ETV Bharat / state

ਹਸਪਤਾਲ 'ਚ ਡਾਕਟਰ ਨਾ ਹੋਣ ਕਾਰਨ ਮਰੀਜ਼-ਐਸਐਮਓ ਉਲਝੇ, ਕਾਰਨ ਪੁੱਛਣ 'ਤੇ ਸੁਣ ਲਓ ਐਸਐਮਓ ਦਾ ਜਵਾਬ - Lack Of Doctors In Punjab - LACK OF DOCTORS IN PUNJAB

Lack Of Doctors In Bhadaur Hospital : ਭਦੌੜ ਹਸਪਤਾਲ ਵਿੱਚ ਡਾਕਟਰ ਨਾ ਹੋਣ ਕਾਰਨ ਮਰੀਜ਼ ਖੱਜਲ ਖੁਆਰ ਹੋ ਰਹੇ ਹਨ, ਜਿਨ੍ਹਾਂ ਨੇ ਸਰਕਾਰ ਤੋਂ ਡਾਕਟਰ ਪੂਰੇ ਕਰਨ ਦੀ ਮੰਗ ਕੀਤੀ ਹੈ। ਅਕਸਰ ਹਸਪਤਾਲ ਵਿੱਚ ਕੋਈ ਵੀ ਡਾਕਟਰ ਮੌਜੂਦ ਨਹੀਂ ਰਹਿੰਦਾ। 26 ਹਜ਼ਾਰ ਦੀ ਆਬਾਦੀ ਲਈ ਸਰਕਾਰ ਵਲੋਂ ਤੈਨਾਤ ਕੀਤੇ ਡਾਕਟਰਾਂ ਦੀ ਗਿਣਤੀ ਵੀ ਤੁਹਾਨੂੰ ਹੈਰਾਨ ਕਰ ਦੇਵੇਗੀ। ਪੜ੍ਹੋ ਪੂਰੀ ਖ਼ਬਰ।

Lack Of Doctors In Bhadaur Hospital
Lack Of Doctors In Bhadaur Hospital
author img

By ETV Bharat Punjabi Team

Published : Apr 6, 2024, 1:39 PM IST

ਹਸਪਤਾਲ 'ਚ ਡਾਕਟਰ ਨਾ ਹੋਣ ਕਾਰਨ ਮਰੀਜ਼-ਐਸਐਮਓ ਉਲਝੇ

ਬਰਨਾਲਾ: ਪੰਜਾਬ ਸਰਕਾਰ ਵੱਲੋਂ ਜਿੱਥੇ ਇੱਕ ਪਾਸੇ ਮੁਹੱਲਾ ਕਲੀਨਿਕਾਂ ਨੂੰ ਪ੍ਰਫੁੱਲਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ, ਉੱਥੇ ਹੀ ਪੰਜਾਬ ਵਿੱਚ ਪੁਰਾਣੇ ਬਹੁਮੰਜਲੀ ਇਮਾਰਤਾਂ ਵਾਲੇ ਹਸਪਤਾਲਾਂ ਦੇ ਡਾਕਟਰਾਂ ਦੀਆਂ ਡਿਊਟੀਆਂ ਬਾਹਰ ਲਗਾ ਕੇ ਮਰੀਜ਼ਾਂ ਨੂੰ ਰੱਬ ਸਹਾਰੇ ਛੱਡ ਦਿੱਤਾ ਗਿਆ ਹੈ। ਮਾਮਲਾ ਭਦੌੜ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਬਹੁ ਮੰਜਲੀ ਹਸਪਤਾਲ ਵਿੱਚ ਅੱਜ ਇੱਕ ਵੀ ਡਾਕਟਰ ਲੋਕਾਂ ਨੂੰ ਦਵਾਈ ਦੇਣ ਜਾਂ ਇਲਾਜ ਕਰਨ ਲਈ ਉਪਲਬਧ ਨਹੀਂ ਸੀ। ਇਸ ਮੌਕੇ ਆਏ ਮਰੀਜ਼ਾਂ ਨੇ ਜਦੋਂ ਦਵਾਈ ਲੈਣੀ ਚਾਹੀ ਤਾਂ ਸਬੰਧਤ ਹਸਪਤਾਲ ਦੀ ਐਸਐਮਓ ਨੇ ਪਹਿਲਾਂ ਤਾਂ ਦਵਾਈ ਦੇਣੀ ਸ਼ੁਰੂ ਕਰ ਦਿੱਤੀ, ਤਾਂ ਜਦੋਂ ਹੱਦੋਂ ਜਿਆਦਾ ਮਰੀਜ਼ ਦਵਾਈ ਲੈਣ ਲਈ ਪਹੁੰਚ ਗਏ, ਤਾਂ ਉੱਥੇ ਤਕਰਾਰ ਹੁੰਦੇ ਬਚੀ।

