ETV Bharat / state

ਕੁਲਬੀਰ ਜ਼ੀਰਾ ਦਾ ਲਾਲਜੀਤ ਭੁੱਲਰ 'ਤੇ ਇਲਜ਼ਾਮ, ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਦੀ ਗੱਡੀ 'ਚ ਬੈਠ ਭੁੱਲਰ ਕਰ ਰਹੇ ਪ੍ਰਚਾਰ - Lok Sabha Elections

author img

By ETV Bharat Punjabi Team

Published : May 29, 2024, 11:22 AM IST

ਲੋਕ ਸਭਾ ਚੋਣਾਂ ਦੇ ਚੱਲਦੇ ਇੱਕ ਪਾਸੇ ਪ੍ਰਚਾਰ ਸਿਖਰਾਂ 'ਤੇ ਹੈ ਤਾਂ ਦੂਜੇ ਪਾਸੇ ਇਲਜ਼ਾਮ-ਤਰਾਸ਼ੀ ਦਾ ਦੌਰ ਵੀ ਲਗਾਤਾਰ ਜਾਰੀ ਹੈ। ਇਸ ਦੇ ਚੱਲਦੇ ਕਾਂਗਰਸ ਉਮੀਦਵਾਰ ਕੁਲਬੀਰ ਜ਼ੀਰਾ ਨੇ 'ਆਪ' ਉਮੀਦਵਾਰ ਲਾਲਜੀਤ ਸਿੰਘ ਭੁੱਲਰ 'ਤੇ ਗੰਭੀਰ ਇਲਜ਼ਾਮ ਲਗਾਏ ਹਨ।

ਲਾਲਜੀਤ ਭੁੱਲਰ 'ਤੇ ਕੁਲਬੀਰ ਜ਼ੀਰਾ ਦਾ ਇਲਜ਼ਾਮ
ਲਾਲਜੀਤ ਭੁੱਲਰ 'ਤੇ ਕੁਲਬੀਰ ਜ਼ੀਰਾ ਦਾ ਇਲਜ਼ਾਮ (ETV BHARAT)

ਤਰਨ ਤਾਰਨ: ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਦੀ ਵੋਟਿੰਗ ਦੇ ਦਿਨ ਨਜ਼ਦੀਕ ਆ ਰਹੇ ਹਨ। ਅੱਜ ਤੋਂ ਕੁਝ ਦਿਨਾਂ 'ਚ ਸਿਆਸੀ ਪ੍ਰਚਾਰ ਵੀ ਥੰਮ ਜਾਵੇਗਾ। ਜਿਸ ਦੇ ਚੱਲਦੇ ਹਰ ਕੋਈ ਉਮੀਦਵਾਰ ਆਪਣੇ ਪ੍ਰਚਾਰ ਲਈ ਦਿਨ ਰਾਤ ਇੱਕ ਕਰ ਰਿਹਾ ਹੈ। ਇਸ ਵਿਚਾਲੇ ਲੀਡਰਾਂ ਵਲੋਂ ਆਪਣੇ ਵਿਰੋਧੀਆਂ 'ਤੇ ਜੰਮ ਕੇ ਨਿਸ਼ਾਨੇ ਵੀ ਸਾਧੇ ਜਾ ਰਹੇ ਤੇ ਨਾਲ ਹੀ ਇਲਜ਼ਾਮ ਵੀ ਲਗਾਏ ਜਾ ਰਹੇ ਹਨ। ਜਿਸ ਦੇ ਚੱਲਦੇ ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਕੁਲਬੀਰ ਜ਼ੀਰਾ ਵਲੋਂ 'ਆਪ' ਉਮੀਦਵਾਰ ਲਾਲਜੀਤ ਭੁੱਲਰ 'ਤੇ ਕਈ ਗੰਭੀਰ ਇਲਜ਼ਾਮ ਲਗਾਏ ਹਨ।

