਪਤਾਲ ਵਿੱਚ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਜਾਇਜ਼ਾ ਲਿਆ ਹੈ ਅਤੇ ਅਧਿਕਾਰੀਆਂ ਦੇ ਨਾਲ ਵੱਖ-ਵੱਖ ਵਿਸ਼ਿਆਂ ਉੱਤੇ ਗੱਲਬਾਤ ਵੀ ਕੀਤੀ ਹੈ।
ਚੂਹਿਆਂ ਦੀ ਸਮੱਸਿਆ ਦਾ ਹੱਲ: ਉਹਨਾਂ ਕਿਹਾ ਕਿ ਚੂਹਿਆਂ ਦੀ ਸਮੱਸਿਆ ਵਾਲੇ ਮਸਲੇ ਨੂੰ 70% ਹੱਲ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਕੰਪੈਕਟ ਨੂੰ ਵੀ ਚਾਲੂ ਕੀਤਾ ਹੈ ਅਤੇ ਇਸ ਤੋਂ ਇਲਾਵਾ ਜੋ ਸਿਵਿਲ ਹਸਪਤਾਲ ਦੀ ਬੈਕ ਸਾਈਡ ਉੱਤੇ ਕਾਰਵਾਈ ਦੀ ਸਮੱਸਿਆ ਸੀ ਉਸ ਨੂੰ ਵੀ ਦਰੁੱਸਤ ਕਰਾ ਦਿੱਤਾ ਗਿਆ ਹੈ। ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਜਿੱਥੇ ਇਸ ਸਬੰਧੀ ਬੀਤੇ ਦਿਨਾਂ ਇੱਕ ਵੀਡੀਓ ਸਾਹਮਣੇ ਆਈ ਸੀ ਅਤੇ ਉਸ ਵਿੱਚ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀਆਂ ਹੋ ਰਹੀਆਂ ਸਨ। ਇਸ ਬਾਬਤ ਉਹਨਾਂ ਸਿਵਲ ਹਸਪਤਾਲ ਦਾ ਨਿਰੀਖਣ ਕਰਕੇ ਇਸ ਸਬੰਧੀ ਜਾਇਜ਼ਾ ਲਿਆ ਹੈ ਕਿਹਾ ਕਿ ਪੀਏਯੂ ਦੇ ਅਧਿਕਾਰੀਆਂ ਦੇ ਨਾਲ ਮਿਲ ਕੇ ਇਸ ਦਾ 70% ਹੱਲ ਕਰ ਦਿੱਤਾ ਗਿਆ ਹੈ।
- ਵਿਸਾਖੀ ਅਤੇ ਖਾਲਸਾ ਪੰਥ ਸਾਜਨਾ ਦਿਵਸ ਮੌਕੇ SGPC ਦਫਤਰ ਤੋਂ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਹੋਇਆ ਰਵਾਨਾ - pilgrims left for Pakistan
- ਹੰਸ ਰਾਜ ਹੰਸ ਨੂੰ ਮੁੜ ਕਰਨਾ ਪਿਆ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ, ਹੰਸ ਰਾਜ ਹੰਸ ਨੇ ਕੀਤੀ ਅਪੀਲ - Hans Raj Hans faced opposition
- ਸੜਕ ਹਾਦਸੇ ਦਾ ਡਰਾਮਾ ਰਚ ਕੇ ਲੁੱਟੇ ਦੁਕਾਨਦਾਰ, ਹਜ਼ਾਰਾਂ ਦੀ ਨਕਦੀ ਅਤੇ ਮੋਬਾਇਲ ਫੋਨ ਲੈਕੇ ਫਰਾਰ ਹੋਏ ਲੁਟੇਰੇ, ਦੁਕਾਨਦਾਰ ਵੀ ਕੀਤੇ ਫੱਟੜ - ROBBERY IN KHANNA
ਹੋਰ ਸਮੱਸਿਆਵਾਂ ਦਾ ਜ਼ਿਕਰ: ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੂੜੇ ਵਾਲੇ ਕੰਪੈਟਰ ਨੂੰ ਵੀ ਚਾਲੂ ਕਰ ਦਿੱਤਾ ਗਿਆ ਅਤੇ ਹੁਣ ਇਹ ਸਮੱਸਿਆ ਤੋਂ ਨਿਜਾਤ ਮਿਲੇਗੀ ਤਾਂ ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਹਰ ਸਰਕਾਰੀ ਅਦਾਰੇ ਅਤੇ ਹਸਪਤਾਲ ਦੇ ਵਿੱਚ ਇੱਕ ਆਪਣਾ ਦਫਤਰ ਵੀ ਨਿਰਧਾਰਿਤ ਕੀਤਾ ਗਿਆ ਹੈ ਤਾਂ ਕਿ ਉਹ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣ ਸਕਣ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਫਾਇਰ ਸਿਸਟਮ ਤੋਂ ਬਚਾ ਦੇ ਲਈ ਇੱਕ ਫਾਇਰ ਬੈਨ ਦਾ ਵੀ ਜ਼ਿਕਰ ਕੀਤਾ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਹੋ ਸਕੇ। ਉਹਨਾਂ ਕਿਹਾ ਕਿ ਜੋ ਅਧੂਰੇ ਕੰਮ ਨੇ ਅਧਿਕਾਰੀਆਂ ਦੀ ਦੇਖਰੇਖ ਵਿੱਚ ਉਸ ਨੂੰ ਵੀ ਜਲਦ ਪੂਰਾ ਕਰ ਦਿੱਤਾ ਜਾਵੇਗਾ।