ETV Bharat / state

ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਕਿੰਨਰਾਂ ਨੇ ਕੀਤਾ ਹੰਗਾਮਾ,ਮੌਕੇ 'ਤੇ ਖੜ੍ਹੀ ਪੁਲਿਸ 'ਤੇ ਲਾਏ ਕੁੱਟਮਾਰ ਦੇ ਦੋਸ਼

author img

By ETV Bharat Punjabi Team

Published : Mar 7, 2024, 3:24 PM IST

ਅੰਮ੍ਰਿਤਸਰ ਰੇਲਵੇ ਸਟੇਸ਼ਨ ਉਤੇ ਕਿੰਨਰ ਸਮਾਜ ਦੇ ਲੋਕਾਂ ਨੇ ਕਈ ਘੰਟਿਆਂ ਤੱਕ ਖੁਬ ਹੰਗਾਮਾ ਕੀਤਾ।ਉਹਨਾਂ ਕਿਹਾ ਕਿ ਅਸੀ ਭੀਖ ਮੰਗ ਦੇ ਹਾਂ ਤੇ ਸਾਨੂੰ ਪੁਲਿਸ ਵੱਲੋਂ ਰੋਕਿਆ ਜਾਂਦਾ ਹੈ।ਪਰ ਹੋਰ ਲੋਕਾਂ ਨੂੰ ਨਹੀ ਰੋਕਦੇ, ਉਹਨਾਂ ਕਿਹਾ ਕਿ ਪੁਲਿਸ ਨੇ ਕਿੰਨਰਾਂ ਦੀ ਕੁੱਟਮਾਰ ਕੀਤੀ ਹੈ।

Kinnars created a ruckus at Amritsar railway station, accused of beating the police
ਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਕਿੰਨਰਾਂ ਨੇ ਕੀਤਾ ਹੰਗਾਮਾ,
ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਕਿੰਨਰਾਂ ਨੇ ਕੀਤਾ ਹੰਗਾਮਾ

ਅੰਮ੍ਰਿਤਸਰ : ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਕਿੰਨਰਾਂ ਵੱਲੋਂ ਖੁਬ ਹੰਗਾਮਾ ਕੀਤਾ ਗਿਆ। ਇਸ ਦੋਰਾਨ ਮੌਕੇ 'ਤੇ ਖੜ੍ਹੀ ਪੁਲਿਸ 'ਤੇ ਵੀ ਕਿਨਰਾਂ ਵਲੋਂ ਕੁੱਟਮਾਰ ਦੇ ਦੋਸ਼ ਲਾਏ ਗਏ। ਉਥੇ ਹੀ ਰੇਲਵੇ ਸਟੇਸ਼ਨ ਦੇ ਬਾਹਰ ਕਿੰਨਰ ਸਮਾਜ ਵੱਲੋਂ ਰੇਲਵੇ ਪੁਲਿਸ ਦੇ ਖਿਲਾਫ਼ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦੇ ਅੰਦਰ ਰੇਲਵੇ ਪੁਲਿਸ ਦੇ ਖਿਲਾਫ਼ ਕਾਫ਼ੀ ਆਕ੍ਰੋਸ਼ ਨਜ਼ਰ ਆ ਰਿਹਾ ਸੀ। ਇਸ ਮੌਕੇ ਕਿੰਨਰ ਸਮਾਜ ਦੇ ਲੋਕਾਂ ਨੇ ਮੀਡਿਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕਿੰਨੇ ਹੀ ਲੋਕ ਰੇਲਵੇ ਸਟੇਸ਼ਨ ਦੇ ਅੰਦਰ ਮੰਗਦੇ ਹਨ। ਜਿਦੇ ਚਲਦੇ ਰੇਲਵੇ ਪੁਲਿਸ ਅਧਿਕਾਰੀ ਉਹਨਾਂ ਨਾਲ ਕੁੱਟਮਾਰ ਕਰਦੇ ਹਨ ਤੇ ਉਹਨਾਂ ਕੋਲੋਂ ਪੈਸੇ ਵੀ ਖੋਣ ਲੈਂਦੇ ਹਨ। ਪਰ ਸਾਨੂੰ ਅੰਦਰ ਜਾਣ ਤੋਂ ਰੋਕਣ ਰੋਕਿਆ ਜਾ ਰਿਹਾ ਹੈ। ਕੱਲ ਵੀ ਸਾਡੇ ਇੱਕ ਕਿੰਨਰ ਦੇ ਨਾਲ ਰੇਲਵੇ ਪੁਲਿਸ ਅਧਿਕਾਰੀਆਂ ਵੱਲੋਂ ਕੁੱਟਮਾਰ ਕੀਤੀ ਗਈ ਤੇ ਉਸ ਦੇ ਪੈਸੇ ਖੋਹ ਲਏ ਤੇ ਉਸ ਨੂੰ ਗੱਡੀਆਂ ਦੇ ਅੰਦਰ ਮੰਗਣ ਨੂੰ ਨਹੀਂ ਦਿੱਤਾ ਜਾਂਦਾ।