ਕਾਂਗਰਸ ਨੂੰ ਜਿੱਤ ਵਾਲੇ ਲੈਕੇ ਜਾਣਗੇ ਲੋਕ: ਕਾਬਿਲੇਗੌਰ ਹੈ ਕਿ ਸਾਬਕਾ ਕਾਂਗਰਸ ਵਿਧਾਇਕ ਰਮਨਜੀਤ ਸਿੰਘ ਸਿੱਕੀ ਵਲੋਂ ਕੁਲਬੀਰ ਜ਼ੀਰਾ ਦੇ ਹੱਕ 'ਚ ਵਰਕਰ ਮਿਲਣੀ ਰੱਖੀ ਸੀ, ਜਿਸ ਨੇ ਵੱਡੀ ਰੈਲੀ ਦਾ ਰੂਪ ਧਾਰ ਲਿਆ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਬੀਰ ਜ਼ੀਰਾ ਨੇ ਕਿਹਾ ਕਿ ਉਹ ਸਾਬਕਾ ਵਿਧਾਇਕ ਸਿੱਕੀ ਦਾ ਧੰਨਵਾਦ ਕਰਦੇ ਨੇ, ਜਿੰਨ੍ਹਾਂ ਨੇ ਉਨ੍ਹਾਂ ਦੇ ਹੱਕ 'ਚ ਵਰਕਰ ਮਿਲਣੀ ਰੱਖੀ ਸੀ, ਜੋ ਰੈਲੀ ਦਾ ਰੂਪ ਲੈ ਗਈ। ਉਨ੍ਹਾਂ ਦੱਸਿਆ ਕਿ ਕਾਂਗਰਸ ਵਰਕਰ ਘਰ-ਘਰ ਜਾ ਕੇ ਲੋਕਾਂ ਤੱਕ ਪਹੁੰਚ ਕਰ ਰਹੇ ਹਨ ਅਤੇ ਗਰੰਟੀ ਕਾਰਡ ਲੋਕਾਂ ਤੋਂ ਭਰਵਾ ਕੇ ਲਿਆਏ ਸਨ। ਉਨ੍ਹਾਂ ਕਿਹਾ ਕਿ ਲੋਕ ਖੁਦ ਕਾਂਗਰਸ ਨੂੰ ਵੋਟ ਪਾਉਣ ਲਈ ਤਿਆਰ ਬੈਠੇ ਹਨ, ਕਿਉਂਕਿ ਲੋਕਾਂ ਦਾ ਮੋਹ 'ਆਪ' ਤੋਂ ਭੰਗ ਹੋ ਚੁੱਕਿਆ ਤੇ ਉਹ ਅਕਾਲੀ ਦਲ ਨੂੰ ਪਹਿਲਾਂ ਹੀ ਦੇਖ ਚੁੱਕੇ ਹਨ।

ਮੁੜ ਕਾਲਾ ਦੌਰ ਨਹੀਂ ਦੇਖਣਾ ਚਾਹੁੰਦੇ ਲੋਕ: ਕੁਲਬੀਰ ਜ਼ੀਰਾ ਨੇ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਹਨ ਤੇ ਉੇਹ ਕਿਸੇ ਆਜ਼ਾਦ ਉਮੀਦਵਾਰ ਨੂੰ ਨਹੀਂ ਚਾਹੁੰਦੇ ਤੇ ਨਾ ਹੀ ਉਹ ਚਾਹੁੰਦੇ ਕਿ ਕਾਲਾ ਦੌਰ ਮੁੜ ਕੇ ਵਾਪਸ ਆਵੇ, ਜਿਸ ਲਈ ਉਹ ਕਾਂਗਰਸ ਨੂੰ ਵੋਟ ਪਾਉਣ ਲਈ ਤਿਆਰ ਹਨ। ਜ਼ੀਰਾ ਨੇ ਕਿਹਾ ਕਿ ਜਿਵੇਂ ਦਾ ਕੱਲ੍ਹ ਰੋਡ ਸ਼ੋਅ ਦੌਰਾਨ ਇੰਨ੍ਹਾਂ ਦੇ ਹਾਲ ਕੀਤਾ ਤਾਂ ਉਦੋਂ ਹੀ ਲੋਕਾਂ ਦੇ ਫੋਨ ਆਉਣੇ ਸ਼ੁਰੂ ਕਰ ਦਿੱਤੇ ਕਿ ਜੇ ਇਹ ਆ ਗਏ ਤਾਂ ਪੰਜਾਬ ਦਾ ਮਾਹੌਲ ਵਿਗੜ ਸਕਦਾ ਹੈ।

