ਸ਼੍ਰੀ ਮੁਕਤਸਰ ਸਾਹਿਬ: ਲਾਲਚ ਬੰਦੇ ਨਨੂੰ ਵੱਡੀ ਮੁਸੀਬਤ ਵਿਚ ਪਾ ਦਿੰਦਾ ਹੈ। ਜਲਦੀ ਅਮੀਰ ਬਣਨ ਦੇ ਚੱਕਰ ਵਿਚ ਕਈ ਵਾਰ ਲੋਕ ਬਿਨਾਂ ਕੁਝ ਸੋਚੇ-ਸਮਝੇ ਆਪਣੀ ਮਿਹਨਤ ਦੀ ਕਮਾਈ ਵੀ ਡੋਬ ਕੇ ਬਹਿ ਜਾਂਦੇ ਹਨ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਗਿੱਦੜਬਾਹਾ ਦੇ ਪਿੰਡ ਰੁਖਾਲਾ ਤੋਂ, ਇੱਥੇ ਇੱਕ ਬੰਦੇ ਨੂੰ ਵ੍ਹਾਟਸਐਪ ‘ਤੇ ਕਾਲ ਆਈ, ਜਿਸ ‘ਚ ਕਾਲ ਕਰਨ ਵਾਲੇ ਨੇ ਕਿਹਾ ਕਿ ਤੁਹਾਡੀ ‘ਕੌਣ ਬਣੇਗਾ ਕਰੋੜਪਤੀ’ ‘ਚ ਲਾਟਰੀ ਲੱਗੀ ਹੈ। ਕੌਣ ਬਣੇਗਾ ਕਰੋੜਪਤੀ" ਦੇ ਨਾਮ ਹੇਠ ਇਕ ਵਿਅਕਤੀ ਨੂੰ ਹੀ ਡੇਢ ਕਰੋੜ ਰੁਪਏ ਦਾ ਠੱਗਾਂ ਨੇ ਚੂਨਾ ਲਾ ਦਿੱਤਾ।
ਆਨਲਾਈਨ ਪੈਸੇ ਟ੍ਰਾਂਸਫਰ ਕਰਨੇ ਪਏ ਭਾਰੀ: ਪੁਲਿਸ ਨੂੰ ਦਿੱਤੀ ਸਿਕਾਇਤ ਵਿੱਚ ਪਿੰਡ ਰੁਖਾਲਾ ਵਾਸੀ ਹਰਭਗਵਾਨ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਇੰਦਰਜੀਤ ਸਿੰਘ ਦੇ ਦੋ ਐਚ ਡੀ ਐਫ ਸੀ ਬੈਂਕ ਅਤੇ ਇੱਕ ਖਾਤਾ ਐਸ ਬੀ ਆਈ ਵਿਚ ਹੈ। ਉਸਦੇ ਪਿਤਾ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਕਿ ਉਹਨਾਂ ਦੀ ਕੌਣ ਬਣੇਗਾ ਕਰੋੜਪਤੀ 'ਚ ਲਾਟਰੀ ਨਿਕਲੀ ਹੈ ਅਤੇ ਉਹਨਾਂ ਨੂੰ 20 ਹਜਾਰ ਰੁਪਏ ਗੂਗਲ ਪੇਅ ਕਰਨ ਲਈ ਕਿਹਾ। ਉਹਨਾਂ ਨੇ 20 ਹਜਾਰ ਗੂਗਲ ਪੇਅ ਕਰ ਦਿੱਤਾ, ਅਜਿਹਾ ਦੋ ਵਾਰ ਹੋਇਆ। ਪਰ ਇਸ ਉਪਰੰਤ ਉਹਨਾਂ ਦੇ ਖਾਤੇ 'ਚੋਂ ਕੁਝ ਮਹੀਨਿਆਂ ਵਿੱਚ ਹੀ ਇੱਕ ਕਰੋੜ 15 ਲੱਖ ਰੁਪਏ ਟਰਾਂਸਫਰ ਕਰ ਲਏ ਗਏ। ਕੁਝ ਦਿਨਾਂ ਬਾਅਦ ਫਿਰ ਇੱਕ ਹੋਰ ਨੰਬਰ ਤੋਂ ਵਟੱਸਐਪ ਕਾਲ ਕਰਕੇ ਸਾਰੇ ਟੈਕਸ ਦੇ ਨਾਮ ਅਤੇ ਸਾਰੇ ਪੈਸੇ ਵਾਪਸ ਕਰਨ ਦੇ ਨਾਮ 'ਤੇ 32 ਲੱਖ ਰੁਪਿਆ ਦੀ ਆਰ ਟੀ ਜੀ ਐਸ ਕਰਵਾ ਲਈ,ਇਸ ਤਰਾਂ ਉਹਨਾਂ ਨਾਲ ਕਰੀਬ ਡੇਢ ਕਰੋੜ ਰੁਪਏ ਦੀ ਠੱਗੀ ਵੱਜੀ ਹੈ
