ਰੂਪਨਗਰ : ਪੰਜਾਬ ਵਿਚ ਵੱਧ ਰਹੇ ਨਸ਼ੇ ਦੇ ਕਾਰੋਬਾਰ ਨੂੰ ਦੇਖਦੇ ਹੋਏ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਸ਼ਹਿਰ ਮਾਰਚ ਕੱਢਿਆ ਅਤੇ ਸਮਾਗਮ ਕਰਵਾਇਆ ਗਿਆ। ਇਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਜਸਬੀਰ ਜੱਸੀ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਡੀ.ਆਈ.ਜੀ ਰੂਪਨਗਰ, ਨਿਲੰਬਰੀ ਜਗਦਲੇ ਵਿਜੇ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਲੀਆਂ ਹਦਾਇਤਾਂ ਅਤੇ ਗੋਰਵ ਯਾਦਵ ਡਾਇਰੈਕਟਰ ਜਨਰਲ ਪੁਲਿਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆਂ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕਰਨ ਲਈ ਵਿਆਪਕ ਮੁਹਿੰਮ ਚਲਾਈ ਗਈ ਹੈ, ਜਿਸ ਵਿੱਚ ਆਮ ਲੋਕਾਂ ਦੇ ਸਹਿਯੋਗ ਨਾਲ ਹਰ ਵਰਗ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਨਸ਼ੇ 'ਤੇ ਠੱਲ ਪਾਉਣ ਲਈ ਸਖਤੀ: ਇਸ ਮੌਕੇ ਪੁਲਿਸ ਨੇ ਦੱਸਿਆ ਕਿ ਰੂਪਨਗਰ ਰੇਂਜ ਵਿੱਚ ਪਿਛਲੇ 10 ਦਿਨਾਂ ਦੌਰਾਨ ਐਨ.ਡੀ.ਪੀ.ਐਸ ਐਕਟ ਅਧੀਨ 65 ਐਫ.ਆਈ.ਆਰ ਦਰਜ ਕਰਕੇ 85 ਮੁਜਰਮ ਜੇਲ੍ਹਾਂ ਵਿੱਚ ਡੱਕੇ ਹਨ, ਪਿਛਲੇ 10 ਸਾਲਾਂ ਦੌਰਾਨ ਰੇਂਜ ਵਿੱਚ ਨਸ਼ਿਆਂ ਦੇ ਸੋਦਾਗਰਾਂ ਦੀ 28 ਕਰੋੜ ਰੁਪਏ ਦੀ ਪ੍ਰਾਪਰਟੀ ਫਰੀਜ਼/ਅਟੈਂਚ ਕੀਤੀ ਹੈ। ਨੰਗਲ ਵਿੱਚ ਪ੍ਰਸਾਸ਼ਨ ਅਤੇ ਪੁਲਿਸ ਵੱਲੋਂ ਆਮ ਲੋਕਾਂ ਦੇ ਸਹਿਯੋਗ ਨਾਲ ਆਯੋਜਿਤ ਵਾਕਥੋਨ ਦੌਰਾਨ ਡੀ.ਆਈ.ਜੀ ਰੂਪਨਗਰ ਰੇਂਜ ਨਿਲੰਬਰੀ ਜਗਦਲੇ ਵਿਜੇ ਆਈ.ਪੀ.ਐਸ ਨੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਲੱਗੇ ਵੱਡੇ ਸੌਦਾਗਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡੀ ਮੁਹਿੰਮ ਤਹਿਤ ਵੱਡੀਆ ਮੱਛੀਆਂ ਕਾਬੂ ਕੀਤੀਆਂ ਜਾ ਰਹੀਆਂ ਹਨ, ਕਮਰਸ਼ੀਅਲ ਕੋਆਨਟਿਟੀ ਦੇ ਕੇਸ ਵੀ ਫੜ੍ਹੇ ਹਨ ਅਤੇ ਨਸ਼ਿਆਂ ਦੇ ਵਪਾਰੀਆਂ ਦਾ ਪਿਛੋਕੜ ਵੀ ਖੰਗਾਲਿਆਂ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੀਆਂ ਪ੍ਰਾਪਰਟੀਆਂ ਫਰੀਜ਼/ਅਟੈਚ ਕੀਤੀਆਂ ਹਨ, ਉਨ੍ਹਾਂ ਵਿੱਚ ਵਾਹੀਯੋਗ ਜਮੀਨ, ਟਰੈਕਟਰ, ਟਰਾਲੀ, ਮੋਟਰ ਸਾਈਕਲ ਆਦਿ ਸਪੰਤੀਆਂ ਆਦਿ ਸ਼ਾਮਿਲ ਹਨ। ਉਨ੍ਹਾਂ ਨੇ ਆਮ ਲੋਕਾਂ ਨੂੰ ਇਸ ਵਾਕਥੋਨ ਵਿੱਚ ਸਾਮਿਲ ਹੋਣ ਤੇ ਵਧਾਈ ਦਿੱਤੀ ਜਿਨ੍ਹਾਂ ਨੇ ਪੰਜਾਬ ਸਰਕਾਰ ਦੀ ਇਸ ਮੁਹਿੰਮ ਵਿੱਚ ਪ੍ਰਸਾਸ਼ਨ ਅਤੇ ਪੁਲਿਸ ਨੂੰ ਭਰਵਾ ਸਹਿਯੋਗ ਦਿੱਤਾ ਹੈ।
ਲੋਕਾਂ ਦੇ ਸਹਿਯੋਗ ਨਾਲ ਹੋਵੇਗਾ ਨਸ਼ੇ ਦਾ ਖਾਤਮਾ: ਡੀ.ਆਈ.ਜੀ ਨੇ ਕਿਹਾ ਕਿ ਅਸੀ ਨਸ਼ਿਆ ਵਿਰੁੱਧ ਜੋ ਅਭਿਆਨ ਚਲਾਇਆ ਹੈ, ਉਸ ਰਾਹੀ ਨਸ਼ਿਆ ਦੇ ਕੋਹੜ ਨੂੰ ਜੜ੍ਹ ਤੋ ਵੱਡਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ, ਪ੍ਰੰਤੂ ਇਹ ਮੁਹਿੰਮ ਆਮ ਲੋਕਾਂ, ਪਤਵੰਤੇ ਨਾਗਰਿਕਾਂ ਦੇ ਸਹਿਯੋਗ ਨਾਲ ਹੀ ਸੰਭਵ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਨੰਗਲ ਸ਼ਹਿਰ ਵਾਸੀਆਂ ਨੇ ਸਾਨੂੰ ਆਪਣਾ ਸਹਿਯੋਗ ਦਿੱਤਾ ਹੈ। ਭਵਿੱਖ ਵਿੱਚ ਨਸ਼ਿਆ ਦੇ ਸੋਦਾਗਰ ਜੇਲ੍ਹਾਂ ਵਿਚ ਡੱਕੇ ਜਾਣਗੇ ਜਿਹੜੇ ਮੁਜਰਿਮ ਅਦਾਲਤਾਂ ਵਿਚ ਪੇਸ਼ੀਆਂ ਤੇ ਹਾਜ਼ਰ ਨਹੀ ਹੋਣਗੇ, ਉਨ੍ਹਾਂ ਦੀਆਂ ਜਮਾਨਤਾਂ ਰੱਦ ਕਰਵਾਈਆਂ ਜਾਣਗੀਆਂ। ਮੁੱਖ ਮੰਤਰੀ ਪੰਜਾਬ ਦੇ ਸਪੱਸ਼ਟ ਨਿਰਦੇਸ਼ ਹਨ ਕਿ ਕੋਈ ਵੀ ਦੋਸ਼ੀ ਬਖਸ਼ਿਆ ਨਾ ਜਾਵੇ। ਇਹ ਵਾਕਥੋਨ ਸ਼ਹੀਦ ਕੈਪਟਨ ਅਮੋਲ ਕਾਲੀਆਂ ਪਾਰਕ ਤੋਂ ਸੁਰੂ ਹੋਈ ਅਤੇ ਬੀਬੀਐਮਬੀ ਕ੍ਰਿਕਟ ਗਰਾਊਡ ਵਿਚ ਸਮਾਪਤ ਹੋਈ।
