ਮੋਗਾ: ਬਾਇਓਮਾਸ ਗਾਉਕਰੀਟ ਮਟੀਰੀਅਲ ਦੁਆਰਾ ਤਿਆਰ ਕੀਤੀ ਗਈ ਹੈ। ਪੰਜਾਬ ਦੀ ਪਹਿਲੀ ਪੁਲਿਸ ਪੋਸਟ ਦਾ ਐਸਐਸਪੀ ਮੋਗਾ ਡਾਕਟਰ ਅੰਕੁਰ ਗੁਪਤਾ ਅਤੇ ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਂਸ ਵੱਲੋਂ ਮੋਗਾ ਦੇ ਕਸਬਾ ਕੋਟ ਈਸੇ ਖਾਂ ਵਿਖੇ ਉਦਘਾਟਨ ਕੀਤਾ ਗਿਆ। ਇਸ ਲਈ ਨਾ ਹੀ ਕੋਈ ਬਿਜਲੀ ਚਾਹੀਦੀ ਭਾਵ ਕੋਈ ਵੀ ਮਸ਼ੀਨਰੀ ਨਹੀਂ ਚਾਹੀਦੀ। ਇਸ ਦਾ ਮਤਲਬ ਇਹ ਹੈ ਕਿ ਜਦੋਂ ਇਹ ਇਸ ਤਰ੍ਹਾਂ ਦਾ ਮਟੀਰੀਅਲ ਬਣੇਗਾ ਤਾਂ ਕਾਰਬਨ ਡਾਈਆਕਸਾਈਡ ਰਿਲੀਜ਼ ਨਹੀਂ ਹੋਵੇਗਾ ਅਤੇ ਕਾਰਬਨ ਨਹੀਂ ਰਿਲੀਜ਼ ਹੋਵੇਗਾ ਤਾਂ ਕੁਦਰਤੀ ਤੌਰ ਉੱਤੇ ਆਕਸੀਜਨ ਲੈਵਲ ਮੈਨਟੇਨ ਹੁੰਦਾ ਰਹੇਗਾ।
ਕੁਦਰਤੀ ਧਰਤੀ ਦੇ ਉੱਪਰ ਆਕਸੀਜਨ ਲੈਵਲ ਮੈਨਟੇਨ ਹੁੰਦਾ ਰਹੇਗਾ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾਕਟਰ ਵਰਿੰਦਰ ਭੁੱਲਰ ਨੇ ਦੱਸਿਆ ਕਿ ਅਸੀਂ ਇਸ ਤਰ੍ਹਾਂ ਦਾ ਮਟੀਰੀਅਲ ਤਿਆਰ ਕਰਦੇ ਚਾਹੇ ਇੱਟ ਹੈ, ਪਲਸਤਰ ਹੈ, ਚਾਹੇ ਪੇਂਟ ਹੈ। ਇਸ ਵਿੱਚ ਨਾ ਤੇ ਕੋਈ ਪਾਣੀ ਦੀ ਖਪਤ ਹੁੰਦੀ ਹੈ, ਨਾ ਹੀ ਕਿਸੇ ਅੱਗ ਦੀ ਲਾਗਤ ਹੁੰਦੀ ਹੈ ਅਤੇ ਨਾ ਹੀ ਬਾਲਣ ਚਾਹੀਦਾ ਹੈ।
SSP Moga and MLA Dharamkot inaugurated a police post in Kot ise Khan, constructed using Gaucrete material, to enhance traffic police facilities. pic.twitter.com/5pp56KDVoR
— MOGA Police (@MogaPolice) August 15, 2024
ਤੁਹਾਡੀ ਸਕਿਨ ਅਤੇ ਤੁਹਾਡੇ ਫੇਫੜੇ ਉਸ ਪ੍ਰੈਸ਼ਰ ਤੋਂ ਬਚ ਜਾਂਦੇ: ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਜਿੰਨਾ ਆਨੰਦ ਅੱਪਾ ਨੂੰ ਪਹਿਲਾਂ ਬੋਰਡ ਦੇ ਥੱਲੇ , ਪਿੱਪਲ ਦੇ ਥੱਲੇ ਜਾਂ ਨਿੰਮ ਦੇ ਥੱਲੇ ਬਹਿ ਕੇ ਆਉਂਦਾ ਸੀ। ਉਨ੍ਹਾਂ ਹੀ ਅਨੰਦ ਤੁਹਾਨੂੰ ਇਸ ਚੈੱਕ ਪੋਸਟ ਦੇ ਅੰਦਰ ਬੈਠ ਕੇ ਆਈਏਗਾ। ਕਿਹਾ ਕਿ ਜਿੰਨਾਂ ਵੀ ਨੈਨੋ ਪਾਰਟੀਕਲ ਜਿਹੜੇ ਹਵਾ ਰਾਹੀਂ ਸਾਡੇ ਫੇਫੜਿਆਂ ਤੱਕ ਜਾਂਦੇ ਹਨ। ਉਹ ਅਗਰ ਤੁਸੀਂ ਇਨ੍ਹਾਂ ਕੰਧਾਂ ਦੇ ਅੰਦਰ ਬੈਠੇ ਹੋਏ ਹੋ ਤਾਂ ਇਹ ਕੰਧਾਂ ਆਪਣੇ ਅੰਦਰ ਸੋਕ ਲੈਂਦੀਆਂ ਹਨ। ਭਾਵ ਇਹ ਪਾਰਟਿਕਲ ਕੰਧਾਂ ਸੋਕ ਲੈਂਦੀਆਂ ਹਨ ਜਿਸ ਨਾਲ ਤੁਹਾਡੀ ਸਕਿਨ ਅਤੇ ਤੁਹਾਡੇ ਫੇਫੜੇ ਪ੍ਰੈਸ਼ਰ ਤੋਂ ਬਚ ਜਾਂਦੇ ਹਨ ਤੇ ਤੁਸੀ ਸਿਹਤਮੰਦ ਰਹਿੰਦੇ ਹੋ।
- ਮੀਂਹ 'ਚ ਮਕਾਨ ਡਿੱਗਣ ਨਾਲ 4 ਸਾਲ ਦੇ ਬੱਚੇ ਦੀ ਮੌਤ, ਵਾਲਮੀਕੀ ਭਾਈਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ - Death of 4 year old child
- ਕੋਲਕਾਤਾ ਕਾਂਡ ਨੂੰ ਲੈ ਕੇ ਬਰਨਾਲਾ ਦੀ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ - Kolkata incident
- ਫਾਇਰਿੰਗ ਕੇਸ ਦੇ ਮੁਲਜ਼ਮ ਨੇ ਹੱਥਕੜੀ ਸਣੇ ਭੱਜਣ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਗੋਲੀ ਮਾਰ ਕੇ ਕੀਤਾ ਕਾਬੂ - accused was shot and arrested