ਬਠਿੰਡਾ: ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਆਪਣਾ ਚੋਣ ਪ੍ਰਚਾਰ ਜਾਰੀ ਹੈ ਤੇ ਬਿਤੇ ਦਿਨ ਉਹਨਾਂ ਵੱਲੋਂ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਿੰਡ ਮੂਸਾ ਵਿੱਚ ਉਹਨਾਂ ਦੇ ਪੁਰਾਣੇ ਘਰ ਦੇ ਬਾਹਰ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਉਹਨਾਂ ਦੇ ਨਾਲ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਰਦੂਲਗੜ੍ਹ ਤੋਂ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਵੀ ਮੌਜੂਦ ਰਹੇ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਦੇਸ਼ ਨੂੰ ਜਰੂਰਤ ਹੈ, ਕੇਂਦਰ ਵਿੱਚੋਂ ਮੋਦੀ ਸਰਕਾਰ ਨੂੰ ਚੱਲਦਾ, ਕਿਉਂਕਿ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਹੀ ਪੰਜਾਬ ਦੇ ਨਾਲ ਵਿਤਕਰਾ ਕੀਤਾ ਗਿਆ ਹੈ।
ਵਿਰੋਧੀਆਂ 'ਤੇ ਸਾਧੇ ਨਿਸ਼ਾਨੇ : ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪਹਿਲਾਂ ਕਿਸਾਨਾਂ 'ਤੇ ਖੇਤੀ ਕਾਨੂੰਨ ਥੋਪੇ ਗਏ ਅਤੇ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ 700 ਤੋਂ ਜਿਆਦਾ ਕਿਸਾਨਾਂ ਨੇ ਸ਼ਹਾਦਤ ਦਿੱਤੀ ਜਿਸ ਤੋਂ ਬਾਅਦ ਮੋਦੀ ਸਰਕਾਰ ਨੂੰ ਇਹ ਕਾਨੂੰਨ ਰੱਦ ਕਰਨੇ ਪਏ ਉਹਨਾਂ ਕਿਹਾ ਕਿ ਦੋ ਸਾਲਾਂ ਤੋਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਵੀ ਕੋਈ ਵਿਕਾਸ ਦੇ ਚੰਗੇ ਕੰਮ ਨਹੀਂ ਕੀਤੇ ਗਏ। ਇਸ ਦੌਰਾਨ ਉਹਨਾਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ 'ਤੇ ਬੋਲਦੇ ਹੋਏ ਕਿਹਾ ਕਿ ਇਹਨਾਂ ਵੱਲੋਂ ਮੋਦੀ ਸਰਕਾਰ ਨੂੰ ਹੀ ਵੋਟ ਦਿੱਤਾ ਜਾਂਦਾ ਹੈ। ਜੇਕਰ ਅਕਾਲੀ ਦਲ ਨੂੰ ਵੋਟ ਦੇਵਾਂਗੇ ਤਾਂ ਮੋਦੀ ਸਰਕਾਰ ਨੂੰ ਵੋਟ ਜਾਵੇਗਾ। ਇਸ ਲਈ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਵੀ ਵੋਟ ਨਾ ਦਿੱਤਾ ਜਾਵੇ।
