ਲੁਧਿਆਣਾ: ਬਸਤੀ ਜੋਧੇਵਾਲ ਆਉਂਦੇ ਅਧੀਨ ਇਲਾਕੇ ਵਿੱਚ ਬੀਤੀ ਦੇਰ ਰਾਤ ਇਕ ਮੁਲਜ਼ਮ ਨੇ ਆਪਣੀ ਹੀ ਪਤਨੀ ਦਾ ਸਬਜ਼ੀ ਕੱਟਣ ਵਾਲੇ ਚਾਕੂ ਦੇ ਨਾਲ ਕਤਲ ਕਰ ਦਿੱਤਾ। ਮੁਲਜ਼ਮ ਦੀ ਸ਼ਨਾਖ਼ਤ ਮਹੁੰਮਦ ਮੁੰਨਾ ਵਜੋਂ ਹੋਈ ਹੈ ਅਤੇ ਉਸ ਦੀ ਪਤਨੀ ਦਾ ਨਾਂਅ ਆਸਿਮਾ ਹੈ, ਜਿਸ ਦੇ 2 ਬੱਚੇ ਨੇ, ਕਰੀਬ 5 ਸਾਲ ਪਹਿਲਾਂ ਇਨ੍ਹਾਂ ਦਾ ਵਿਆਹ ਹੋਇਆ ਸੀ ਅਤੇ ਪਿੱਛੋਂ ਇਹ ਸੀਤਾਮੜ੍ਹੀ ਬਿਹਾਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮੁਲਜ਼ਮ ਆਪਣੀ ਪਤਨੀ ਦੇ ਕਿਸੇ ਨਾਲ ਸਬੰਧ ਹੋਣ ਦਾ ਸ਼ੱਕ ਕਰਦਾ ਸੀ।
ਬਿਹਾਰ ਦੇ ਰਹਿਣ ਵਾਲੇ ਪਤੀ-ਪਤਨੀ: ਇਸ ਸਬੰਧੀ ਪੁਲਿਸ ਸਟੇਸ਼ਨ ਬਸਤੀ ਜੋਧੇਵਾਲ ਦੇ ਸਬ ਇੰਸਪੈਕਟਰ ਗੁਰਦਿਆਲ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਪੁਲਿਸ ਨੇ ਮੌਕੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਸੀ ਉਸ ਨੇ ਆਪਣਾ ਜੁਰਮ ਕਬੂਲ ਕਰਦੇ ਇਹ ਜਾਣਕਾਰੀ ਪੁਲਿਸ ਨਾਲ ਸਾਂਝਾ ਕੀਤੀ ਹੈ। ਪੁਲਿਸ ਵੱਲੋਂ ਮੁਲਜ਼ਮ ਨੂੰ ਹੁਣ ਅਦਾਲਤ ਚ ਪੇਸ਼ ਕੀਤਾ ਗਿਆ ਹੈ, ਜਿਥੋਂ ਉਸ ਨੂੰ ਜ਼ੁਡੀਸ਼ੀਅਲ ਰਿਮਾਂਡ ਭੇਜਿਆ ਜਾਵੇਗਾ। ਪਰਿਵਾਰ ਨੇੜੇ ਸਾਬਰੀ ਮਸਜ਼ਿਦ ਏਕਜੋਤ ਨਗਰ ਦਾ ਰਹਿਣ ਵਾਲਾ ਹੈ।
ਮੁਲਜ਼ਮ ਗ੍ਰਿਫਤਾਰ, ਮਾਮਲਾ ਦਰਜ: ਪੁਲਿਸ ਨੇ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਆਸਿਮਾ ਨੇ ਮੁਲਜ਼ਮ ਦੇ ਨਾਲ ਕਰੀਬ 5 ਸਾਲ ਪਹਿਲਾਂ ਹੀ ਪ੍ਰੇਮ ਵਿਆਹ ਕਰਵਾਇਆ ਸੀ, ਵਿਆਹ ਤੋਂ ਬਾਅਦ ਹੀ ਦੋਵਾਂ ਪਤੀ ਪਤਨੀ ਦੇ ਵਿੱਚਕਾਰ ਕਲੇਸ਼ ਚੱਲ ਰਿਹਾ ਸੀ। ਦੋਵਾਂ ਦੇ 2 ਬੱਚੇ ਹਨ। ਮੁਲਜ਼ਮ ਮੁੰਨਾ ਲੁਧਿਆਣਾ ਦੀ ਹੀ ਇਕ ਫੈਕਟਰੀ ਵਿੱਚ ਕੰਮ ਕਰਦਾ ਸੀ।
ਝਗੜੇ ਦੇ ਚੱਲਦਿਆਂ ਹੀ ਉਸ ਨੇ ਆਪਣੀ ਪਤਨੀ ਦੇ ਨਾਲ ਕੱਲ ਸਵੇਰੇ ਬਹਿਸਬਾਜ਼ੀ ਹੋ ਗਈ ਜਿਸ ਤੋਂ ਬਾਅਦ ਉਸ ਨੇ ਸਬਜ਼ੀ ਕੱਟਣ ਵਾਲੇ ਚਾਕੂ ਦੇ ਨਾਲ ਉਸਦੇ ਢਿੱਡ 'ਤੇ ਵਾਰ ਕਰ ਦਿੱਤੇ। ਆਸਿਮਾ ਦਾ ਕਾਫੀ ਲਹੂ ਵਹਿ ਗਿਆ ਅਤੇ ਉਸ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਉੱਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਮੁੰਨਾ ਨੂੰ ਗ੍ਰਿਫਤਾਰ ਕਰ ਲਿਆ ਹੈ।