ETV Bharat / state

ਕਪੂਰਥਲਾ ਪੁਲਿਸ ਨੇ ਪਿੰਡ 'ਚ ਵਾਪਰੇ ਕਿਸਾਨ ਦੇ ਕਤਲ ਮਾਮਲੇ ਨੂੰ ਸੁਲਝਾਇਆ, ਇੱਕ ਔਰਤ ਅਤੇ ਨਾਬਾਲਗ ਸਮੇਤ ਕੁੱਲ 6 ਮੁਲਜ਼ਮ ਗ੍ਰਿਫਤਾਰ - murder of a farmer

ਕਪੂਰਥਲਾ ਵਿੱਚ ਪੁਲਿਸ ਨੇ ਇੱਕ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਿਕ ਨਜਾਇਜ਼ ਸਬੰਧਾਂ ਦੇ ਚੱਲਦਿਆਂ ਇਹ ਕਤਲ ਕੀਤਾ ਗਿਆ ਹੈ।

Kapurthala police arrested 6 accused in the case of murder of a farmer in village
ਕਪੂਰਥਲਾ ਪੁਲਿਸ ਨੇ ਪਿੰਡ 'ਚ ਵਾਪਰੇ ਕਿਸਾਨ ਦੇ ਕਤਲ ਮਾਮਲੇ ਨੂੰ ਸੁਲਝਾਇਆ
author img

By ETV Bharat Punjabi Team

Published : Mar 12, 2024, 7:37 AM IST

ਇੱਕ ਔਰਤ ਅਤੇ ਨਾਬਾਲਗ ਸਮੇਤ ਕੁੱਲ 6 ਮੁਲਜ਼ਮ ਗ੍ਰਿਫਤਾਰ

ਕਪੂਰਥਲਾ: ਬੀਤੇ ਦਿਨੀ ਕਪੂਰਥਲਾ ਪੁਲਿਸ ਨੇ ਪਿੰਡ 'ਚ ਹੋਏ ਇੱਕ ਕਿਸਾਨ ਦੇ ਕਤਲ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਕਿਹਾ ਹੈ ਕਿ 5 ਮਾਰਚ ਦੀ ਸਵੇਰ ਨੂੰ ਪਿੰਡ ਦੇ ਕਿਸਾਨ ਦੀ ਲਾਸ਼ ਖੂਨ ਨਾਲ ਲੱਥਪੱਥ ਹਾਲਤ 'ਚ ਮਿਲੀ ਸੀ। ਜਿਸ 'ਤੇ ਪੁਲਿਸ ਨੂੰ ਕਤਲ ਦਾ ਸ਼ੱਕ ਹੋਇਆ। ਇਸ ਦੌਰਾਨ ਮਾਮਲੇ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਥਾਣਾ ਕਬੀਰਪੁਰ 'ਚ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਯੋਜਨਾਬੱਧ ਤਰੀਕੇ ਨਾਲ ਕਤਲ: ਜਾਂਚ 'ਚ ਪਤਾ ਲੱਗਾ ਕਿ ਮ੍ਰਿਤਕ ਦੀ ਪਿੰਡ ਦੇ ਹੀ ਇੱਕ ਬੰਦੇ ਨਾਲ ਰੰਜਿਸ਼ ਸੀ ਅਤੇ ਇਸ ਰੰਜਿਸ਼ ਦਾ ਕਾਰਣ ਮੁਲਜ਼ਮ ਦੀ ਪਤਨੀ ਦੇ ਮ੍ਰਿਤਕ ਨਾਲ ਨਜਾਇਜ਼ ਸਬੰਧ ਸਨ। ਇਸੇ ਦੌਰਾਨ ਮੁਲਜ਼ਮ ਦੇ ਲੜਕੇ ਨੇ ਵੀ ਮ੍ਰਿਤਕ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖਿਆ, ਜਿਸ 'ਤੇ ਉਸ ਨੇ ਇਸ ਕਤਲ ਯੋਜਨਾ ਬਣਾਈ ਅਤੇ ਉਸ ਦੇ ਹੋਰ ਰਿਸ਼ਤੇਦਾਰਾਂ ਨੂੰ ਵੀ ਸ਼ਾਮਲ ਕਰ ਲਿਆ। ਇਸ ਦੌਰਾਨ ਬੀਤੀ 4 ਮਾਰਚ ਨੂੰ ਦੇਰ ਰਾਤ ਯੋਜਨਾਬੱਧ ਤਰੀਕੇ ਨਾਲ ਕਤਲ ਕਰ ਦਿੱਤਾ ਗਿਆ ਸੀ।

ਰਿਸ਼ਤੇਦਾਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ: ਪੁਲਿਸ ਮੁਤਾਬਿਕ ਮੁਲਜ਼ਮ ਦੀ ਪਤਨੀ ਨੇ ਮ੍ਰਿਤਕ ਨੂੰ ਆਪਣੇ ਘਰ ਬੁਲਾਇਆ ਅਤੇ ਫਿਰ ਉਸ ਨੂੰ ਸ਼ਰਾਬ ਪਿਲਾ ਕੇ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਮੋਟਰ 'ਤੇ ਖੇਤਾਂ 'ਚ ਲਿਜਾ ਕੇ ਕੁੱਟਮਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਤੇਜ਼ਧਾਰ ਹਥਿਆਰਾਂ ਸਮੇਤ ਇਸ ਮਾਮਲੇ 'ਚ ਪੁਲਿਸ ਨੇ ਮੁਲਜ਼ਮ, ਉਸ ਦੀ ਪਤਨੀ ਅਤੇ ਉਸ ਦੇ ਨਾਬਾਲਗ ਪੁੱਤਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੇ ਨਾਲ ਹੀ ਉਸ ਦੇ ਤਿੰਨ ਹੋਰ ਰਿਸ਼ਤੇਦਾਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ ਇਨ੍ਹਾਂ ਮੁਲਜ਼ਮਾਂ ਵਿੱਚੋਂ ਕੁੱਝ ਨੇ ਮ੍ਰਿਤਕ ਤੋਂ ਪੈਸੇ ਵੀ ਲਏ ਸਨ। ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.