AAP ਵਾਲਿਆਂ ਨੂੰ ਦੱਸਣਾ ਪੈਂਦਾ ਕਿ ਉਹ ਵਿਧਾਇਕ ਨੇ: ਇਸ ਦੇ ਨਾਲ ਹੀ ਕਾਂਗਰਸੀ ਉਮੀਦਵਾਰ ਜ਼ੀਰਾ ਨੇ ਕਿਹਾ ਕਿ 'ਆਪ' ਦੇ ਵਿਧਾਇਕਾਂ ਨੂੰ ਢਾਈ ਸਾਲ ਵੀ ਲੋਕਾਂ ਨੂੰ ਦੱਸਣਾ ਪੈ ਰਿਹਾ ਕਿ ਉਹ ਵਿਧਾਇਕ ਹਨ। ਉਨ੍ਹਾਂ ਕਿਹਾ ਕਿ ਜਦੋਂ ਲਾਲਜੀਤ ਭੁੱਲਰ ਨੇ ਫਾਰਮ ਭਰਨੇ ਸੀ ਤਾਂ ਉਦੋਂ ਪੁਲਿਸ ਵਾਲੇ ਨੇ 'ਆਪ' ਵਿਧਾਇਕਾਂ ਨੂੰ ਅੱਗੇ ਜਾਣ ਤੋ ਰੋਕ ਦਿੱਤਾ ਤਾਂ ਉਨ੍ਹਾਂ ਨੂੰ ਦੱਸਣਾ ਪਿਆ ਕਿ ਉਹ 'ਆਪ' ਵਿਧਾਇਕ ਹਨ। ਇਸ ਦੇ ਨਾਲ ਹੀ ਪਿਛਲੇ ਦਿਨੀਂ ਮੁੱਖ ਮੰਤਰੀ ਮਾਨ ਵਲੋਂ ਰੋਡ ਸ਼ੋਅ ਦੌਰਾਨ ਇੱਕ 'ਆਪ' ਵਿਧਾਇਕ ਨੂੰ ਚੱਲਦੀ ਗੱਡੀ ਤੋਂ ਹੇਠਾਂ ਉਤਾਰ ਦਿੱਤਾ ਗਿਆ।

ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਗੱਡੀ ਵਰਤ ਰਹੇ ਭੁੱਲਰ: ਕੁਲਬੀਰ ਜ਼ੀਰਾ ਨੇ ਇਲਜ਼ਾਮ ਲਗਾਏ ਕਿ ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਗੈਂਗਸਟਰ ਯਾਦਵਿੰਦਰ ਸਿੰਘ ਉਰਫ਼ ਚਾਂਦੀ ਦੀ ਗੱਡੀ 'ਚ 'ਆਪ' ਉਮੀਦਵਾਰ ਲਾਲਜੀਤ ਸਿੰਘ ਭੁੱਲਰ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ 'ਆਪ' ਲੀਡਰ ਹੀ ਗੈਂਗਸਟਰਾਂ ਦੀ ਗੱਡੀ 'ਚ ਘੁੰਮ ਰਹੇ ਹਨ ਤਾਂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ਼ ਦੀ ਕੀ ਉਮੀਦ ਹੋ ਸਕਦੀ ਹੈ। ਜ਼ੀਰਾ ਨੇ ਕਿਹਾ ਕਿ ਸਰਕਾਰ ਕਹਿੰਦੀ ਕਿ ਅਸੀਂ ਇਨਸਾਫ਼ ਦੇਵਾਂਗੇ ਤੇ ਇੰਨ੍ਹਾਂ ਨੇ ਪਹਿਲਾਂ ਪੁੱਤ ਮਰਵਾਇਆ ਤੇ ਹੁਣ ਉਸ ਨੂੰ ਮਾਰਨ ਵਾਲਿਆਂ ਦੀ ਗੱਡੀ 'ਚ ਬੈਠ ਕੇ ਪ੍ਰਚਾਰ ਕਰ ਰਹੇ ਹਨ।

