ਲੁਧਿਆਣਾ : ਕੁਝ ਦਿਨ ਪਹਿਲਾਂ ਦਿੱਲੀ ਵਿੱਚ ਇੱਕ ਹਾਦਸਾ ਵਾਪਰਿਆ ਸੀ। ਜਿੱਥੇ ਬੈਸਮੈਂਟ ਵਿੱਚ ਸੀਵਰੇਜ ਦਾ ਪਾਣੀ ਭਰਨ ਦੇ ਨਾਲ ਤਿੰਨ ਵਿਦਿਆਰਥਣਾਂ ਦੀ ਮੌਤ ਹੋਈ ਸੀ। ਜਿਸ ਤੋਂ ਨੋਟਿਸ ਲੈਂਦੇ ਹੋਏ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸਨ। ਕੀ ਲੁਧਿਆਣਾ ਵਿੱਚ ਉਨ੍ਹਾਂ ਦੇ ਹਲਕੇ ਵਿੱਚ ਜਿਹੜੀਆਂ ਵੀ ਬੇਨਿਯਮੀ ਨਾਲ ਬੇਸਮੈਂਟਾਂ ਬਣੀਆਂ ਹਨ। ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਹਾਦਸੇ ਨਾ ਵਾਪਰ ਸਕਣ।
ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਦੇਸ਼: ਉੱਥੇ ਹੀ ਉਨ੍ਹਾਂ ਨੇ ਇਹ ਵੀ ਗੱਲ ਮੰਨੀ ਕਿ ਗੈਰ ਕਨੂੰਨੀ ਇਮਾਰਤਾਂ ਦੇ ਨਿਰਮਾਣ ਵਿੱਚ ਉਸ ਸਮੇਂ ਦੇ ਮੌਜੂਦਾ ਅਫਸਰ ਜਿੰਮੇਵਾਰ ਹੁੰਦੇ ਹਨ। ਇਹ ਵੀ ਕਿਹਾ ਕਿ ਅਜਿਹੇ ਹਾਦਸੇ ਨਾ ਵਾਪਰਨ ਇਸ ਦੇ ਲਈ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਦੇਸ਼ ਦੇਣਗੇ ਕਿ ਗੈਰ ਕਾਨੂੰਨੀ ਤੌਰ 'ਤੇ ਬਣੀਆਂ ਬੇਸਮੈਂਟ ਇਮਾਰਤਾਂ ਖਿਲਾਫ ਕਾਰਵਾਈ ਕੀਤੀ ਜਾਵੇ। ਜਿਸ ਨੂੰ ਲੈ ਕੇ ਇੱਕ ਨੋਟਿਸ ਲਿਆ ਗਿਆ ਹੈ ਅਤੇ ਲੁਧਿਆਣਾ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਤੌਰ 'ਤੇ ਬਣੀਆਂ ਬੇਸਮੈਂਟ ਇਮਾਰਤਾਂ ਖਿਲਾਫ ਕਾਰਵਾਈ ਦੀ ਗੱਲ ਆਖੀ ਗਈ ਹੈ।
ਗੈਰ-ਕਾਨੂੰਨੀ ਵਪਾਰਕ ਗਤੀਵਿਧੀਆਂ: ਨੋਟਿਸ ਵਿੱਚ ਲਿਖਿਆ ਗਿਆ ਹੈ ਕਿ ਦਿੱਲੀ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿੱਥੇ ਇੱਕ ਕੋਚਿੰਗ ਸੈਂਟਰ ਦੀ ਬੇਸਮੈਂਟ ਵਿੱਚ ਸੀਵਰੇਜ/ਹੜ੍ਹ ਦਾ ਪਾਣੀ ਭਰਨ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਲਈ, ਜਿਸ 'ਤੇ ਪ੍ਰਸਾਸ਼ਨ ਚਿੰਤਾ ਪ੍ਰਗਟ ਕਰਦਾ ਹੈ ਕਿ ਗੈਰ-ਕਾਨੂੰਨੀ ਵਪਾਰਕ ਗਤੀਵਿਧੀਆਂ ਜਾਂ ਸੁਰੱਖਿਆ ਨਿਯਮਾਂ ਦੇ ਉਲਟ ਹੋਰ ਕਾਰਵਾਈਆਂ ਕਾਰਨ ਅਜਿਹੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ।
ਰਿਪੋਰਟਾਂ ਇੱਕ ਹਫ਼ਤੇ ਦੇ ਅੰਦਰ ਦਫ਼ਤਰ ਨੂੰ ਜਮ੍ਹਾਂ ਕਰਾਉਣੀਆਂ: ਤੁਹਾਨੂੰ ਆਪਣੇ ਖੇਤਰ ਵਿੱਚ ਵਿਸ਼ੇਸ਼ ਬੇਤਰਤੀਬੇ ਨਿਰੀਖਣ ਕਰਨ ਦਾ ਨਿਰਦੇਸ਼ ਦਿੱਤਾ ਜਾਂਦਾ ਹੈ ਅਤੇ ਤੁਹਾਡੇ ਨਿਰੀਖਣਾਂ (ਏ.ਟੀ.ਆਰ.) ਦੇ ਨਤੀਜਿਆਂ ਬਾਰੇ ਵਿਸਤ੍ਰਿਤ ਰਿਪੋਰਟਾਂ ਇੱਕ ਹਫ਼ਤੇ ਦੇ ਅੰਦਰ ਇਸ ਦਫ਼ਤਰ ਨੂੰ ਜਮ੍ਹਾਂ ਕਰਾਉਣੀਆਂ ਚਾਹੀਦੀਆਂ ਹਨ। ਇਸ ਨੋਟਿਸ ਦੇ ਵਿੱਚ ਸਾਰੇ ਹੀ ਪ੍ਰਸ਼ਾਸਨ ਇੱਕ ਅਫਸਰਾਂ ਨੂੰ ਇਸ ਸਬੰਧੀ ਨਜ਼ਰ ਸਾਹਨੀ ਕਹਿਣ ਲਈ ਕਿਹਾ ਗਿਆ ਹੈ।
- ਤੇਜ਼ ਬਰਸਾਤ 'ਚ ਵੀ ਵੱਡੀ ਗਿਣਤੀ 'ਚ ਇਕੱਠੇ ਹੋਏ ਕਿਸਾਨਾਂ ਨੇ ਕੇਂਦਰ ਸਰਕਾਰ ਨੂੰ 15 ਅਗਸਤ ਦੀ ਦਿੱਤੀ ਇਹ ਵੱਡੀ ਚੇਤਾਵਨੀ - Protest against central government
- ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਈਡੀ ਸਾਹਮਣੇ ਹੋਏ ਪੇਸ਼, ਇਸ ਮਾਮਲੇ ਵਿੱਚ ਪੁੱਛਗਿੱਛ ਜਾਰੀ - Bharat Bhushan Ashu
- ਕੇਂਦਰ ਸਰਕਾਰ ਤੋਂ ਨਰਾਜ਼ ਪੈਟਰੋਲ ਪੰਪ ਦੇ ਮਾਲਿਕ, ਹਫ਼ਤੇ ਦੇ ਆਖਰੀ ਦਿਨ ਪੈਟਰੋਲ ਪੰਪ ਬੰਦ ਕਰਨ ਦਾ ਕੀਤਾ ਐਲਾਨ - PETROL PUMP OWNERS STRIKE ALERT