ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ ਦੱਸ ਵਿੱਚ ਬੰਬ ਧਮਾਕਾ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮਾਮਲੇ ਸਬੰਧੀ ਸਭ ਤੋਂ ਵੱਡੀ ਅੱਪਡੇਟ ਇਹ ਸਾਹਮਣੇ ਆਈ ਹੈ ਕਿ ਚੰਡੀਗੜ੍ਹ ਗਰਨੇਡ ਅਟੈਕ ਕਰਨ ਵਾਲੇ ਮੁਲਜ਼ਮਾਂ ਦੇ ਸਬੰਧ ਪਕਿਸਤਾਨ 'ਚ ਬੈਠੇ ਹਰਵਿੰਦਰ ਰਿੰਦਾ ਨਾਲ ਹਨ, ਜਿਸ ਨੇ ਪਾਕਿਸਤਾਨ ਦੀ ISI ਦੇ ਨਿਰਦੇਸ਼ਾਂ ਦੇ ਇਸ਼ਾਰੇ 'ਤੇ ਇਸ ਬੰਬ ਧਮਾਕੇ ਨੂੰ ਅੰਜਾਮ ਦਿੱਤਾ ਹੈ। ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮਾਮਲੇ ਸਬੰਧੀ ਅੱਜ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿਨਾਂ ਵਿੱਚ ਰੋਹਨ ਮਸੀਹ ਅਤੇ ਉਸਦਾ ਇੱਕ ਸਾਥ ਸ਼ਾਮਲ ਹੈ ਅਤੇ ਇਹਨਾਂ ਨੇ ਯੁਐਸ ਦੇ ਰਹਿਣ ਵਾਲੇ ਹੈਪੀ ਪਾਸੀਆਂ ਦੇ ਇਸ਼ਾਰੇ 'ਤੇ ਇਹ ਯੋਜਨਾ ਬਣਾਈ ਅਤੇ ਅੱਗੇ ਇਸ ਧਮਾਕੇ ਨੂੰ ਕਰਵਾਇਆ ਗਿਆ ਜਿਸ ਦਾ ਮਾਸਟਰ ਮਾਈਂਡ ਰਿੰਦਾ ਹੈ।
.@PunjabPoliceInd has arrested the main perpetrator of the #Chandigarh Grenade Blast case, in a joint operation with Central Agency
— DGP Punjab Police (@DGPPunjabPolice) September 13, 2024
Further investigation to unravel the entire conspiracy is being done jointly in coordination with the Chandigarh Police
Preliminary investigation… pic.twitter.com/B4hq3xAbcK
ਨਾਲ ਹੀ ਗੌਰਵ ਯਾਦਵ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਪੂਰਾ ਸਹਿਯੋਗ ਕਰ ਰਹੀ ਹੈ ਅਤੇ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਮਿਲ ਕੇ ਜਲਦ ਹੀ ਮਸਲੇ ਨੂੰ ਪੂਰੀ ਤਰ੍ਹਾਂ ਸੁਲਝਾ ਲੈਣਗੇ। ਨਾਲ ਹੀ ਉਹਨਾਂ ਸੂਬੇ ਦੀ ਅਮਨ ਕਾਨੂੰਨ ਨੂੰ ਬਣਾਈ ਰੱਖਣ ਦੀ ਅਪੀਲ ਵੀ ਕੀਤੀ ਹੈ।
ਖੰਨਾ 'ਚ ਕਾਬੂ ਕੀਤੇ ਮੁਲਜ਼ਮ
ਦੱਸਦਈਏ ਕਿ ਅੱਜ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਖੰਨਾ ਤੋਂ ਬੰਬ ਧਮਾਕੇ ਦੇ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਦੇ (ਟਵਿੱਟਰ) ਐਕਸ ਰਾਹੀਂ ਦਿੱਤੀ। ਉਹਨਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਦੀ ਪਹਿਚਾਣ ਰੋਹਨ ਮਸੀਹ ਵੱਜੋਂ ਹੋਈ ਹੈ ਜੋ ਕਿ ਅੰਮ੍ਰਿਤਸਰ ਦੇ ਪਾਸੀਆਂ ਦਾ ਰਹਿਣ ਵਾਲਾ ਹੈ, ਜੋ ਕਿ ਆਪਣੇ ਇੱਕ ਦੋਸਤ ਨਾਲ ਮਿਲ ਕੇ ਚੰਡੀਗੜ੍ਹ ਬਲਾਸਟ ਕਰਨ ਲਈ ਆਇਆ ਸੀ। ਡੀਜੀਪੀ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੀ ਕਾਰਵਾਈ ਕਰਦਿਆਂ ਚੰਡੀਗੜ੍ਹ ਗ੍ਰਨੇਡ ਧਮਾਕੇ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