ਕਿੰਨਰਾਂ ਨੂੰ ਨਹੀਂ ਮਿਲਦਾ ਕੋਈ ਵੀ ਹੱਕ : ਇਸ ਮੌਕੇ ਕਿੰਨਰਾਂ ਨੇ ਕਿਹਾ ਕਿ ਇਸ ਜਗ੍ਹਾ ਹੋਰ ਵੀ ਮਹਿਲਾਵਾਂ ਰੇਲਵੇ ਰੇਲ ਗੱਡੀ ਦੇ ਅੰਦਰ ਭੀਖ ਮੰਗ ਸਕਦੀਆਂ ਹਨ ਤੇ ਇਹ ਜੋ ਸਾਡਾ ਹੱਕ ਹੈ ਕਿੰਨਰ ਸਮਾਜ ਦਾ ਮੰਗਣ ਦਾ, ਉਹਨਾਂ ਨੂੰ ਕਿਉਂ ਨਹੀਂ ਮੰਗਣ ਦਿੱਤਾ ਜਾਂਦਾ। ਉਹਨਾਂ ਕਿਹਾ ਕਿ ਫਿਰ ਅਸੀਂ ਕਿੱਥੇ ਜਾਈਏ? ਆਪਣੀ ਫਰਿਆਦ ਕਿਸ ਨੂੰ ਸੁਣਾਈਏ ? ਸਾਡੇ ਨਾਲ ਰੇਲਵੇ ਪੁਲਿਸ ਵਾਲੇ ਕੁੱਟਮਾਰ ਕਰਦੇ ਹਨ ਤੇ ਸਾਨੂੰ ਬੁਰਾ ਭਲਾ ਕਹਿੰਦੇ ਹਨ। ਜਿਸ ਕਾਰਨ ਅਸੀਂ ਅੱਜ ਰੇਲਵੇ ਸਟੇਸ਼ਨ ਦੇ ਬਾਹਰ ਰੋਸ਼ ਪ੍ਰਦਰਸ਼ਨ ਕਰ ਰਹੇ ਹਾਂ। ਲੋਕਾਂ ਨੂੰ ਨੌਕਰੀਆਂ ਮਿਲਦੀਆਂ ਹਨ ਸਾਨੂ ਨਾ ਨੌਕਰੀ ਮਿਲਦੀ ਹੈ ਨਾ ਹੀ ਕੋਈ ਅਧਿਕਾਰ ਮਿਲਦਾ ਹੈ।

ਪੁਲਿਸ ਨੇ ਇਲਜ਼ਾਮਾਂ ਨੂੰ ਨਕਾਰਿਆ : ਉਥੇ ਹੀ ਰੇਲਵੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਇਆ ਨਾ ਹੀ ਅਸੀਂ ਕਿਸੇ ਨੂੰ ਸਟੇਸ਼ਨ ਅੰਦਰ ਜਾਣ ਤੋਂ ਰੋਕਿਆ ਹੈ। ਉਹਨਾਂ ਕਿਹਾ ਕਿ ਕਿੰਨਰਾਂ ਵੱਲੋਂ ਟਰੇਨ ਅੰਦਰ ਭੀਖ ਮੰਗਣ ਦੀ ਇਜਾਜ਼ਤ ਮੰਗੀ ਜਾ ਰਹੀ ਸੀ, ਪਰ ਇਹ ਸਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ, ਇਸ ਲਈ ਅਸੀਂ ਇਜਾਜ਼ਤ ਨਹੀਂ ਦੇ ਰਹੇ। ਜਿਸ ਕਾਰਨ ਇਹਨਾਂ ਵੱਲੋਂ ਜਾਣਬੁਝ ਕੇ ਹੰਗਾਮਾ ਕੀਤਾ ਜਾ ਰਿਹਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੋ ਵੀ ਕਾਨੂੰਨ ਖਿਲਾਫ ਜਾਏਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਿੰਨਰਾਂ ਦੇ ਇਸ ਧਰਨੇ ਕਾਰਨ ਆਮ ਲੋਕ ਤੰਗ ਪ੍ਰੇਸ਼ਾਨ ਹੋ ਰਹੇ ਹਨ। ਉਹਨਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੇ ਆਦੇਸ਼ ਹਨ ਕਿ ਗੱਡੀਆਂ ਵਿੱਚ ਕਿਸੇ ਨੂੰ ਮੰਗਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.