ETV Bharat / state

'ਆਪ' ਲਈ ਅਣਖ ਦਾ ਸਵਾਲ ਬਣੀ ਜਲੰਧਰ ਦੀ ਜਿਮਨੀ ਚੋਣ - Jalandhar West Assembly bypoll - JALANDHAR WEST ASSEMBLY BYPOLL

ਲੋਕ ਸਭਾ ਤੋਂ ਬਾਅਦ ਹੁਣ ਜ਼ਿਮਨੀ ਚੋਣਾਂ ਦੀਆਂ ਤਿਆਰੀਆਂ ਸਿਆਸੀ ਪਾਰਟੀਆਂ ਪਾਰਟੀਆਂ ਵੱਲੋਂ ਕੀਤੀਆਂ ਜਾ ਰਹੀਆਂ ਹਨ।ਉਧਰ ਆਮ ਆਦਮੀ ਪਾਰਟੀ ਕੁੱਝ ਜਿਆਦਾ ਹੀ ਜ਼ੋਰ ਲਗਾਉਂਦੀ ਨਜ਼ਰ ਆ ਰਹੀ ਹੈਕਿਉਂਕਿ ਜਲੰਧਰ ਦੀ ਸੀਟ 'ਆਪ' ਲਈ ਹੁਣ ਅਣਖ਼ ਦਾ ਸਵਾਲ ਬਣ ਗਈ ਹੈ।

Jalandhar West Assembly bypoll  2024 AAP announces candidate
'ਆਪ' ਲਈ ਅਣਖ ਦਾ ਸਵਾਲ ਬਣੀ ਜਲੰਧਰ ਦੀ ਜਿਮਨੀ ਚੋਣ (Jalandhar West Assembly bypoll)
author img

By ETV Bharat Punjabi Team

Published : Jun 19, 2024, 1:51 PM IST

'ਆਪ' ਲਈ ਅਣਖ ਦਾ ਸਵਾਲ ਬਣੀ ਜਲੰਧਰ ਦੀ ਜਿਮਨੀ ਚੋਣ (Jalandhar West Assembly bypoll)

ਅੰਮ੍ਰਿਤਸਰ: ਲੋਕ ਸਭਾ ਚੋਣਾਂ ਵਿੱਚ 'ਆਪ' 13 ਅਤੇ ਵਿਰੋਧੀ ਧਿਰਾਂ ਨੂੰ ਜ਼ੀਰੋ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਦਿੱਤੇ ਗਏ ਬਿਆਨ ਇਸ ਵਾਰ ਹਵਾ ਦੀ ਹਨੇਰੀ ਵਿੱਚ ਉੱਡਦੇ ਨਜ਼ਰ ਆਏ। ਜਿਸ ਦਾ ਕਾਰਨ ਹੈ ਕਿ 4 ਜੂਨ ਨੂੰ ਦੇਸ਼ ਭਰ ਵਿੱਚ ਆਏ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਆਮ ਆਦਮੀ ਪਾਰਟੀ ਨੂੰ ਮਹਿਜ ਤਿੰਨ ਹੀ ਸੀਟਾਂ ਤੱਕ ਸੀਮਤ ਹੋ ਕੇ ਰਹਿਣਾ ਪਿਆ ਹੈ। ਜਿਸ ਤੋਂ ਬਾਅਦ ਹੁਣ ਜਲੰਧਰ ਵੈਸਟ ਤੋਂ ਅਸਤੀਫਾ ਦੇ ਚੁੱਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਹੁਣ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਦੀ ਸੀਟ ਦੇ ਉੱਤੇ ਜਿਮਨੀ ਚੋਣ ਹੋਣ ਜਾ ਰਹੀ ਹੈ।

