ਬਰਨਾਲਾ: ਬਰਨਾਲਾ ਦੇ ਹਲਕਾ ਭਦੌੜ ਦੇ ਪਿੰਡਾਂ ਵਿੱਚ ਸੁਖਪਾਲ ਖਹਿਰਾ ਵੱਲੋਂ ਅੱਜ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮੇਰੇ ਬਿਆਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬਿਹਾਰ ਵਿੱਚ ਬਹੁਤ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਉਹ ਬਿਹਾਰ ਦੇ ਲੋਕਾਂ ਨੂੰ ਕਾਂਗਰਸ ਵਿਰੁੱਧ ਭੜਕਾਅ ਰਹੇ ਹਨ। ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਪੰਜਾਬ ਵਿੱਚ ਬਿਹਾਰੀਆਂ ਨੂੰ ਆਉਣ ਤੋਂ ਕਾਂਗਰਸੀਆਂ ਨੇ ਮਨ੍ਹਾ ਕਰ ਦਿੱਤਾ ਹੈ। ਜਦੋਂਕਿ ਮੇਰੇ ਵੱਲੋਂ ਅਜਿਹਾ ਕੁੱਝ ਵੀ ਨਹੀਂ ਕਿਹਾ ਗਿਆ। ਮੈਂ ਸਿਰਫ਼ ਇਹ ਕਿਹਾ ਹੈ ਕਿ ਜਿੰਨ੍ਹੇ ਵੀ ਗੈਰ ਪੰਜਾਬੀ ਹਨ। ਉਹ ਪੰਜਾਬ ਵਿੱਚ ਮਿਹਨਤ ਕਰਨ ਅਤੇ ਆਪਣੀ ਕਮਾਈ ਕਰਕੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਇਸਦਾ ਸਾਨੂੰ ਕੋਈ ਇਤਰਾਜ਼ ਨਹੀਂ ਹੈ।
ਹਿਮਾਚਲ ਪ੍ਰਦੇਸ਼ ਦੀ ਤਰਜ਼ ’ਤੇ ਕਾਨੂੰਨ ਬਨਾਉਣ ਦੀ ਮੰਗ: ਅਸੀਂ ਉਨ੍ਹਾਂ ਦੀ ਇੱਥੇ ਬਿਨ੍ਹਾਂ ਸ਼ਰਤ ਵੋਟ ਬਨਣ ਜ਼ਮੀਨਾਂ ਖਰੀਦਣ ਅਤੇ ਸਰਕਾਰੀ ਨੌਕਰੀਆਂ ਹਾਸਲ ਕਰਨ ਉੱਪਰ ਇਤਰਾਜ਼ ਜਤਾ ਰਹੇ ਹਾਂ। ਖਹਿਰਾ ਨੇ ਕਿਹਾ ਕਿ ਮੇਰੇ ਵੱਲੋਂ ਇੱਕ ਪ੍ਰਾਈਵੇਟ ਮੈਂਬਰਜ਼ ਬਿੱਲ ਪੰਜਾਬ ਵਿਧਾਨ ਸਭਾ ਵਿੱਚ ਸਪੀਕਰ ਨੂੰ ਪੇਸ਼ ਕੀਤਾ ਹੋਇਆ ਹੈ ਜਿਸ ਵਿੱਚ ਹਿਮਾਚਲ ਪ੍ਰਦੇਸ਼ ਦੀ ਤਰਜ਼ ’ਤੇ ਕਾਨੂੰਨ ਬਨਾਉਣ ਦੀ ਮੰਗ ਕੀਤੀ ਹੈ। ਜਿਸ ਅਨੁਸਾਰ ਪੰਜਾਬ ਵਿੱਚ ਬਾਹਰੀ ਰਾਜਾਂ ਤੋਂ ਆਏ ਵਿਅਕਤੀਆਂ ਨੂੰ ਵੋਟ ਬਨਾਉਣ ਜ਼ਮੀਨ ਖਰੀਦਣ ਨੌਕਰੀ ਕਰਨ ਸਬੰਧੀ ਪੰਜਾਬ ਰਾਜ ਵੱਲੋਂ ਸ਼ਰਤਾਂ ਲਗਾਉਣ ਦੀ ਮੰਗ ਹੈ। ਪੀਐਮ ਮੋਦੀ ਦੇ ਸੂਬੇ ਗੁਜਰਾਜ ਸਮੇਤ ਉੱਤਰਾਖੰਡ ਵਿੱਚ ਬੀਜੇਪੀ ਦੀ ਸਰਕਾਰ ਨੇ ਇਹ ਕਾਨੂੰਨ ਬਣਾਇਆ ਹੋਇਆ ਹੈ। ਬੀਜੇਪੀ ਅਤੇ ਆਮ ਆਦਮੀ ਪਾਰਟੀ ਮੇਰੇ ਵਿਰੁੱਧ ਗਲਤ ਪ੍ਰਚਾਰ ਕਰ ਰਹੇ ਹਨ।
