ਅੰਮ੍ਰਿਤਸਰ : ਪਿਛਲੇ ਦਿਨੀ ਅਮਰੀਕਾ ਵਿੱਚ ਹੋਏ ਸੜਕ ਹਾਦਸੇ ਦੌਰਾਨ ਤਹਿਸੀਲ ਅਜਨਾਲਾ ਦੇ ਪਿੰਡ ਇਬਰਾਹਿਮਪੁਰ ਦੇ 24 ਸਾਲਾਂ ਨੌਜਵਾਨ ਜੁਗਰਾਜ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜਿਸ ਨੂੰ ਲੈ ਕੇ ਪਰਿਵਾਰ ਵੱਲੋਂ ਜੁਗਰਾਜ ਸਿੰਘ ਦੀ ਡੈਡ ਬਾਡੀ ਨੂੰ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਜਾ ਰਹੀ ਸੀ। ਉਸ ਨੂੰ ਲੈਕੇ ਅਮਰੀਕਾ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਪਰਿਵਾਰ ਨੂੰ ਮਿਲਣ ਪਹੁੰਚੇ. ਜਿੱਥੇ ਉਹਨਾਂ ਵੱਲੋਂ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ ਗਿਆ, ਉੱਥੇ ਹੀ ਪਰਿਵਾਰ ਨੂੰ ਵਿਸ਼ਵਾਸ਼ ਦਵਾਇਆ ਕਿ ਜਲਦ ਹੀ ਉਹਨਾਂ ਦੇ ਬੇਟੇ ਯੁਗਰਾਜ ਸਿੰਘ ਦੀ ਡੈਡ ਬਾਡੀ ਨੂੰ ਭਾਰਤ ਲਿਆਂਦਾ ਜਾਵੇਗਾ।
ਇਸ ਮੌਕੇ ਮ੍ਰਿਤਕ ਯੁਵਰਾਜ ਸਿੰਘ ਦੇ ਪਰਿਵਾਰਿਕ ਮੈਂਬਰ ਨੇ ਕਿਹਾ ਕਿ ਉਹ ਤਰਨਜੀਤ ਸਿੰਘ ਸੰਧੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ, ਜਿਨਾਂ ਦੀ ਬਦੌਲਤ ਜੁਗਰਾਜ ਸਿੰਘ ਦੀ ਡੈਡ ਬਾਡੀ ਭਾਰਤ ਵਾਪਸ ਆ ਰਹੀ ਹੈ ਅਤੇ ਉਹ ਉਹਨਾਂ ਦੀ ਮਦਦ ਕਰ ਰਹੇ ਹਨ।
- ਕਿਸਾਨਾਂ ਲਈ ਆਫ਼ਤ ਬਣੀ ਬੇਮੌਸਮੀ ਬਰਸਾਤ, ਪੁੱਤਾਂ ਵਾਂਗ ਪਾਲੀ ਫ਼ਸਲ ਮੰਡੀਆਂ 'ਚ ਹੋ ਰਹੀ ਤਬਾਹ - Farmer crops were destroyed
- ਸੋਸ਼ਲ ਮੀਡੀਆ 'ਤੇ ਕਾਂਗਰਸ ਉਮੀਦਵਾਰ ਰਾਜਾ ਵੜਿੰਗ ਉੱਤੇ ਸਬੰਧੀ ਵੀਡੀਓ ਹੋਈਆਂ ਵਾਇਰਲ ! ਜਾਣੋ ਪੂਰਾ ਮਾਮਲਾ - The matter of tailor slips
- ਰੇਲ ਲਾਈਨਾਂ 'ਤੇ ਕਿਸਾਨ, ਵਪਾਰੀ ਪਰੇਸ਼ਾਨ ! ਪੰਜਾਬ ਦੇ ਵਪਾਰ 'ਤੇ ਪੈ ਰਿਹਾ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਦਾ ਅਸਰ-ਵੇਖੋ ਵਿਸ਼ੇਸ਼ ਰਿਪੋਰਟ - Farmer Protest Affect Industries
ਦੱਸ ਦਈਏ ਕਿ ਜੁਗਰਾਜ ਸਿੰਘ ਨੂੰ ਬੀਤੇ ਦਿਨੀਂ ਉਸ ਦਾ ਡਰਾਈਵਿੰਗ ਲਾਇਸੈਂਸ ਤਿਆਰ ਹੋਣ ਸਬੰਧੀ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਵਿਖੇ ਸ਼ੁਕਰਾਨਾ ਕਰਕੇ ਘਰ ਆ ਰਿਹਾ ਸੀ। ਰਸਤੇ ਵਿਚ ਉਸ ਦੀ ਗੱਡੀ ਦਾ ਐਕਸੀਡੈਂਟ ਹੋਣ ਨਾਲ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਜੁਗਰਾਜ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਇਕ ਤਸਵੀਰ ਪਰਿਵਾਰ ਨੂੰ ਭੇਜੀ ਸੀ, ਜੋ ਕਿ ਉਸ ਦੀ ਆਖ਼ਰੀ ਤਸਵੀਰ ਸਾਬਤ ਹੋਈ। ਮ੍ਰਿਤਕ ਜੁਗਰਾਜ ਸਿੰਘ ਚਾਰ ਭੈਣ ਭਰਾ ਸਨ, ਉਸ ਦੀਆਂ 2 ਵੱਡੀਆਂ ਭੈਣਾਂ ਹਨ, ਜੋ ਕਿ ਵਿਆਹੀਆਂ ਹੋਈਆਂ ਹਨ ਤੇ ਜੁਗਰਾਜ ਸਿੰਘ ਸਾਰੇ ਭੈਣ ਭਰਾਵਾਂ ਤੋਂ ਛੋਟਾ ਸੀ।