ਲੋਕ ਨਹੀਂ ਲਾਉਣਗੇ ਇੰਨ੍ਹਾਂ ਨੂੰ ਮੂੰਹ: ਇਸ ਦੇ ਨਾਲ ਹੀ ਕੁਲਬੀਰ ਜ਼ੀਰਾ ਨੇ ਕਿਹਾ ਕਿ ਲੋਕਾਂ ਨੇ ਇੰਨ੍ਹਾਂ ਨੂੰ ਹੁਣ ਮੂੰਹ ਲਾਉਣਾ ਵੀ ਬੰਦ ਕਰ ਦਿੱਤਾ ਹੈ ਤੇ ਲੋਕ ਇੰਨ੍ਹਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਲਾਲਜੀਤ ਭੁੱਲਰ ਵਲੋਂ ਪਹਿਲਾਂ ਭਾਈ ਲਾਲੋ ਦੇ ਵਾਰਿਸਾਂ ਬਾਰੇ ਗਲਤ ਬਿਆਨਬਾਜ਼ੀ ਕੀਤੀ ਗਈ ਤੇ ਫਿਰ ਕੇਜਰੀਵਾਲ ਦੀ ਗੁਰੂ ਨਾਨਕ ਪਾਤਸ਼ਾਹ ਨਾਲ ਤੁਲਨਾ ਕਰਨਾ ਤੇ ਫਿਰ ਵਕੀਲ ਭਾਈਚਾਰੇ ਬਾਰੇ ਗਲਤ ਸ਼ਬਦ ਵਰਤੇ ਗਏ। ਉਨ੍ਹਾਂ ਕਿਹਾ ਕਿ ਜਦੋਂ ਖੁਦ 'ਤੇ ਪਹਿਲਾਂ ਕੇਸ ਪਏ ਸੀ ਤਾਂ ਉਦੋਂ ਇੰਨ੍ਹਾਂ ਵਕੀਲਾਂ ਦੇ ਹੀ ਇਹ ਹਾੜੇ ਕੱਢਦੇ ਹੁੰਦੇ ਸੀ। ਜ਼ੀਰਾ ਨੇ ਕਿਹਾ ਕਿ ਲੋਕ ਇੰਨ੍ਹਾਂ ਦੀ ਜ਼ਮਾਨਤਾਂ ਜਬਤ ਕਰਾ ਕੇ ਤੋਰਨਗੇ।

ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਦੇ ਬਾਹਰ ਕਿਸਾਨਾਂ ਦਾ ਵੱਡਾ ਹੰਗਾਮਾ, ਦੇਖੋ ਵੀਡੀਓ - Protest outside house of Rana Sodhi

ਕਿਸਾਨਾਂ ਨੇ ਘੇਰਿਆ ਬੀਜੇਪੀ ਉਮੀਦਵਾਰ ਹੰਸ ਰਾਜ ਹੰਸ ਦਾ ਦਫ਼ਤਰ - Surroundings of Raj Hans office

ਦਾਅ 'ਤੇ ਸਿਆਸੀ ਦਿੱਗਜ਼ਾਂ ਦੀ ਸਾਖ; ਕਿਤੇ ਮੁਕਾਬਲਾ ਸਖ਼ਤ ਤੇ ਕਿਤੇ ਦਿਲਚਸਪ, ਇੱਕ ਕਲਿੱਕ 'ਤੇ ਜਾਣੋ 13 ਸੀਟਾਂ ਦੇ ਉਮੀਦਵਾਰਾਂ ਬਾਰੇ - Lok Sabha Election 2024

ETV Bharat Logo

Copyright © 2024 Ushodaya Enterprises Pvt. Ltd., All Rights Reserved.