ਹਾਈਕੋਰਟ ਨੇ ਸਿੱਖਾਂ ਦੇ ਹੱਕ ਵਾਪਸ ਕਰ ਦਿੱਤੇ: ਖਹਿਰਾ ਨੇ ਕਿਹਾ ਕਿ ਸਾਡੀ 3 ਕਰੋੜ ਦੀ ਆਬਾਦੀ ਵਿੱਚੋਂ 70-75 ਲੱਖ ਦੀ ਆਬਾਦੀ ਵਿਦੇਸ਼ਾਂ ਨੂੰ ਪ੍ਰਵਾਸ ਕਰ ਗਈ ਹੈ। ਪੂਰੇ ਦੇਸ਼ ਵਿੱਚੋਂ ਸਿੱਖ ਸਿਰਫ਼ ਪੰਜਾਬ ਵਿੱਚ ਬਹੁਮਤ ’ਚ ਹਨ। ਜਿਸ ਕਰਕੇ ਸਾਡੀ ਪਹਿਚਾਣ ਦਾ ਖ਼ਤਰਾ ਬਣ ਰਿਹਾ ਹੈ। ਜੇਕਰ ਬਿਨ੍ਹਾਂ ਸ਼ਰਤ ਤੋਂ ਇਸੇ ਤਰ੍ਹਾਂ ਧੜਾਧੜ ਬਾਹਰੀ ਲੋਕਾਂ ਨੂੰ ਵਸਾਉਣ ਦੀ ਇਜਾਜ਼ਤ ਦਿੰਦੇ ਰਹੇ ਤਾਂ ਸਾਡੀ ਪਹਿਚਾਣ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਸੂਬੇ ਗੁਜਰਾਤ ਵਿੱਚ ਪਹਿਲਾਂ ਹੀ ਸਿੱਖਾਂ ਨੂੰ ਕੱਢਿਆ ਹੋਇਆ ਹੈ। ਕੱਛ ਏਰੀਏ ਵਿੱਚ ਸਿੱਖਾਂ ਨੇ ਮਿਹਨਤ ਕਰਕੇ ਜ਼ਮੀਨਾਂ ਆਬਾਦ ਕੀਤੀਆਂ, ਪਰ ਸਰਕਾਰ ਨੇ ਇੱਕ ਹੁਕਮ ਨਾ ਸਿੱਖਾਂ ਤੋਂ ਜ਼ਮੀਨਾਂ ਖੋਹ ਲਈਆਂ। ਹਾਈਕੋਰਟ ਨੇ ਸਿੱਖਾਂ ਦੇ ਹੱਕ ਵਾਪਸ ਕਰ ਦਿੱਤੇ, ਪਰ ਹੁਣ ਗੁਜਰਾਜ ਸਰਕਾਰ ਸਿੱਖਾਂ ਵਿਰੁੱਧ ਸੁਪਰੀਮ ਕੋਰਟ ਵਿੱਚ ਕੇਸ ਲੜ ਰਹੀ ਹੈ। ਖਹਿਰਾ ਨੇ ਕਿਹਾ ਕਿ ਉਹ ਆਪਣੇ ਬਿਆਨ ’ਤੇ ਕਾਇਮ ਹਨ ਕਿ ਹਿਮਾਚਲ ਪ੍ਰਦੇਸ਼ ਉੱਤਰਾਖੰਡ ਅਤੇ ਗੁਜਰਾਤ ਦੀ ਤਰਜ਼ ’ਤੇ ਇੱਥੇ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ।
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਜਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ, ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ, ਸਰਪੰਚ ਰਾਜਵਿੰਦਰ ਸਿੰਘ ਰਾਜਾ, ਅਮਨਦੀਪ ਸਿੰਘ ਟੱਲੇਵਾਲ ਤੋਂ ਬਿਨ੍ਹਾਂ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
- ਪੰਜਾਬ ਫੇਰੀ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾਵੇਗਾ ਜ਼ਬਰਦਸਤ ਵਿਰੋਧ - Modi will be opposed in Punjab
- ਸੁਖਬੀਰ ਸਿੰਘ ਬਾਦਲ ਦੇ ਕਿਸ ਬਿਆਨ 'ਤੇ ਭੜਕੇ ਭਗਵੰਤ ਮਾਨ? ਸੁਣ ਕੇ ਤੁਸੀਂ ਵੀ ਹੋਵੋਗੇ ਹੈਰਾਨ.... - Big statement of Sukhbir Badal
- ਸੰਯੁਕਤ ਕਿਸਾਨ ਮੋਰਚਾ ਦੇ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਭਾਜਪਾ ਨੂੰ ਵੋਟ ਨਾ ਪਉਣ ਦੀ ਕੀਤੀ ਅਪੀਲ - Appeal not to vote for BJP