ਇਸ ਦੌਰਾਨ ਉਨ੍ਹਾਂ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਤੇ ਬੋਲਦੇ ਹੋਏ ਕਿਹਾ ਕਿ ਜਿਸ ਨੌਜਵਾਨ ਨੇ ਆਪਣਾ ਏਡਾ ਨਾਮ ਬਣਾਇਆ ਆਪਣੇ ਪਿੰਡ ਦਾ ਨਾਮ ਦੁਨੀਆਂ ਭਰ ਦੇ ਵਿੱਚ ਚਮਕਾ ਆ ਅੱਜ ਉਹ ਨੌਜਵਾਨ ਸਾਡੇ ਵਿਚਕਾਰ ਨਹੀਂ ਅਤੇ ਉਸ ਦੇ ਕਾਤਲਾਂ ਨੂੰ ਸਜ਼ਾ ਦਵਾਉਣ ਦੇ ਲਈ ਵੀ ਇੰਡੀਆ ਗਠਜੋੜ ਦੀ ਸਰਕਾਰ ਦਾ ਆਉਣਾ ਜ਼ਰੂਰੀ ਹੈ।
- ਹਸਪਤਾਲ ਦੇ ਸਟਾਫ ਦੀ ਲਾਪਰਵਾਹੀ ਨੇ ਲਈ 7 ਨਵਜੰਮੇ ਬੱਚਿਆਂ ਦੀ ਜਾਨ, ਜਾਣੋ ਇਸ ਘਟਨਾ ਬਾਰੇ ਸਭ ਕੁੱਝ - Delhi Baby Care Incidents
- ਲੋਕ ਸਭਾ ਚੋਣ ਪ੍ਰਚਾਰ ਵਿਚਾਲੇ ਲੋਕ ਸੰਗਰਾਮ ਰੈਲੀ ਦਾ ਹੋਇਆ ਆਗਾਜ਼, ਜਾਣੋ ਕਿੱਥੇ ਇੱਕਠੀਆਂ ਹੋਈਆਂ ਜਥੇਬੰਦੀਆਂ - Sangram Rally in barnala
- ਕੋਲਕਾਤਾ 'ਚ ਨਜ਼ਰ ਆਇਆ ਚੱਕਰਵਾਤੀ ਤੂਫਾਨ ਰੇਮਲ ਦਾ ਵੱਡਾ ਅਸਰ, ਭਾਰੀ ਮੀਂਹ ਨਾਲ ਉਖੜੇ ਦਰੱਖਤ ਅਤੇ ਬਿਜਲੀ ਦੇ ਖੰਭੇ - Cyclone Remal landfall Kolkata
ਦੇਸ਼ ਦੇ ਵਿੱਚ ਬਦਲਾਅ ਜਰੂਰੀ : ਪੰਜਾਬ ਦੀ ਕਿਸਾਨੀ ਮਜ਼ਦੂਰੀ ਤੇ ਵਪਾਰੀ ਨੂੰ ਬਚਾਉਣ ਦੇ ਲਈ ਅੱਜ ਦੇਸ਼ ਦੇ ਵਿੱਚ ਬਦਲਾਅ ਜਰੂਰੀ ਹੈ, ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ 700 ਤੋਂ ਜਿਆਦਾ ਸ਼ਹਾਦਤ ਕਿਸਾਨਾਂ ਨੇ ਦਿੱਤੀ ਹੈ ਫਿਰ ਜਾ ਕੇ ਕੇਂਦਰ ਦੀ ਮੋਦੀ ਸਰਕਾਰ ਤੋਂ ਖੇਤੀ ਕਾਨੂੰਨ ਰੱਦ ਕਰਵਾਏ ਗਏ ਨੇ ਪਰ ਅੱਜ ਸਮਾਂ ਹੈ ਕੇਂਦਰ ਸਰਕਾਰ ਨੂੰ ਚਲਦਾ ਕਰਨ ਦੇ ਲਈ ਇਕ ਜੂਨ ਨੂੰ ਇੰਡੀਆ ਗਠਜੋੜ ਦੀ ਸਰਕਾਰ ਬਣਾਉਣ ਦਾ ਤਾਂ ਕਿ ਦੇਸ਼ ਦਾ ਭਵਿੱਖ ਚੰਗੇ ਹੱਥਾਂ ਦੇ ਵਿੱਚ ਆ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਵੱਲੋਂ ਸਿੱਧੂ ਮੂਸੇ ਵਾਲਾ ਦੇ ਪਿੰਡ ਮੂਸਾ ਵਿਖੇ ਸੰਬੋਧਨ ਕਰਦੇ ਹੋਏ ਕੀਤਾ।