ਲੁਧਿਆਣਾ: ਪੰਜਾਬ ਦੇ ਵਿੱਚ ਲਗਾਤਾਰ ਪੈ ਰਹੀ ਗਰਮੀ ਦੇ ਕਰਕੇ ਸਬਜ਼ੀਆਂ ਦੀਆਂ ਕੀਮਤਾਂ ਦੇ ਵਿੱਚ ਵੀ ਲਗਾਤਾਰ ਇਜਾਫਾ ਵੇਖਣ ਨੂੰ ਮਿਲ ਰਿਹਾ ਹੈ। ਸਬਜ਼ੀ ਮੰਡੀ ਦੇ ਵਿੱਚ ਜਿੱਥੇ ਥੋਕ ਦੇ ਵਿੱਚ ਸਬਜ਼ੀ ਦੀਆਂ ਕੀਮਤਾਂ ਦੇ ਵਿੱਚ ਇਜਾਫਾ ਹੋਇਆ ਹੈ। ਉੱਥੇ ਹੀ ਪਰਚੂਨ ਦੇ ਵਿੱਚ ਵੇਚਣ ਵਾਲੇ ਇਸ ਨੂੰ ਹੋਰ ਮਹਿੰਗਾ ਕਰਕੇ ਅੱਗੇ ਵੇਚ ਰਹੇ ਹਨ ਜਿਸ ਕਰਕੇ ਲੋਕਾਂ ਦੀ ਜੇਬ ਢਿੱਲੀ ਹੋ ਰਹੀ। ਸ਼ਹਿਰਾਂ ਦੇ ਵਿੱਚ ਲੱਗਣ ਵਾਲੀਆਂ ਛੋਟੀਆਂ ਮੰਡੀਆਂ ਦੇ ਵਿੱਚ ਸਬਜੀਆਂ ਦੀਆਂ ਕੀਮਤਾਂ ਲਗਭਗ ਦੁਗਣੀਆਂ ਹੋ ਗਈਆਂ ਹਨ।
ਸਬਜ਼ੀ ਦੀਆਂ ਕੀਮਤਾਂ ਦੇ ਵਿੱਚ ਵਾਧਾ: ਪਿਆਜ਼ 40 ਰੁਪਏ ਪ੍ਰਤੀ ਕਿਲੋ, ਟਮਾਟਰ 50 ਰੁਪਏ ਕਿੱਲੋ, ਆਲੂ 40 ਰੁਪਏ, ਅਦਰਕ 200 ਰੁਪਏ, ਲਸਣ 300 ਰੁਪਏ ਪ੍ਰਤੀ ਕਿੱਲੋ, ਭਿੰਡੀ 70, ਸ਼ਿਮਲਾ 60, ਤੋਰੀ 60, ਕਰੇਲਾ 80 ਰੁਪਏ ਪ੍ਰਤੀ ਕਿੱਲੋ, ਹਰੀ ਮਿਰਚ 100 ਰੁਪਏ ਕਿੱਲੋ, ਹਰਾ ਧਨੀਆ 300 ਰੁਪਏ ਕਿੱਲੋ ਅਤੇ ਪਾਲਕ 100 ਰੁਪਏ ਕਿੱਲੋ ਦੇ ਤੱਕ ਵਿਕ ਰਹੀਆਂ ਹਨ। ਇਸ ਤੋਂ ਇਲਾਵਾ ਲਗਭਗ ਹਰ ਹਾਰੀ ਸਬਜ਼ੀ ਦੀਆਂ ਕੀਮਤਾਂ ਦੇ ਵਿੱਚ ਇਜਾਫਾ ਹੋਇਆ ਹੈ। ਜਿਸ ਨੂੰ ਮੰਡੀ ਦੇ ਵਿੱਚ ਸਬਜੀ ਵੇਚਣ ਵਾਲੇ ਗਰਮੀ ਦਾ ਕਾਰਨ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਰੀ ਸਬਜ਼ੀਆਂ ਸਾਰੀਆਂ ਹੀ ਦੁਗਣੀਆਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਇੱਕ ਹਫਤੇ ਦੇ ਵਿੱਚ ਹੀ ਇਹ ਕੀਮਤਾਂ ਦੇ ਵਿੱਚ ਅਚਾਨਕ ਇਜਾਫਾ ਹੋਇਆ ਹੈ। ਕਿਹਾ ਕਿ ਪਿੱਛੋਂ ਵੀ ਕੀਮਤਾਂ ਜ਼ਿਆਦਾ ਹਨ ਜਿਸ ਕਰਕੇ ਮੰਡੀ ਦੇ ਵਿੱਚ ਸਬਜ਼ੀ ਮਹਿੰਗੀ ਵਿੱਕ ਰਹੀ ਹੈ।
ਆਮ ਜਨ ਜੀਵਨ ਪੂਰੀ ਤਰ੍ਹਾਂ ਅਸਥ-ਵਿਅਸਤ: ਆਮ ਲੋਕਾਂ ਦੇ ਵੀ ਸਬਜ਼ੀ ਦੀਆਂ ਕੀਮਤਾਂ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਰੀਆਂ ਹੀ ਸਬਜ਼ੀਆਂ ਦੇ ਵਿੱਚ ਇਜਾਫਾ ਵੇਖਣ ਨੂੰ ਮਿਲਿਆ ਹੈ, ਕਈ ਸਬਜ਼ੀਆਂ ਦੇ ਰੇਟ ਦੁਗਣੇ ਹੋ ਗਏ ਹਨ ਜਦੋਂ ਕਿ ਕਈ ਸਬਜ਼ੀਆਂ ਦੇ ਵਿੱਚ 10 ਤੋਂ 15 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਇਜਾਫਾ ਹੋਇਆ ਹੋਇਆ। ਉਨ੍ਹਾਂ ਦਾ ਕਿਹਾ ਹੈ ਕਿ ਆਲੂ ਪਿਆਜ਼ ਟਮਾਟਰ ਅਜਿਹੀ ਚੀਜ਼ ਹੈ ਜੋ ਕਿ ਆਮ ਵਰਤੋਂ ਦੇ ਵਿੱਚ ਲਿਆਂਦੀ ਜਾਂਦੀ ਹੈ। ਜਿਨਾਂ ਦੀਆਂ ਕੀਮਤਾਂ ਦੇ ਵਿੱਚ ਵੀ ਪਿਛਲੇ 15 ਦਿਨਾਂ ਦੇ ਦੌਰਾਨ ਇਜ਼ਾਫਾ ਵੇਖਣ ਨੂੰ ਮਿਲਿਆ ਹੈ। ਗਰਮੀ ਦੇ ਕਰਕੇ ਜਿੱਥੇ ਆਮ ਜਨ ਜੀਵਨ ਪੂਰੀ ਤਰ੍ਹਾਂ ਅਸਥ-ਵਿਅਸਤ ਹੋਇਆ ਪਿਆ ਹੈ। ਉੱਥੇ ਹੀ ਸਬਜੀ ਦੀਆਂ ਕੀਮਤਾਂ ਕਰਕੇ ਲੋਕਾਂ ਦੀ ਜੇਬ ਦੀ ਜਿਆਦਾ ਢਿੱਲੀ ਹੋ ਰਹੀ ਹੈ। ਹਾਲਾਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤਾਂ ਆਉਣ ਵਾਲੀਆਂ ਹਨ ਅਤੇ ਬਰਸਾਤਾਂ ਦੇ ਵਿੱਚ ਵੀ ਸਬਜ਼ੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਵੇਖਣ ਨੂੰ ਮਿਲਦਾ ਹੈ।