ਮਰੀਜ-ਐਸਔਮਓ ਉਲਝੇ: ਜਾਣਕਾਰੀ ਦਿੰਦਿਆਂ ਜੱਗੀ ਸਿੰਘ ਅਤੇ ਭੁਪਿੰਦਰ ਸਿੰਘ ਪਿੰਡ ਜੰਗੀਆਣਾ ਅਤੇ ਹੋਰ ਮਹਿਲਾਵਾਂ ਨੇ ਦੱਸਿਆ ਕਿ ਅਸੀਂ ਪਿਛਲੇ ਸਮੇਂ ਤੋਂ ਇਥੋਂ ਸਰਕਾਰੀ ਹਸਪਤਾਲ ਵਿੱਚੋਂ ਦਵਾਈ ਲੈਂਦੇ ਹਾਂ, ਪ੍ਰੰਤੂ ਅੱਜ ਜਦੋਂ ਅਸੀਂ ਹਸਪਤਾਲ ਵਿੱਚ ਦਵਾਈ ਲੈਣ ਲਈ ਪਹੁੰਚੇ, ਤਾਂ ਇੱਥੇ ਕੋਈ ਵੀ ਡਾਕਟਰ ਤਾਇਨਾਤ ਨਹੀਂ ਸੀ ਅਤੇ ਜਦੋਂ ਅਸੀਂ ਐਸਐਮਓ ਮੈਡਮ ਕੋਲ ਦਵਾਈ ਲੈਣ ਪਹੁੰਚੇ ਤਾਂ ਉਨ੍ਹਾਂ ਕਿਹਾ ਕਿ ਹੱਡੀਆਂ ਦੇ ਇਲਾਜ ਲਈ ਅਸੀਂ ਦਵਾਈ ਨਹੀਂ ਦੇ ਸਕਦੇ ਅਤੇ ਅਸੀਂ ਸਿਰਫ ਤੁਹਾਡੇ ਦਰਦ ਨੂੰ ਰੋਕਣ ਲਈ ਦਰਦ ਨਿਵਾਰਕ ਦੇ ਸਕਦੇ ਹਾਂ ਜਿਸ ਨੂੰ ਲੈ ਕੇ ਉਥੇ ਬਵਾਲ ਹੁੰਦਾ ਹੁੰਦਾ ਬਚਿਆ।

ਇਸ ਮੌਕੇ ਸਬੰਧਤ ਮਰੀਜ਼ਾਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕਰਦਿਆਂ ਕਿਹਾ ਕਿ ਮੁਹੱਲਾ ਕਲੀਨਿਕਾਂ ਨੂੰ ਪ੍ਰਫੁੱਲਿਤ ਕਰਨ ਦੀ ਬਜਾਏ ਪੁਰਾਣੇ ਹਸਪਤਾਲਾਂ ਨੂੰ ਹੀ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਅਤੇ ਇੱਥੇ ਡਾਕਟਰਾਂ ਦੀ ਤਾਇਨਾਤੀ ਕੀਤੀ ਜਾ ਸਕੇ, ਤਾਂ ਜੋ ਸਥਾਨਕ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਮਾਂ ਰਹਿੰਦੇ ਹੀ ਉਹ ਆਪਣਾ ਇਲਾਜ ਕਰਵਾ ਸਕਣ। ਮੌਕੇ ਉੱਤੇ ਮੌਜੂਦ ਕੁਝ ਲੋਕਾਂ ਨੇ ਕਿਹਾ ਕਿ ਜੇਕਰ ਇੱਥੇ ਹਸਪਤਾਲ ਵਿੱਚ ਡਾਕਟਰ ਜਲਦੀ ਪੂਰੇ ਨਾ ਕੀਤੇ ਗਏ, ਤਾਂ ਉਹ ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਡਾਕਟਰਾਂ ਦੀ ਪੂਰਤੀ ਲਈ ਧਰਨਾ ਲਗਾਉਣਗੇ ਜਿਸ ਦੀ ਜਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ।

