ਲੁਧਿਆਣਾ: ਸਿਵਲ ਸਰਜਨ ਵੱਲੋਂ ਲੁਧਿਆਣਾ ਵੱਲੋਂ ਇੱਕ ਡਾਕਟਰ ਖਿਲਾਫ ਵੱਡੀ ਕਾਰਵਾਈ ਦੇ ਆਦੇਸ਼ ਦਿੱਤੇ ਗਏ ਹਨ। ਡਾਕਟਰ ਨੂੰ ਤੁਰੰਤ ਪ੍ਰਭਾਵ ਤੋਂ ਸੇਵਾਵਾਂ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਅਤੇ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਡਾਕਟਰ ਵੱਲੋਂ ਐਮਬੀਬੀਐਸ ਤੋਂ ਬਾਅਦ ਕੀਤੀ ਐੱਮਡੀ ਦੀ ਡਿਗਰੀ ਜ਼ਰੂਰਤ ਮੁਤਾਬਿਕ ਨਹੀਂ ਸੀ ਅਤੇ ਡਾਕਟਰ ਵੱਲੋਂ ਖੁਦ ਨੂੰ ਕੰਸਲਟੈਂਟ ਦੱਸ ਜੇਲ੍ਹ ਵਾਰਡਨ ਨੂੰ ਛੇ ਮਹੀਨੇ ਦੀ ਰੈਸਟ ਦਿੱਤੀ ਗਈ ਸੀ। ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਵੱਲੋਂ ਸਿਵਲ ਸਰਜਨ ਨੂੰ ਚੈਕਿੰਗ ਵਾਸਤੇ ਇੱਕ ਪੱਤਰ ਲਿਖਿਆ ਗਿਆ ਸੀ। ਜਿਸ ਦੇ ਆਧਾਰ ਉੱਪਰ ਹੁਣ ਵੱਡੀ ਕਾਰਵਾਈ ਸਾਹਮਣੇ ਆਈ ਹੈ।
ਜਾਣਕਾਰੀ ਦਿੰਦੇ ਹੋਏ ਸਿਵਿਲ ਸਰਜਨ ਡਾਕਟਰ ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਜਾਂਚ ਲਈ ਇੱਕ ਚਿੱਠੀ ਭੇਜੀ ਗਈ ਸੀ, ਜਿਸ ਵਿੱਚ ਇੱਕ ਐਮਡੀ ਡਾਕਟਰ ਦੁਆਰਾ ਜੇਲ੍ਹ ਵਾਰਡਨ ਨੂੰ ਰੈਸਟ ਦੀ ਸਿਫਾਰਿਸ਼ ਦੀ ਜਾਂਚ ਵਾਸਤੇ ਕਿਹਾ ਗਿਆ ਸੀ। ਜਿਸ ਦੀ ਜਾਂਚ ਕਰਨ ਉੱਤੇ ਪਾਇਆ ਗਿਆ ਕਿ ਡਾਕਟਰ ਕੋਲ ਅਜਿਹੀ ਕੋਈ ਡਿਗਰੀ ਨਹੀਂ ਜਿਸ ਦੇ ਆਧਾਰ ਉੱਪਰ ਉਹ ਅਜਿਹੀ ਸਿਫਾਰਿਸ਼ ਕਰ ਸਕੇ । ਜਿਸ ਨੂੰ ਲੈ ਕੇ ਹੁਣ ਡਾਕਟਰ ਨੂੰ ਤੁਰੰਤ ਪ੍ਰਭਾਵ ਤੋਂ ਸੇਵਾਵਾਂ ਬੰਦ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਹਨ। ਇਸ ਮਾਮਲੇ ਦੀ ਜਾਂਚ ਸਬੰਧੀ ਰਿਪੋਰਟ ਵੀ ਜੇਲ੍ਹ ਪ੍ਰਸ਼ਾਸਨ ਨੂੰ ਭੇਜ ਦਿੱਤੀ ਗਈ ਹੈ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