- ਸਾਰਾਗੜੀ ਸਰਾਂ ਦੇ ਨਾਂ 'ਤੇ ਨਕਲੀ ਵੈਬਸਾਈਟ ਬਣਾ ਕੇ ਸੰਗਤਾਂ ਨੂੰ ਠੱਗਣ ਵਾਲਿਆਂ ਨੂੰ ਨੱਥ ਪਾਉਣ ਲਈ ਕੀਤੇ ਗਿਆ ਨਵਾਂ ਪ੍ਰਬੰਧ - Fake website of Saragari Saran
- ਪਵਨ ਹਰਚੰਦਪੁਰੀ ਦੀ ਪੁਸਤਕ "ਮਹਾਨ ਯੋਧਿਆਂ ਦੀਆਂ ਵਾਰਾਂ" ਲੋਕ ਅਰਪਣ - pawan harchandpuris book
- ਡਰੋਨ ਰਾਹੀਂ ਸੁੱਟੀ ਹੈਰੋਇਨ ਦੀ ਵੱਡੀ ਖੇਪ ਬਰਾਮਦ, 6 ਕਿਲੋ 130 ਗ੍ਰਾਮ ਹੈਰੋਇਨ ਜ਼ਬਤ - BSF RECOVERED 6 KG HEROIN
ਇਸ ਮੌਕੇ ਗੁਲਨੀਤ ਸਿੰਘ ਖੁਰਾਨਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਨੇ ਕਿਹਾ ਕਿ ਪ੍ਰਸਾਸ਼ਨ ਅਤੇ ਪੁਲਿਸ ਵੱਲੋਂ ਜਿਲ੍ਹੇ ਵਿਚ ਨਸ਼ਿਆ ਵਿਰੁੱਧ ਜੋ ਮੁਹਿੰਮ ਚਲਾਈ ਹੈ, ਉਸ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ, ਨਸ਼ਿਆ ਦੇ ਦੋਸ਼ੀ ਬਖਸ਼ੇ ਨਹੀ ਜਾਣਗੇ, ਉਹ ਸਭ ਪੁਲਿਸ ਦੀ ਗ੍ਰਿਫਤ ਵਿੱਚ ਆ ਰਹੇ ਹਨ। ਆਮ ਲੋਕ ਸਾਨੂੰ ਆਪਣਾ ਸਹਿਯੋਗ ਦੇਣ ਅਸੀ ਆਮ ਲੋਕਾਂ ਦੇ ਸਹਿਯੋਗ ਨਾਲ ਹੀ ਸਮਾਜ ਵਿਚੋਂ ਅਜਿਹੇ ਕੋਹੜ ਨੂੰ ਖਤਮ ਕਰਕੇ ਆਪਣੇ ਨੋਜਵਾਂਨਾ ਨੂੰ ਬਚਾਉਣਾ ਹੈ। ਅੱਜ ਦੇ ਇਸ ਵਾਕਥੋਨ ਵਿੱਚ ਨੋਜਵਾਨਾਂ ਦੀ ਭਾਰੀ ਸਮੂਲੀਅਤ ਦੇ ਉਤਸ਼ਾਹ ਨਾਲ ਹਰ ਵਰਗ ਸੱਜਗ ਤੇ ਸੁਚੇਤ ਹੋਇਆ ਹੈ। ਇਸ ਮੌਕੇ ਬੀਬੀਐਮਬੀ ਕ੍ਰਿਕਟ ਗਰਾਊਡ ਵਿੱਚ ਪ੍ਰਸਿੱਧ ਪੰਜਾਬੀ ਗਾਇਕ ਜਸਵੀਰ ਜੱਸੀ ਨੇ ਦੇਸ਼ ਭਗਤੀ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਦੇ ਕੇ ਉਤਸ਼ਾਹ ਵਿੱਚ ਵਾਧਾ ਕੀਤਾ।
Press Note//