'ਮੇਰੇ ਕੋਲ ਹੈ ਨਹੀਂ ਡਾਕਟਰ': ਇਸ ਸਬੰਧੀ ਜਦੋਂ ਐਸਐਮਓ ਮੈਡਮ ਰੂਬੀ ਨਾਲ ਗੱਲ ਕੀਤੀ, ਤਾਂ ਉਨਾ ਕਿਹਾ ਕਿ ਅੱਜ ਹਸਪਤਾਲ ਵਿੱਚ ਡਾਕਟਰ ਨਾ ਹੋਣ ਕਾਰਨ ਉਹ ਖੁਦ ਮਰੀਜ਼ਾਂ ਨੂੰ ਦਵਾਈ ਦੇ ਰਹੇ ਸਨ ਅਤੇ ਡਾਕਟਰਾਂ ਦੀ ਘਾਟ ਸਬੰਧੀ ਉਹ ਖੁਦ ਕੁਝ ਸਮਾਂ ਪਹਿਲਾਂ ਸਿਵਲ ਸਰਜਨ ਬਰਨਾਲਾ ਨੂੰ ਡਾਕਟਰ ਪੂਰੇ ਕਰਨ ਸਬੰਧੀ ਅਰਜੀ ਦੇ ਚੁੱਕੇ ਹਨ, ਪਰ ਅਜੇ ਤੱਕ ਉਨ੍ਹਾਂ ਕੋਲ ਸਿਰਫ ਦੋ ਹੀ ਡਾਕਟਰ ਹਨ ਅਤੇ 24 ਘੰਟੇ ਦੀ ਡਿਊਟੀ ਕਰਨ ਤੋਂ ਬਾਅਦ ਡਾਕਟਰ ਛੁੱਟੀ ਉੱਤੇ ਚਲੇ ਜਾਂਦੇ ਹਨ, ਤਾਂ ਉਨ੍ਹਾਂ ਨੂੰ ਤੀਸਰੇ ਦਿਨ ਕੋਈ ਵੀ ਡਾਕਟਰ ਨਾ ਹੋਣ ਕਾਰਨ ਖੁਦ ਦਵਾਈਆਂ ਦੇ ਕੇ ਮਰੀਜ਼ਾਂ ਲਈ ਬੈਠਣਾ ਪੈਂਦਾ ਹੈ, ਜਦਕਿ ਉਨ੍ਹਾਂ ਦੀ ਡਿਊਟੀ ਹੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਹੋਰ ਵੀ ਦਫਤਰੀ ਕੰਮ ਬਹੁਤ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਅੱਜ ਵੀ ਉਹ ਡਾਕਟਰ ਨਾ ਹੋਣ ਕਾਰਨ ਖੁਦ ਦਵਾਈਆਂ ਦੇ ਰਹੇ ਸਨ ਅਤੇ ਉੱਪਰੋਂ ਦਫਤਰੀ ਕੰਮ ਕਾਰਨ ਕਰਕੇ ਉਨ੍ਹਾਂ ਨੂੰ ਕੁਝ ਸਮੇਂ ਲਈ ਕੰਪਿਊਟਰ ਉੱਤੇ ਕੰਮ ਕਰਨ ਲਈ ਜਾਣਾ ਪਿਆ, ਤਾਂ ਮਰੀਜ਼ ਆਪਸ ਵਿੱਚ ਰੌਲਾ ਪਾਉਣ ਲੱਗ ਗਏ ਅਤੇ ਡਾਕਟਰ ਨਾਂ ਹੋਣ ਦੇ ਸਵਾਲ ਉੱਤੇ ਮੇਰੇ ਨਾਲ ਵੀ ਬਹਿਸ ਪਏ।

ਭਦੌੜ ਵਿਖੇ ਡਾਕਟਰਾਂ ਦੀ ਘਾਟ: ਜਦੋਂ ਇਸ ਸਬੰਧੀ ਬਰਨਾਲਾ ਜਿਲੇ ਦੇ ਸਿਵਲ ਸਰਜਨ ਡਾਕਟਰ ਹਰਿੰਦਰ ਸ਼ਰਮਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਮੰਨਿਆ ਕਿ ਭਦੌੜ ਵਿਖੇ ਡਾਕਟਰ ਘੱਟ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜਲਦ ਡਾਕਟਰਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.