- ਸੀਐੱਮ ਮਾਨ ਨੇ ਸ਼ਾਨਦਾਰ ਸੇਵਾਵਾਂ ਲਈ 14 ਪੁਲਿਸ ਅਧਿਕਾਰੀਆਂ ਦਾ ‘ਮੁੱਖ ਮੰਤਰੀ ਮੈਡਲ’ ਨਾਲ ਕੀਤਾ ਸਨਮਾਨ
- ਗਣਤੰਤਰ ਦਿਹਾੜੇ ਮੌਕੇ ਠੇਕਾ ਮੁਲਾਜ਼ਮਾਂ ਨੇ ਕੀਤਾ ਪ੍ਰਦਰਸ਼ਨ, ਨਿੱਜੀਕਰਣ ਦਾ ਵਿਰੋਧ ਕਰਦਿਆਂ ਕੇਂਦਰ ਅਤੇ ਪੰਜਾਬ ਸਰਕਾਰ ਦਾ ਕੀਤਾ ਵਿਰੋਧ
- ਮਾਰਚ ਮਹੀਨੇ ਪਿਤਾ ਬਣਨ ਜਾ ਰਹੇ ਹਨ ਸੀਐਮ ਮਾਨ, ਪਤਨੀ ਡਾ. ਗੁਰਪ੍ਰੀਤ ਕੌਰ ਨੇ ਗਰਭਵਤੀ
ਸਿਵਲ ਸਰਜਨ ਨੇ ਕਿਹਾ ਕਿ ਕਾਨੂੰਨ ਆਪਣੇ ਢੰਗ ਦੇ ਨਾਲ ਇਸ ਸਬੰਧੀ ਕਾਰਵਾਈ ਕਰੇਗਾ ਪਰ ਅਸੀਂ ਪੰਜਾਬ ਮੈਡੀਕਲ ਕੌਂਸਲ ਨੂੰ ਇਹ ਜਰੂਰ ਸਿਫਾਰਿਸ਼ ਕਰਾਂਗੇ ਕਿ ਇਸ ਡਾਕਟਰ ਦੀ ਪੱਕੇ ਤੌਰ ਉੱਤੇ ਰਜਿਸਟਰੇਸ਼ਨ ਕੈਂਸਲ ਕੀਤੀ ਜਾਵੇ। ਸਿਵਲ ਸਰਜਨ ਨੇ ਕਿਹਾ ਕਿ ਡਾਕਟਰ ਵੱਲੋਂ ਆਪਣੇ ਹਸਪਤਾਲ ਦੇ ਕਾਰਡ ਉੱਤੇ ਹੱਡੀਆਂ ਦੇ ਮਾਹਰ, ਆਪਰੇਸ਼ਨ ਦੇ ਮਾਹਰ ਅਤੇ ਗਲੇ, ਨੱਕ ਦੇ ਮਾਹਰ ਵੀ ਲਿਖਿਆ ਗਿਆ ਸੀ ਪਰ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਇਹ ਕਿਹੜੇ ਡਾਕਟਰ ਹਨ ਤਾਂ ਉਹਨਾਂ ਨੂੰ ਕੌਲ ਇਸ ਗੱਲ ਦਾ ਜਵਾਬ ਨਹੀਂ ਸੀ। ਸਿਵਲ ਸਰਜਨ ਨੇ ਕਿਹਾ ਕਿ ਉਹਨਾਂ ਕੋਲ ਡਿਗਰੀ ਵੀ ਐਮਬੀਬੀਐਸ ਦੀ ਸੀ ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਕੋਲ ਐਮਡੀ ਕਿਸ ਵਿਸ਼ੇ ਉੱਤੇ ਹੈ ਤਾਂ ਉਹਨਾਂ ਨੇ ਦੱਸਿਆ ਕਿ ਐਕਿਊਪੈਂਚਰ ਉੱਤੇ ਉਹਨਾਂ ਨੇ ਹੀ ਕੀਤੀ ਹੈ ਜੋ ਕਿ ਐਲੋਪੈਥੀ ਦੇ ਵਿੱਚ ਮਾਨਤਾ ਪ੍ਰਾਪਤ ਨਹੀਂ ਹੈ।