ਖਨੌਰੀ ਬਾਰਡਰ: ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 16ਵੇਂ ਦਿਨ ਵਿੱਚ ਸ਼ਾਮਿਲ ਹੋ ਗਿਆ ਹੈ। ਡੱਲੇਵਾਲ ਦੀ ਸਿਹਤ ਉਤੇ ਆਏ ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਡੱਲੇਵਾਲ ਦੀ ਸਹਿਤ ਉਤੇ ਡਾਕਟਰਾਂ ਨੇ ਆਪਣੀ ਨਜ਼ਰ ਬਣਾਈ ਹੋਈ ਹੈ। ਜਦਕਿ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਨੇ ਸਰਕਾਰੀ ਮੈਡੀਕਲ ਟੀਮ ਤੋਂ ਮੈਡੀਕਲ ਜਾਂਚ ਕਰਵਾਉਣ ਤੋਂ ਇਨਕਰ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਰਕਾਰ ਉਤੇ ਭਰੋਸਾ ਨਹੀਂ ਹੈ।
ਕਿੱਥੇ ਨੇ ਪਹਿਲੀਆਂ ਰਿਪੋਰਟਾਂ ?
ਕਿਸਾਨ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਅਜੇ ਤੱਕ ਸਰਕਾਰੀ ਮੈਡੀਕਲ ਟੀਮ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਮੈਡੀਕਲ ਦੀ ਕੋਈ ਵੀ ਰਿਪੋਰਟ ਨਹੀਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਰਕਾਰੀ ਮੈਡੀਕਲ ਟੀਮ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ ਮੈਡੀਕਲ ਜਾਂਚ ਲਈ ਕੋਈ ਜਵਾਬ ਨਹੀਂ ਦਿੱਤਾ ਗਿਆ। ਅਸੀਂ ਉਨ੍ਹਾਂ ਨੂੰ ਕਿਹਾ ਕਿ ਜੋ ਪਹਿਲਾਂ ਟੈਸਟ ਕੀਤੇ ਸੀ ਉਹ ਮੈਡੀਕਲ ਰਿਪੋਰਟਾਂ ਪੇਸ਼ ਕੀਤੀਆਂ ਜਾਣ।
ਅਭਿਮਨਿਊ ਨੇ ਕਿਹਾ- 12 ਦਸੰਬਰ ਦੀ ਸ਼ਾਮ ਨੂੰ ਖਾਣਾ ਨਾ ਪਕਾਓ
ਕਿਸਾਨ ਆਗੂ ਅਭਿਮਨਿਊ ਸਿੰਘ ਕੋਹਾੜ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਸਮੂਹ ਦੇਸ਼ ਵਾਸੀ 12 ਦਸੰਬਰ ਨੂੰ ਸ਼ਾਮ ਦਾ ਖਾਣਾ ਨਾ ਪਕਾਉਣ। ਸੋਸ਼ਲ ਮੀਡੀਆ 'ਤੇ #WeSupportJagjeetSinghDallewal ਹੈਸ਼ਟੈਗ ਨਾਲ ਪਰਿਵਾਰ ਨਾਲ ਫੋਟੋ ਵੀ ਸਾਂਝੀ ਕਰੋ। 13 ਤਰੀਕ ਨੂੰ ਮੋਰਚੇ ਨੂੰ 10 ਮਹੀਨੇ ਹੋ ਜਾਣਗੇ। ਅਜਿਹੇ 'ਚ ਉੱਥੇ ਵੱਡਾ ਇਕੱਠ ਹੋਵੇਗਾ। ਜਦਕਿ 14 ਤਰੀਕ ਨੂੰ 101 ਕਿਸਾਨਾਂ ਦਾ ਤੀਜਾ ਜੱਥਾ ਦਿੱਲੀ ਜਾਵੇਗਾ।
ਡੱਬਵਾਲੀ ਸਰਹੱਦਾਂ 'ਤੇ ਵਧਾਈ ਫ਼ੋਰਸ
ਕਿਸਾਨ ਆਗੂ ਨੇ ਕਿਹਾ ਕਿ ਇਸ ਤਰ੍ਹਾਂ ਆਓਗੇ ਤਾਂ ਪੁਲਿਸ ਇਸੇ ਤਰ੍ਹਾਂ ਸਵਾਗਤ ਕਰੇਗੀ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਹਿ ਰਹੇ ਹਨ ਦਿੱਲੀ ਪੈਦਲ ਆਓ ਤੁਹਾਡਾ ਸਵਾਗਤ ਹੈ ਪਰ ਉੱਥੇ ਹੀ ਸਰਕਾਰਾਂ ਵਲੋਂ ਖਨੌਰੀ ਤੇ ਡੱਬਵਾਲੀ ਸਰਹੱਦਾਂ 'ਤੇ ਫ਼ੋਰਸ ਵਧਾ ਦਿੱਤੀ ਗਈ ਹੈ। ਭਾਜਪਾ ਦੇ ਕੇਂਦਰੀ ਆਗੂਆਂ ਹਰਿਆਣਾ ਦੇ ਆਗੂਆਂ ਦੇ ਬਿਆਨ ਆਪਸ ਵਿਚ ਹੀ ਨਹੀਂ ਮਿਲਦੇ ਤਾਂ ਕਿਸ ਨਾਲ ਗੱਲ ਕਰੀਏ ਤੇ ਕਿਸ ਤੋਂ ਦਿੱਲੀ ਜਾਣ ਦੀ ਆਗਿਆ ਲਈਏ। ਕਿਸਾਨਾਂ ਨਾਲ ਦੁਸ਼ਮਣਾਂ ਵਾਲਾ ਵਤੀਰਾ ਕੀਤਾ ਜਾ ਰਿਹਾ ਹੈ।
- ਸਰਵਣ ਸਿੰਘ ਪੰਧੇਰ ਨੇ ਕਿਹਾ- ਭਾਜਪਾ ਆਗੂਆਂ ਦੇ ਆਪਸ ਦੇ ਵਿੱਚ ਹੀ ਨਹੀਂ ਮਿਲ ਰਹੇ ਬਿਆਨ, ਸੁਣੋ ਤਾਂ ਜਰਾ ਅੱਗੇ ਕੀ ਕਿਹਾ...
- ਕਿਸਾਨਾਂ 'ਤੇ ਕੀਤੇ ਗਏ ਜ਼ਬਰ ਦੇ ਵਿਰੋਧ 'ਚ ਕੇਂਦਰ ਅਤੇ ਹਰਿਆਣਾ ਸਰਕਾਰ ਵਿਰੁੱਧ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
- ਮਰਨ ਵਰਤ 'ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਹੋ ਰਹੀ ਖ਼ਰਾਬ, ਖਨੌਰੀ ਸਰਹੱਦ ਉੱਤੇ ਸਮੂਹਿਕ ਭੁੱਖ ਹੜਤਾਲ, ਡੱਲੇਵਾਲ ਦਾ ਪੋਤਾ ਵੀ ਧਰਨੇ 'ਚ ਸ਼ਾਮਿਲ