Punjab Police has arrested the main perpetrator of the Chandigarh Grenade Blast case, in a joint operation with Central Agency. The case is solved with the nabbing of Rohan Masih, resident of village Passia, PS Ramdass, Amritsar Rural and identification of the other accused as… pic.twitter.com/3jclL4Vbt5
— DGP Punjab Police (@DGPPunjabPolice) September 13, 2024
ਮੁਲਜ਼ਮਾਂ ਤੋਂ ਪਿਸਤੌਲ ਸਣੇ ਅਸਲਾ ਬਰਾਮਦ
ਡੀਜੀਪੀ ਨੇ ਦੱਸਿਆ ਕਿ ਉਸ ਦੇ ਕਬਜ਼ੇ ਵਿੱਚੋਂ ਇੱਕ 9 ਐਮਐਮ ਗਲਾਕ ਪਿਸਤੌਲ ਸਮੇਤ ਅਸਲਾ ਬਰਾਮਦ ਹੋਇਆ। ਇਸ ਸਾਰੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਚੰਡੀਗੜ੍ਹ ਪੁਲਿਸ ਨਾਲ ਮਿਲ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (#SSOC) ਅੰਮ੍ਰਿਤਸਰ ਦੀ ਹਿਰਾਸਤ ਵਿੱਚ ਹੈ। ਸ਼ੁਰੂਆਤੀ ਖੁਲਾਸੇ ਵਿੱਚ ਰੋਹਨ ਨੇ 11.09.2024 ਨੂੰ ਚੰਡੀਗੜ੍ਹ ਵਿੱਚ ਹੋਏ ਗ੍ਰਨੇਡ ਧਮਾਕੇ ਵਿੱਚ ਆਪਣੀ ਭੂਮਿਕਾ ਨੂੰ ਸਵੀਕਾਰ ਕੀਤਾ।
ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਘਟਨਾ ਵਾਲੇ ਦਿਨ ਜਿਸ ਆਟੋ ਵਿੱਚ ਆਏ ਸਨ, ਦੋ ਦਿਨ ਪਹਿਲਾਂ ਵੀ ਉਹ ਉਸੇ ਆਟੋ 'ਚ ਘਰ ਦੀ ਰੇਕੀ ਕਰਨ ਆਏ ਸੀ। ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋਵੇਂ ਮੁਲਜ਼ਮ 9 ਸਤੰਬਰ ਨੂੰ ਚੰਡੀਗੜ੍ਹ ਪੁੱਜੇ ਸਨ ਅਤੇ ਕੋਠੀ ਦੀ ਰੇਕੀ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁਲਜ਼ਮ ਬੁੱਧਵਾਰ ਨੂੰ ਜਲੰਧਰ ਤੋਂ ਚੰਡੀਗੜ੍ਹ ਵੋਲਵੋ ਬੱਸ ਵਿੱਚ ਆਏ ਸਨ।
- ਚੰਡੀਗੜ੍ਹ ਬਲਾਸਟ ਮਾਮਲੇ 'ਚ ਮੁਲਜ਼ਮ ਆਟੋ ਚਾਲਕ ਗ੍ਰਿਫ਼ਤਾਰ, ਮਾਮਲੇ 'ਚ ਖਾਲਿਸਤਾਨੀ ਐਂਗਲ ਆਇਆ ਸਾਹਮਣੇ - CHANDIGARH BLAST UPDATE
- ਚੰਡੀਗੜ੍ਹ ਦੇ ਘਰ 'ਚ ਸੁੱਟਿਆ ਵਿਸਫੋਟਕ, ਹੋਇਆ ਧਮਾਕਾ ਮਚੀ ਸਨਸਨੀ, NIA ਦੀ ਟੀਮ ਮੌਕੇ 'ਤੇ ਮੌਜੂਦ - Blast in Chandigarh
- NIA ਨੇ ਪੰਜਾਬ 'ਚ ਕਈ ਥਾਵਾਂ 'ਤੇ ਨੱਪੀ ਪੈੜ, ਸਾਂਸਦ ਅੰਮ੍ਰਿਤਪਾਲ ਦੇ ਚਾਚੇ ਸਣੇ ਇੰਨ੍ਹਾਂ ਲੋਕਾਂ ਦੇ ਘਰ 'ਚ ਮਾਰੀ ਰੇਡ - NIA RAID IN AMRITSAR
ਆਟੋ ਵਿੱਚ ਆ ਕੇ ਬੰਬ ਧਮਾਕਾ ਕੀਤਾ
ਜ਼ਿਕਰਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਚੰਡੀਗੜ੍ਹ ਦੇ ਸੈਕਟਰ-10 ਵਿੱਚ ਕੋਠੀ ਨੰਬਰ 575 'ਚ ਮੁਲਜ਼ਮਾਂ ਨੇ ਆਟੋ ਵਿੱਚ ਆਕੇ ਬੰਬ ਧਮਾਕਾ ਕੀਤਾ ਸੀ, ਜੋ ਕਿ ਸ਼ਹਿਰ ਦਾ ਸਭ ਤੋਂ ਵੀਆਈਪੀ ਇਲਾਕਾ ਹੈ। ਘਟਨਾ ਨੇ ਚੰਡੀਗੜ੍ਹ ਪੁਲਿਸ ਨੂੰ ਵੀ ਸਵਾਲਾਂ ਦੇ ਘੇਰੇ 'ਚ ਖੜ੍ਹਾ ਕਰ ਦਿੱਤਾ ਸੀ। ਜਿਸ ਦੀ ਜਾਂਚ ਵਿੱਚ ਕ੍ਰਾਈਮ ਬ੍ਰਾਂਚ ਅਤੇ ਹੋਰ ਕਈ ਜਾਂਚ ਟੀਮਾਂ ਵੀ ਜੁਟੀਆਂ ਹੋਈਆਂ ਹਨ। ਪੁਲਿਸ ਨੇ ਆਸਪਾਸ ਦੀ ਸੀਸੀਟੀਵੀ ਕਬਜ਼ੇ 'ਚ ਲੈ ਕੇ ਜਾਂਚ ਅਰੰਭੀ ਹੋਈ ਹੈ ਅਤੇ ਬੀਤੇ ਦਿਨ ਦੋਵਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸਨ ਅਤੇ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ।