ਅੰਮ੍ਰਿਤਸਰ: ਐਂਮਰਜੈਂਸੀ ਫ਼ਿਲਮ ਸਬੰਧੀ ਸ਼੍ਰੋਮਣੀ ਕਮੇਟੀ ਨੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਦੇਸ਼ ਦੇ ਇਨਫਰਮੇਸ਼ਨ ਤੇ ਬਰਾਡਕਾਸਟ ਮੰਤਰਾਲੇ ਅਤੇ ਸੈਂਸਰ ਬੋਰਡ ਦੇ ਚੇਅਰਮੈਨ ਨੂੰ ਪੱਤਰ ਰਾਹੀਂ ਅਗਾਹ ਕਰਵਾਇਆ ਤਾਂ ਕੀ ਸਿੱਖ ਸ਼ਖਸ਼ੀਅਤਾਂ ਅਤੇ ਸਿੱਖ ਵਿਚਾਰ ਧਾਰਾ ਨੂੰ ਕਿਸੇ ਤਰ੍ਹਾਂ ਦੀ ਢਾਅ ਲਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੰਗਨਾ ਰਣੌਤ ਜਿਹੜੀ ਕਿ ਅਕਸਰ ਵਿਵਾਦਾਂ ਵਿੱਚ ਰਹਿੰਦੀ ਹੈ। ਇਨ੍ਹਾਂ ਵਿਵਾਦਾਂ ਕਰਕੇ ਉਹ ਸੱਤਾ ਦੀਆਂ ਪੌੜੀਆਂ ਚੜ੍ਹ ਕੇ ਉਹ ਦਿੱਲੀ ਅੰਦਰ ਲੋਕ ਸਭਾ ਵਿੱਚ ਪਹੁੰਚੀ ਹੈ। ਹਾਲੇ ਵੀ ਇਹ ਵਿਵਾਦ ਪੈਦਾ ਕਰਨ ਤੋਂ ਉਹ ਆਪਣੇ ਆਪ ਨੂੰ ਸੁਰਖਰੂ ਨਹੀਂ ਕਰ ਰਹੀ। ਹੁਣ ਜਿਹੜੀ ਗੱਲ ਇੱਕ ਫਿਲਮ ਬਣਾਈ ਜਾ ਰਹੀ ਹੈ। ਜਿਸ ਦਾ ਨਾਂ ਐਂਮਰਜੈਂਸੀ ਰੱਖਿਆ ਹੈ। ਕਦੇ ਉਹ ਕਿਸਾਨਾਂ ਲਈ ਵਿਵਾਦ ਪੈਦਾ ਕਰਦੀ ਹੈ, ਕਦੇ ਸਿੱਖੀ ਦੀਆਂ ਭਾਵਨਾ , ਕਦੇ ਉਹ ਪੰਜਾਬ ਲਈ।
ਸਿੱਖਾਂ ਦੇ ਨਾਲ ਸੰਬੰਧਿਤ ਧਾਰਮਿਕ ਸ਼ਖਸ਼ੀਅਤਾਂ: ਅਸਲ ਇਤਿਹਾਸ ਜਿਹੜਾ 90% ਸਿੱਖਾਂ ਨਾਲ ਹੀ ਜੁੜਿਆ ਤੇ ਖਾਸ ਤੌਰ 'ਤੇ ਪੰਜਾਬ ਤੇ ਅਕਾਲੀ ਦਲ ਨਾਲ ਜੁੜਿਆ ਉਹਦੇ ਬਾਰੇ ਤਾਂ ਸ਼ਾਇਦ ਕੋਈ ਗੱਲ ਦਿਖਾਈ ਨਹੀਂ ਦਿੱਤੀ। ਉਸਦੀ ਫਿਲਮ ਦਾ ਇੱਕ ਟ੍ਰੇਲਰ ਜਾਰੀ ਹੋਇਆ, ਜਿਸ ਟਰੇਲਰ ਦੇ ਵਿੱਚ ਕੁਝ ਸਕਿੰਡਾਂ ਦਾ ਰੋਲ ਸਿੱਖੀ ਦਾ ਦਿਖਾਇਆ ਗਿਆ। ਉਹਦੇ ਵਿੱਚ ਸਿੱਖਾਂ ਦੇ ਨਾਲ ਸੰਬੰਧਿਤ ਧਾਰਮਿਕ ਸ਼ਖਸ਼ੀਅਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵਰਗਾ ਹੀ ਇਹ ਲੋਕਾਂ ਤੋਂ ਉਨ੍ਹਾਂ ਵੱਲੋਂ ਗਲਤ ਐਲਾਨ ਕਰਵਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਮਾਰਨ ਦੇ ਦ੍ਰਿਸ਼ ਦਿਖਾਏ ਜਾ ਰਹੇ ਹਨ। ਸਿੱਖ ਕਦੇ ਵੀ ਕਿਸੇ 'ਤੇ ਜਬਰ ਅਤੇ ਜ਼ੁਲਮ ਨਹੀਂ ਕਰਦਾ। ਸਗੋਂ ਉਹ ਤਾਂ ਜਾਬਰ ਤੇ ਜਾਲਮ ਦਾ ਨਾਸ ਕਰਦਾ ਹੈ।
ਜਥੇਬੰਦੀਆਂ ਨੇ ਆਪਣਾ ਰੋਸ ਦਰਜ਼ ਕਰਵਾ ਦਿੱਤਾ: ਜਲੰਧਰ ਵਰਗੇ ਸ਼ਹਿਰ ਦੇ ਅੰਦਰ ਭਾਵੇਂ ਕਿ ਛੇ ਸਤੰਬਰ ਨੂੰ ਰਿਲੀਜ਼ ਹੋਣੀ ਹੈ ਸਿਨੇਮਾ ਘਰਾਂ ਦੇ ਵਿੱਚ ਤੇ ਅੱਜ ਹੀ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਸੰਗਤਾਂ ਨੇ ਜਥੇਬੰਦੀਆਂ ਨੇ ਆਪਣਾ ਰੋਸ ਦਰਜ਼ ਕਰਵਾ ਦਿੱਤਾ। ਇਸੇ ਸੰਬੰਧ 'ਚ ਗਮੀਣਤਾ ਨੂੰ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪੱਤਰ ਦੇਸ਼ ਦੇ ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਇੱਕ ਪੱਤਰ ਲਿਖਤੀ ਤੌਰ 'ਤੇ ਦਿੱਤਾ ਗਿਆ ਤੇ ਦੂਸਰਾ ਪੱਤਰ ਸੈਂਸਰ ਬੋਰਡ ਦੇ ਚੇਅਰਮੈਨ ਪ੍ਰਸੰਨ ਜੋਸ਼ੀ ਨੂੰ ਭੇਜਿਆ ਗਿਆ ਹੈ।
ਇਤਿਹਾਸ ਨੂੰ ਤਰੋੜ-ਮੋੜ ਕੇ ਪੇਸ਼ ਕੀਤਾ : ਉਸ ਨੂੰ ਇਹ ਪੱਤਰ ਦੋ ਸੰਸਥਾਵਾਂ ਨੂੰ ਭੇਜੇ ਗਏ ਆ ਤਾਂ ਕਿ ਇਸ ਦੇ ਫਿਲਮ ਦੇ ਬਾਰੇ 'ਚ ਅਸੀਂ ਆਪਣੀ ਭਾਵਨਾਵਾਂ ਦੱਸ ਸਕੀਏ। ਸਿੱਖਾਂ ਦੀ ਭਾਵਨਾ ਦੀ ਤਰਜਮਾਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਨ੍ਹਾਂ ਪੱਤਰਾਂ ਰਾਹੀਂ ਦੱਸਿਆ ਕਿ ਇਸ ਸਾਜਿਸ਼ ਅਧੀਨ ਚੱਲ ਰਹੀ ਹੈ। ਇਸ ਦੇ ਵਿੱਚ ਇਤਿਹਾਸ ਨੂੰ ਤਰੋੜ-ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਸਿੱਖਾਂ ਦੀਆਂ ਧਾਰਮਿਕ ਸ਼ਖਸਅਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ, ਸਿੱਖ ਕਰੈਕਟਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ, ਇਹ ਗੱਲ ਕਹੀ ਗਈ ਹੈ। ਇਸ ਕਿ ਇਹ ਫਿਲਮ ਨੂੰ ਜਾਰੀ ਕਰਨ ਤੋਂ ਪਹਿਲਾਂ ਇਸ ਫਿਲਮ ਦਾ ਪੂਰਾ ਸਕ੍ਰਿਪਟ ਹੈ ਉਹ ਧਿਆਨ ਨਾਲ ਦੇਖਿਆ ਜਾਵੇ ਤਾਂ ਕਿ ਇਹ ਦੇਸ਼ ਦੇ ਅੰਦਰ ਕਿਸੇ ਤਰ੍ਹਾਂ ਦੀ ਨਫ਼ਰਤ ਨਾ ਪੈਦਾ ਕਰੇ।
ਸਿੱਖਾਂ ਨੂੰ ਬਦਨਾਮ ਕਰਨ ਦੀਆਂ ਹੋ ਰਹੀਆਂ ਸਾਜਿਸ਼ਾਂ: ਇਸ ਗੱਲ ਨਹੀਂ ਅਸੀਂ ਪਹਿਲਾਂ ਵੀ ਜਿਹੜਾ ਸਰਕਾਰਾਂ ਤੱਕ ਇਨਫੋਰਮੇਸ਼ਨ ਟੈਕਨੋਲੋਜੀ ਦਾ ਜੋ ਮੰਤਰਾਲੇ ਨੂੰ ਮਿਲ ਕੇ ਸੈਂਸਰ ਬੋਰਡ ਵਿੱਚ ਸਾਰੇ ਧਰਮਾਂ ਦੇ ਨੁਮਾਇੰਦੇ ਲਿਆਂਦੇ ਜਾਣ ਤਾਂ ਕਿ ਕਿਸੇ ਵੀ ਧਰਮ ਦਾ ਇਸ ਦੇ ਵਿੱਚ ਉਨ੍ਹਾਂ ਦੀ ਭਾਵਨਾ ਦਾ ਖਿਲਵਾੜ ਨਾ ਹੋਵੇ। ਅਖੀਰ ਵਿੱਚ ਜਿਸ ਜੀ ਸਟੂਡੀਓ ਨੇ ਇਹ ਟਰੇਲਰ ਜਾਰੀ ਕੀਤਾ ਹੈ ਉਹਨੂੰ ਵੀ ਕਾਨੂੰਨੀ ਨੋਟਿਸ ਜਿਹੜਾ ਭੇਜਿਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਵੱਡਾ ਨੋਟਿਸ ਲਿਆ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਉਨ੍ਹਾਂ ਵੱਲੋਂ ਇਹ ਪੱਤਰ ਉਨ੍ਹਾਂ ਸਰਕਾਰ ਨੂੰ ਭੇਜੇ ਗਏ ਹਨ। ਆਸ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਸਰਕਾਰ ਇਸ ਗੱਲ ਨੂੰ ਪੂਰੀ ਤਰ੍ਹਾਂ ਗੰਭੀਰਤਾ ਨਾਲ ਲਵੇਗੀ ਅਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਜਿਸ਼ਾਂ, ਇਸ ਤਰ੍ਹਾਂ ਦੀਆਂ ਸ਼ਰਾਰਤਾਂ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਹੋ ਰਹੀਆਂ ਹਨ ਉਨ੍ਹਾਂ ਦੀ ਜਿਹੜਾ ਹੀ ਵਿਰਾਮ ਲੱਗੇਗਾ।