ਪਟਿਆਲਾ: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਭਾਜਪਾ ਅੱਜ ਪਟਿਆਲਾ ਜ਼ਿਲ੍ਹੇ ਦੇ ਹਲਕਾ ਸਨੌਰ ਵਿਖੇ ਪੁੱਜੇ ਅਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਰਵਨੀਤ ਸਿੰਘ ਬਿੱਟੂ ਨੂੰ ਸਬਕ ਸਿਖਾਉਣ ਦੀ ਗੱਲ ਕੀਤੀ ਸੀ, ਮੈਂ ਅੱਜ ਵੀ ਇਸ ਗੱਲ 'ਤੇ ਅਡੋਲ ਹਾਂ ਅਤੇ ਲੁਧਿਆਣਾ ਵਿਖੇ ਘਰ ਦੀ ਭਾਲ ਕਰ ਰਿਹਾ ਹਾਂ। ਮੈਂ ਲੁਧਿਆਣਾ ਤੋਂ ਭਾਜਪਾ ਦੇ ਲੋਕ ਸਭਾ ਰਵਨੀਤ ਸਿੰਘ ਬਿੱਟੂ ਨੂੰ ਹਰਾਵਾਂਗਾ।
ਗਦਾਰਾਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ: ਤੁਹਾਨੂੰ ਦੱਸ ਦੇਈਏ ਕਿ ਪ੍ਰਤਾਪ ਸਿੰਘ ਬਾਜਵਾ ਅੱਜ ਕਾਂਗਰਸ ਦੇ ਉਮੀਦਵਾਰ ਡਾਕਟਰ ਗਾਂਧੀ ਦੇ ਹੱਕ ਵਿੱਚ ਪ੍ਰਚਾਰ ਲਈ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਸ ਨੇ ਵੀ ਕਾਂਗਰਸ ਅਤੇ ਪੰਜਾਬ ਨਾਲ ਧੋਖਾ ਕੀਤਾ ਹੈ, ਮੈਂ ਉਨ੍ਹਾਂ 'ਤੇ ਵਿਸ਼ੇਸ਼ ਧਿਆਨ ਦੇਵਾਂਗਾ ਅਤੇ ਉਨ੍ਹਾਂ ਖਿਲਾਫ ਪ੍ਰਚਾਰ ਕਰਾਂਗਾ। ਉਨ੍ਹਾਂ ਆਖਿਆ ਕਿ ਰਵਨੀਤ ਬਿੱਟੂ ਸਮੇਤ ਹੋਰ ਪਾਰਟੀ ਵਿੱਚੋਂ ਦਲ ਬਦਲੀ ਕਰਨ ਵਾਲੇ ਗਦਾਰਾਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਵੇਗਾ।
ਸਾਬਕਾ ਸਾਥੀ ਲਪੇਟੇ: ਇਸ ਦੇ ਨਾਲ ਹੀ ਉਨ੍ਹਾਂ ਰਵਨੀਤ ਬਿੱਟੂ 'ਤੇ ਚੁਟਕੀ ਲੈਂਦਿਆਂ ਸਿੱਧੇ ਸ਼ਬਦਾਂ 'ਚ ਕਿਹਾ ਕਿ ਕਾਂਗਰਸ ਪਾਰਟੀ ਨੇ ਰਵਨੀਤ ਬਿੱਟੂ ਦੇ ਪਰਿਵਾਰ ਨੂੰ ਸਭ ਕੁਝ ਦਿੱਤਾ ਹੈ ਅਤੇ ਪਾਰਟੀ ਨੂੰ ਖੱਚਰਾਂ ਦੀ ਨਹੀਂ ਅਰਬੀ ਘੋੜਿਆਂ ਦੀ ਲੋੜ ਹੈ। ਇਸ ਦੇ ਨਾਲ ਹੀ ਪ੍ਰਨੀਤ ਕੌਰ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਗਏ ਸਨ, ਉੱਥੇ ਪਤਨੀ ਦਾ ਵੀ ਜਾਣਾ ਸੁਭਾਵਿਕ ਹੈ ਪਰ ਕਾਂਗਰਸ ਵੱਲੋਂ ਮੁਅੱਤਲ ਕੀਤੇ ਜਾਣ ਦੇ ਬਾਵਜੂਦ ਪ੍ਰਨੀਤ ਕੌਰ ਪਾਰਟੀ ਨਹੀਂ ਛੱਡ ਸਕੇ ਕਿਉਂਕਿ ਉਨ੍ਹਾਂ ਨੇ ਸੰਸਦ ਮੈਂਬਰ ਦੀ ਆਖਰੀ ਤਨਖਾਹ ਵੀ ਲੈਣੀ ਸੀ। ਇਸ ਦੇ ਨਾਲ ਹੀ ਉਨ੍ਹਾਂ ਅਮਰਿੰਦਰ ਸਿੰਘ 'ਤੇ ਵਰ੍ਹਦਿਆਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮਹਿਲ ਦੇ ਦਰਵਾਜ਼ੇ ਜਨਤਾ ਲਈ ਬੰਦ ਰੱਖੇ ਹਨ ਤਾਂ ਇਸ 'ਚ ਕਾਂਗਰਸ ਪਾਰਟੀ ਦਾ ਕੀ ਕਸੂਰ ਹੈ।
- ਅਮਰੀਕਾ 'ਚ ਸਿੱਧੂ ਮੂਸੇਵਾਲਾ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਦੇ ਮਾਰੇ ਜਾਣ ਦੀ ਖ਼ਬਰ ! - goldy brar death in america
- ਪੰਜਾਬ ਦੀ ਸਿਆਸਤ 'ਚ ਸਰਗਰਮ ਸਾਬਕਾ IAS, IPS ਅਤੇ PCS ਅਧਿਕਾਰੀ, ਖਾਕੀ ਛੱਡੇ ਸਿਆਸਤ 'ਚ ਉਤਰੇ ਅਫ਼ਸਰ - Police Officers In Punjab Politics
- ਚੰਡੀਗੜ੍ਹ ਸੀਟ ਲਈ ਸੋਸ਼ਲ ਮੀਡੀਆ ਜੰਗ, ਕਾਂਗਰਸ ਤੇ ਭਾਜਪਾ ਉਮੀਦਵਾਰ ਹੋਏ ਆਹਮੋ-ਸਾਹਮਣੇ, ਦਿੱਤੀ ਚੁਣੌਤੀ - Manish Tiwari Vs Sanjay Tandon
ਇਸੇ ਮੌਕੇ ਦਲਬੀਰ ਸਿੰਘ ਗੋਲਡੀ ਦੇ 'ਆਪ' 'ਚ ਸ਼ਾਮਲ ਹੋਣ 'ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦਲਵੀਰ ਗੋਲਡੀ ਅੱਜ ਇੱਕ ਹੋਰ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਿੱਜੀ ਹਿੱਤਾਂ ਕਾਰਨ ਪਾਰਟੀ ਛੱਡਣਾ ਚਾਹੁੰਦਾ ਹੈ ਤਾਂ ਚੰਗਾ ਹੈ। ਕਾਂਗਰਸੀ ਵਰਕਰ ਹੁਣ ਹੋਰ ਪਾਰਟੀਆਂ ਵਿੱਚ ਜਾ ਰਹੇ ਹਨ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਜਿਹੇ ਲੋਕਾਂ ਦੀ ਰਾਜਨੀਤੀ ਦੀ ਜ਼ਿੰਦਗੀ ਬਹੁਤ ਜ਼ਿਆਦਾ ਨਹੀਂ ਹੁੰਦੀ।