ਸੰਗਰੂਰ: ਲਹਿਰਾਗਾਗਾ ਵਿੱਚ ਸਿਹਤ ਵਿਭਾਗ ਦੀ ਟੀਮ ਨੂੰ ਵੱਡੀ ਸਫਲਤਾ ਮਿਲੀ ਹੈ। ਸਿੰਥੈਟਿਕ ਦੁੱਧ ਬਣਾਉਣ ਵਾਲੇ ਗੋਦਾਮ ਨੂੰ ਸੀਲ ਕੀਤਾ ਗਿਆ ਹੈ। ਸਿਹਤ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਗਈ ਹੈ। ਸਿਹਤ ਵਿਭਾਗ ਦੀ ਟੀਮ ਦੇ ਆਉਣ ਤੋਂ ਪਹਿਲਾਂ ਹੀ ਗੋਦਾਮ ਮਾਲਕ ਦੁੱਧ ਦਾ ਟੈਂਕਰ ਲੈ ਕੇ ਰਵਾਨਾ ਹੋ ਗਿਆ ਸੀ। ਜਦੋਂ ਟੀਮ ਗੋਦਾਮ 'ਤੇ ਪਹੁੰਚੀ ਤਾਂ ਗੋਦਾਮ ਨੂੰ ਤਾਲਾ ਲੱਗਿਆ ਹੋਇਆ ਸੀ ਜਦੋਂ ਹੇਠਾਂ ਤੋਂ ਵੀਡੀਓਗ੍ਰਾਫੀ ਕੀਤੀ ਗਈ ਤਾਂ ਅੰਦਰ ਰਿਫਾਇੰਡ ਤੇਲ ਅਤੇ ਸਿੰਥੈਟਿਕ ਮਿਲਕ ਪਾਊਡਰ ਅਤੇ ਨਿਰਮਾਣ ਦੀਆਂ ਵਸਤੂਆਂ ਦਿਖਾਈ ਦਿੱਤੀਆਂ।
ਮਿਲਾਵਟ ਖੋਰ ਨੂੰ ਬਖਸ਼ਿਆ ਨਹੀਂ ਜਾਵੇਗਾ: ਇਸ ਦੇ ਆਧਾਰ 'ਤੇ ਸਿਹਤ ਵਿਭਾਗ ਨੇ ਗੋਦਾਮ ਦੇ ਦੋਵੇਂ ਦਰਵਾਜ਼ੇ ਸੀਲ ਕਰ ਦਿੱਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਡਾਕਟਰ ਬਲਜੀਤ ਨੇ ਦੱਸਿਆ ਕਿ ਇਨ੍ਹਾਂ ਦੀ ਪਹਿਲਾਂ ਵੀ ਕਈ ਵਾਰ ਸ਼ਿਕਾਇਤ ਹੋ ਚੁੱਕੀ ਹੈ। ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਵੱਲੋਂ ਵੀ ਪੂਰੇ ਸਖ਼ਤੀ ਦੇ ਨਾਲ ਆਦੇਸ਼ ਦਿੱਤੇ ਗਏ ਹਨ ਕਿ ਜੋ ਖਾਣ ਤੋਂ ਆਣ ਦੀਆਂ ਚੀਜ਼ਾਂ ਹਨ। ਉਨ੍ਹਾਂ ਦੇ ਵਿੱਚ ਕਿਸੇ ਵੀ ਮਿਲਾਵਟ ਖੋਰ ਨੂੰ ਬਖਸ਼ਿਆ ਨਹੀਂ ਜਾਵੇਗਾ, ਸਾਡੀਆਂ ਟੀਮਾਂ ਆਏ ਦਿਨ ਪੂਰੇ ਜ਼ਿਲ੍ਹੇ ਦੇ ਵਿੱਚ ਚੈਕਿੰਗ ਕਰਦੀਆਂ ਰਹਿੰਦੀਆਂ ਹਨ। ਜਿੱਥੇ ਵੀ ਸਾਨੂੰ ਕੋਈ ਸ਼ਿਕਾਇਤ ਜਾਂ ਸ਼ੱਕ ਪੈਂਦਾ ਹੈ, ਉੱਥੇ ਜਾ ਕੇ ਅਸੀਂ ਬਕਾਇਦਾ ਚੈਕਿੰਗ ਅਤੇ ਸੈਂਪਲਿੰਗ ਕਰਦੇ ਹਾਂ ਕਿਉਂਕਿ ਜਦੋਂ ਇਹ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਮਿਲਾਵਟ ਹੋਰ ਕੁਝ ਰੁਪਈਆਂ ਦੇ ਫਾਇਦੇ ਲਈ ਲੋਕਾਂ ਦੀਆਂ ਜਾਨਾਂ ਨਾਲ ਖੇਡਣ ਤੋਂ ਪਰਹੇਜ਼ ਨਹੀਂ ਕਰਦੇ। ਇਹੋ ਜਿਹੇ ਲੋਕਾਂ ਦੇ ਉੱਤੇ ਸਖ਼ਤ ਕਾਰਵਾਈ ਕਰਨੀ ਸਾਡਾ ਫਰਜ਼ ਬਣਦਾ ਹੈ। ਡਾਕਟਰ ਬਲਜੀਤ ਨੇ ਕਿਹਾ ਇਸ ਸਬੰਧ ਦੇ ਵਿੱਚ ਸਾਨੇ ਆਪਣੇ ਉੱਪਰਲੇ ਅਫਸਰਾਂ ਨੂੰ ਵੀ ਰਿਪੋਰਟ ਕਰ ਦਿੱਤੀ ਗਈ ਹੈ।
ਦੁੱਧ ਤਿਆਰ ਕਰਕੇ ਆਸ-ਪਾਸ ਵੇਚਿਆ ਜਾਂਦਾ ਹੈ: ਡਾ. ਬਲਜੀਤ ਸਿੰਘ ਨੇ ਦੱਸਿਆ ਕਿ ਅਜੇ ਤੱਕ ਕੋਈ ਵੀ ਸੈਂਪਲ ਨਹੀਂ ਲਿਆ ਗਿਆ, ਜਦੋਂ ਮਾਲਕ ਦੇ ਸਾਹਮਣੇ ਸੈੱਲ ਖੋਲ੍ਹਿਆ ਜਾਵੇਗਾ। ਉਸ ਤੋਂ ਬਾਅਦ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇੱਥੋਂ ਦੁੱਧ ਤਿਆਰ ਕਰਕੇ ਆਸ-ਪਾਸ ਵੇਚਿਆ ਜਾਂਦਾ ਹੈ। ਲਹਿਰਗਾਗਾ ਦੇ ਖੇਤਰ ਹੁਣ ਅਸੀਂ ਇਹ ਵੀ ਖੋਜ ਕਰ ਰਹੇ ਹਾਂ ਕਿ ਉਹ ਇਹ ਦੁੱਧ ਕਿੱਥੇ ਵੇਚਦੇ ਹਨ।
- ਅੰਤਰਰਾਸ਼ਟਰੀ ਯੋਗ ਦਿਵਸ; ਐਮਪੀ ਮੀਤ ਹੇਅਰ ਨੇ ਕੀਤਾ ਯੋਗਾ, ਸੀਐਮ ਮਾਨ ਨੇ ਵੀ ਕਹੀ ਇਹ ਗੱਲ - Yoga Day 2024 In Punjab
- ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਪਾਕਿਸਤਾਨ ਰਵਾਨਾ ਹੋਇਆ 317 ਸ਼ਰਧਾਲੂਆਂ ਦਾ ਜੱਥਾ - Maharaja Ranjit Singh
- ਬਰਨਾਲਾ 'ਚ ਨਸ਼ੇ ਲਈ ਬਦਨਾਮ ਬਸਤੀਆਂ ਵਿੱਚ ਪੁਲਿਸ ਰੇਡ, ਡੀਆਈਜੀ ਭੁੱਲਰ ਕਰ ਰਹੇ ਹਨ ਰੇਡ ਦੀ ਅਗਵਾਈ - Campaign against drugs