ਜਲੰਧਰ ਵਿੱਚ ਕਿਰਾਏ ਦੀ ਕੋਠੀ: ਜਿਸ ਨੂੰ ਲੈ ਕੇ ਚੋਣਾਂ ਦੇ ਨਤੀਜਿਆਂ ਤੱਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਜਲੰਧਰ ਵਿੱਚ ਕਿਰਾਏ ਦੀ ਕੋਠੀ 'ਤੇ ਰਹਿਣ ਦੀ ਚਰਚਾ ਮੀਡੀਆ ਵਿੱਚ ਆਉਣ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਅਲੱਗ ਅਲੱਗ ਤਰ੍ਹਾਂ ਦੀ ਜਿੱਥੇ ਬਿਆਨਬਾਜੀ ਸਾਹਮਣੇ ਆ ਰਹੀ ਹੈ, ਉੱਥੇ ਹੀ ਆਮ ਲੋਕਾਂ ਦਾ ਇਸ ਬਾਰੇ ਕੀ ਸੋਚਣਾ ਹੈ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਆਮ ਆਦਮੀ ਪਾਰਟੀ ਨੂੰ ਬਿਹਤਰ ਸਮਰਥਨ ਨਹੀਂ: ਇਸ ਸੰਬੰਧੀ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਨ 'ਤੇ ਕਈ ਲੋਕਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਬੇਹਦ ਖਰਾਬ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਵਿੱਚ ਰਹਿੰਦਿਆਂ ਵੀ ਤਿੰਨ ਸੀਟਾਂ ਤੱਕ ਹੀ ਸੀਮਤ ਹੋਣਾ ਪਿਆ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਨਸ਼ੇ ਨੂੰ ਖਤਮ ਕਰਨ ਦਾ ਦਾਅਵਾ ਲੈ ਕੇ 2022 ਵਿੱਚ ਜਿੱਤੀ ਆਮ ਆਦਮੀ ਪਾਰਟੀ ਆਪਣੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਨਸ਼ੇ ਦਾ ਖਾਤਮਾ ਕਰਨ ਵਿੱਚ ਕਾਫੀ ਹੱਦ ਤੱਕ ਅਸਫਲ ਰਹੀ ਹੈ । ਜਿਸ ਕਾਰਨ ਲੋਕਾਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਬਿਹਤਰ ਸਮਰਥਨ ਨਹੀਂ ਦਿੱਤਾ ਗਿਆ ਹੈ।

ਦੂਸਰੀ ਤਰਫ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਲੋਕ ਹਿੱਤ ਵਿੱਚ ਅਨੇਕਾਂ ਫੈਸਲੇ ਲਏ ਗਏ ਹਨ ਅਤੇ ਇੰਨੇ ਸਾਲਾਂ ਤੋਂ ਸੂਬੇ ਦੇ ਵਿਕਾਸ ਨੂੰ ਲੈ ਕੇ ਕਈ ਕੰਮ ਰੁਕੇ ਹੋਏ ਸਨ ਜੋ ਆਮ ਆਦਮੀ ਪਾਰਟੀ ਵੱਲੋਂ ਕਰਵਾਏ ਜਾ ਰਹੇ ਹਨ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਬੇਸ਼ੱਕ ਹਾਲੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ਵਿੱਚ ਆਇਆ ਕਰੀਬ ਢਾਈ ਸਾਲ ਹੀ ਹੋਏ ਹਨ ਲੇਕਿਨ ਇਸ ਦੌਰਾਨ ਲੋਕਾਂ ਤੇ ਪੈਣ ਵਾਲੇ ਬਿਜਲੀ ਬਿੱਲਾਂ ਦੇ ਵਿੱਤੀ ਬੋਝਾਂ ਤੂੰ ਉਹਨਾਂ ਨੂੰ ਕਾਫੀ ਰਾਹਤ ਮਿਲੀ ਹੈ। ਫਿਲਹਾਲ ਜਲੰਧਰ ਜਿਮਨੀ ਚੋਣ ਦੇ ਵਿੱਚ ਲੋਕ ਕਿਸ ਸਿਆਸੀ ਪਾਰਟੀ ਨੂੰ ਸਮਰਥਨ ਦਿੰਦੇ ਹਨ ਇਹ ਦੇਖਣਾ ਹੋਵੇਗਾ ਲੇਕਿਨ ਇੱਥੇ ਵੱਡਾ ਸਵਾਲ ਇਹ ਖੜਾ ਹੁੰਦਾ ਹੈ ਕਿ ਜੇਕਰ ਮੁੱਖ ਮੰਤਰੀ ਖੁਦ ਜਲੰਧਰ ਵਿੱਚ ਮੋਰਚਾ ਲਗਾਉਂਦੇ ਹਨ ਤਾਂ ਇਸਦਾ ਸਿੱਧਾ-ਸਿੱਧਾ ਭਾਵ ਹੈ ਕਿ 'ਆਪ' ਦੇ ਲਈ ਇਹ ਸੀਟ ਅਣਖ ਦਾ ਸਵਾਲ ਬਣੀ ਹੋਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.