ETV Bharat / state

ਕਿਸਾਨ ਅੰਦੋਲਨ ਦੇ ਮੱਦੇਨਜ਼ਰ ਖੰਨਾ 'ਚ ਪੁਲਿਸ ਨੇ ਲਾਇਆ ਹਾਈਟੈਕ ਨਾਕਾ, ਜੇਸੀਬੀ ਅਤੇ ਪੋਕਲੇਨ ਮਸ਼ੀਨਾਂ 'ਤੇ ਲਗਾਈ ਪਾਬੰਦੀ

Farmers Protest: ਲੁਧਿਆਣਾ ਦੇ ਕਸਬਾ ਖੰਨਾ ਵਿੱਚ ਪੁਲਿਸ ਨੇ ਹਾਈਟੈੱਕ ਨਾਕਾ ਲਗਾ ਕੇ ਇਹ ਯਕੀਨੀ ਬਣਾਇਆ ਕਿ ਉਹ ਪੰਜਾਬ-ਹਰਿਆਣਾ ਦੇ ਬਾਰਡਰ ਉੱਤੇ ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਵਰਗੇ ਭਾਰੀ ਵਾਹਨ ਨਹੀਂ ਜਾਣ ਦੇਣਗੇ।

farmers movement
ਕਿਸਾਨ ਅੰਦੋਲਨ ਦੇ ਮੱਦੇਨਜ਼ਰ ਖੰਨਾ 'ਚ ਪੁਲਿਸ ਨੇ ਲਾਇਆ ਹਾਈਟੈਕ ਨਾਕਾ
author img

By ETV Bharat Punjabi Team

Published : Feb 22, 2024, 6:47 AM IST

ਅਮਨੀਤ ਕੌਂਡਲ,ਐਸਐਸਪੀ

ਖੰਨਾ/ਲੁਧਿਆਣਾ: ਕਿਸਾਨ ਅੰਦੋਲਨ ਦੇ ਵਿਚਕਾਰ ਪੰਜਾਬ ਵਿੱਚ ਵੀ ਸੁਰੱਖਿਆ ਨੂੰ ਲੈ ਕੇ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਹੁਣ ਹਰਿਆਣਾ ਦੀ ਸਰਹੱਦ 'ਤੇ ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਲੈ ਕੇ ਜਾਣ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਡੀਜੀਪੀ ਗੌਰਵ ਯਾਦਵ ਦੇ ਹੁਕਮਾਂ 'ਤੇ ਖੰਨਾ 'ਚ ਨੈਸ਼ਨਲ ਹਾਈਵੇ 'ਤੇ ਹਾਈਟੈਕ ਨਾਕਾ ਲਗਾਇਆ ਗਿਆ। ਜਿੱਥੋਂ ਜੇ.ਸੀ.ਬੀ ਅਤੇ ਪੋਕਲੇਨ ਮਸ਼ੀਨਾਂ ਨੂੰ ਕਿਸੇ ਵੀ ਕੀਮਤ 'ਤੇ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ।

ਮਿੱਟੀ ਨਾਲ ਭਰੇ ਟਿੱਪਰ ਐਮਰਜੈਂਸੀ ਸਥਿਤੀ ਨਾਲ ਨਿਪਟਣਗੇ: ਜੇਕਰ ਸ਼ੰਭੂ ਬਾਰਡਰ ਤੋਂ ਲੁਧਿਆਣਾ ਤੱਕ ਦੀ ਗੱਲ ਕਰੀਏ ਤਾਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਬਾਅਦ ਖੰਨਾ ਦੂਜਾ ਸ਼ਹਿਰ ਹੈ। ਇਹ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਜੇਕਰ ਮਸ਼ੀਨਰੀ ਇੱਥੋਂ ਅੱਗੇ ਨਾ ਵਧੀ, ਤਾਂ ਇਸ ਨਾਲ ਪੁਲਿਸ ਨੂੰ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ਕਾਫੀ ਮਦਦ ਮਿਲੇਗੀ। ਇਸ ਕਾਰਨ ਖੰਨਾ ਵਿਖੇ ਵਿਸ਼ੇਸ਼ ਨਾਕਾ ਲਗਾਇਆ ਗਿਆ। ਨਾਕੇ 'ਤੇ 100 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਮਿੱਟੀ ਨਾਲ ਭਰੇ ਟਿੱਪਰ ਖੜ੍ਹੇ ਕੀਤੇ ਗਏ ਹਨ ਤਾਂ ਜੋ ਐਮਰਜੈਂਸੀ ਦੀ ਸਥਿਤੀ ਵਿੱਚ ਮਸ਼ੀਨਰੀ ਨੂੰ ਉਨ੍ਹਾਂ ਦੀ ਮਦਦ ਨਾਲ ਰੋਕਿਆ ਜਾ ਸਕੇ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਫਾਇਰ ਬ੍ਰਿਗੇਡ ਦੀ ਟੀਮ ਅਤੇ ਮੈਡੀਕਲ ਟੀਮ ਵੀ ਮੌਕੇ 'ਤੇ ਹਾਜ਼ਰ ਰੱਖੀ ਗਈ ਹੈ।

ਨਾਕੇ ’ਤੇ ਖੁਦ ਮੌਜੂਦ ਐਸ.ਐਸ.ਪੀ ਅਮਨੀਤ ਕੌਂਡਲ: ਐਸਐਸਪੀ ਅਮਨੀਤ ਕੌਂਡਲ ਖੁਦ ਬੁੱਧਵਾਰ ਨੂੰ ਦਿਨ ਭਰ ਨਾਕੇ ਉਪਰ ਮੌਜੂਦ ਰਹੇ। ਉਨ੍ਹਾਂ ਦੇ ਨਾਲ ਜ਼ਿਲ੍ਹੇ ਭਰ ਦੇ ਪੁਲਿਸ ਅਧਿਕਾਰੀ ਅਤੇ ਫੋਰਸ ਮੌਜੂਦ ਸੀ। ਐਸਐਸਪੀ ਨੇ ਫੋਰਸ ਨੂੰ ਸ਼ਾਂਤੀ ਬਣਾਈ ਰੱਖਣ ਵਿੱਚ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੇ ਨਿਰਦੇਸ਼ ਦਿੱਤੇ। ਨਾਲ ਹੀ ਐਸਐਸਪੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਅਤੇ ਡੀਜੀਪੀ ਦੇ ਆਦੇਸ਼ਾਂ 'ਤੇ ਸਿਰਫ ਜੇਸੀਬੀ ਅਤੇ ਪੋਕਲੇਨ ਮਸ਼ੀਨਾਂ ਨੂੰ ਅੱਗੇ ਲਿਜਾਣ ਤੋਂ ਰੋਕਿਆ ਜਾ ਰਿਹਾ ਹੈ। ਹੋਰ ਕਿਸੇ ਕਿਸਮ ਦੀਆਂ ਪਾਬੰਦੀਆਂ ਨਹੀਂ ਹਨ। ਜ਼ਿਲ੍ਹੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਠੀਕ ਹੈ। ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਉਪਰ ਧਿਆਨ ਨਾ ਦੇਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.