ਉਸ ਬੰਦੇ ਨੇ ਕਿਹਾ ਕਿ ਬਹੁਤ ਸਾਰੀਆਂ ਫਾਰਮੈਲਿਟੀਆਂ ਹਨ ਜੋ ਪੂਰੀਆਂ ਕਰਨੀਆਂ ਪੈਂਦੀਆਂ ਹਨ। ਇਸ ਤੋਂ ਬਾਅਦ ਅਚਾਨਕ ਕਈ ਲੈਣ-ਦੇਣ ਕਰ ਕੇ ਬੈਂਕ ਖਾਤੇ ‘ਚੋਂ 1.50 ਕਰੋੜ ਰੁਪਏ ਉਡਾ ਲਏ। ਪੀੜਤ ਨੇ ਥਾਣਾ ਕੋਟਭਾਈ ਵਿਖੇ ਸ਼ਿਕਾਇਤ ਦਰਜ ਕਰਵਾ ਕੇ ਦੋਸ਼ੀ ਦੀ ਭਾਲ ਦੀ ਮੰਗ ਕੀਤੀ ਹੈ। ਫਿਲਹਾਲ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
- ਨਸ਼ੇੜੀ ਨੇ ਸਕੇ ਭਰਾ ਦਾ ਕੀਤਾ ਕਤਲ, ਮੁਲਜ਼ਮ ਭਰਾ ਹੋਇਆ ਫਰਾਰ, ਪੁਲਿਸ ਕਰ ਰਹੀ ਭਾਲ - drug addict killed his brother
- ਤਰਨ ਤਾਰਨ 'ਚ ਔਰਤ ਨੂੰ ਨੰਗਾ ਕਰਕੇ ਸੜਕਾਂ 'ਤੇ ਘੁੰਮਾਉਣ ਦੇ ਮਾਮਲੇ ’ਚ ਮਹਿਲਾ ਕਮਿਸ਼ਨ ਨੇ ਲਿਆ ਐਕਸ਼ਨ, ਜਲਦ ਮੰਗੀ ਰਿਪੋਰਟ - Women Paraded Naked in tarn taran
- ਹਸਪਤਾਲ 'ਚ ਡਾਕਟਰ ਨਾ ਹੋਣ ਕਾਰਨ ਮਰੀਜ਼-ਐਸਐਮਓ ਉਲਝੇ, ਕਾਰਨ ਪੁੱਛਣ 'ਤੇ ਸੁਣ ਲਓ ਐਸਐਮਓ ਦਾ ਜਵਾਬ - Lack Of Doctors In Punjab
ਪਿਤਾ ਦੇ ਖਾਤੇ ਵਿੱਚੋਂ ਪੈਸੇ ਕਢਵਾਏ ਗਏ : ਜ਼ਿਕਰਯੋਗ ਹੈ ਕਿ ਠੱਗਾਂ ਵੱਲੋਂ ਵੱਖ-ਵੱਖ ਸਮੇਂ ਪਿਤਾ ਦੇ ਖਾਤੇ ਵਿੱਚੋਂ ਪੈਸੇ ਕਢਵਾਏ ਗਏ ਹਨ, ਜਿਸ ਦੇ ਲੈਣ-ਦੇਣ ਦੀ ਕਾਪੀ ਵੀ ਕੱਢ ਲਈ ਗਈ ਹੈ। ਇਹ ਪੈਸਾ UPI ਰਾਹੀਂ ਕਢਵਾਇਆ ਗਿਆ ਹੈ। ਇਸ ਤੋਂ ਇਲਾਵਾ ਕੁਝ ਰਕਮ ਉਸ ਦੇ ਪਿਤਾ ਵੱਲੋਂ ਬੈਂਕ ਰਾਹੀਂ ਵੱਖਰੇ ਤੌਰ ‘ਤੇ ਟਰਾਂਸਫਰ ਕੀਤੀ ਗਈ ਸੀ। ਕੁੱਲ ਮਿਲਾ ਕੇ ਉਨ੍ਹਾਂ ਨੂੰ 1.50 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।