ETV Bharat / state

ਸਵੇਰੇ ਇੰਟਰਨੈਸ਼ਨਲ ਸਕੂਲ ਵਿੱਚ ਪੜਾਈ, ਸ਼ਾਮ ਨੂੰ ਖੇਤਾਂ ਵਿੱਚ ਵਾਹੀ ਕਰਦੇ ਨੇ ਕਿਸਾਨ ਦੇ ਇਹ ਬੱਚੇ, ਜਾਣੋ ਕੁਝ ਹੋਰ ਦਿਲਚਸਪ ਗੱਲਾਂ...

ਜਲੰਧਰ ਦੇ ਸਬਤੋਂ ਮਸ਼ਹੂਰ ਸਕੂਲ ਕੇਮਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਇੱਕ ਛੋਟੇ ਪਿੰਡ ਰਾਣੀ ਭੱਟੀ ਦੇ ਖੇਤਾਂ ਵੀ ਵਿੱਚ ਬੱਚੇ ਖੇਤੀ ਕਰ ਰਹੇ ਹਨ। ਇਹ ਬੱਚੇ ਜਲੰਧਰ ਦੇ ਸਬਤੋਂ ਮਸ਼ਹੂਰ ਸਕੂਲ ਕੇਮਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਹਨ, ਆਖਿਰ ਕੀ ਹੈ ਇੰਨ੍ਹਾਂ ਦੀ ਮਜ਼ਬੂਰੀ ਜਾਣਨ ਲਈ ਪੜ੍ਹੋ ਪਰੀ ਖਬਰ...

In Jalandhar, farmer Mukesh Chandra's sons work in the fields along with education

author img

By ETV Bharat Punjabi Team

Published : Mar 6, 2024, 2:30 PM IST

ਸਵੇਰੇ ਕੇਮਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਪੜਾਈ, ਸ਼ਾਮ ਨੂੰ ਖੇਤਾਂ ਵਿੱਚ ਵਹਾਈ ਕਰਦੇ ਕਿਸਾਨ ਦੇ ਇਹ ਬੱਚੇ

ਜਲੰਧਰ: ਪੇਸ਼ੇ ਤੋਂ ਕਿਸਾਨ ਦੇ ਇਹ ਬੱਚੇ ਪੜਦੇ ਤਾਂ ਟਾਪ ਦੇ ਸਕੂਲ 'ਚ ਨੇ ਪਰ ਖੇਤੀਬਾੜੀ ਵੱਲ ਇਹਨਾਂ ਦਾ ਖਾਸ ਧਿਆਨ ਹੈ। ਸਕੂਲੋਂ ਆ ਕੇ ਖੇਤਾਂ ਵਿੱਚ ਵਾਹੀ ਕਰਨਾ ਇਹਨਾਂ ਦਾ ਸ਼ੋਕ ਹੀ ਨਹੀਂ ਬਲਕਿ ਜੁਨੂੰਨ ਬਣ ਚੁੱਕਿਆ ਹੈ। ਇਹ ਬੱਚੇ ਖੇਤਾਂ ਵਿੱਚ ਟਰੈਕਟਰ ਹੀ ਨਹੀਂ ਚੱਲਾਂਦੇ ਬਲਕਿ ਪਸ਼ੂਆਂ ਲਈ ਪੱਠੇ ਕੁਤਰਨ, ਪਸ਼ੂਆਂ ਨੂੰ ਪੱਠੇ ਪਾਣ ਅਤੇ ਖੇਤੀ ਦੇ ਹੋਰ ਕੱਮ ਵਿੱਚ ਬਾਖੂਬੀ ਕਰਦੇ ਹਨ।

'ਸ਼ਹਿਰ ਦੇ ਸਭ ਤੋਂ ਵਧੀਆ ਸਕੂਲ ਵਿੱਚ ਪੜਾ ਰਹੇ ਹਨ ਪਿਤਾ': ਇਹਨਾਂ ਬੱਚਿਆਂ ਦਾ ਕਹਿਣਾ ਹੈ ਕੀ ਉਹਨਾਂ ਦੇ ਪਿਤਾ ਉਨ੍ਹਾਂ ਨੂੰ ਸ਼ਹਿਰ ਦੇ ਸਭ ਤੋਂ ਵਧੀਆ ਸਕੂਲ ਵਿੱਚ ਪੜਾ ਰਹੇ ਹਨ ਪਰ ਉਹ ਚਾਹੁੰਦੇ ਨੇ ਕੀ ਉਹ ਇਹ ਪੜਾਈ ਕਰ ਅੱਗੇ ਜਾ ਕੇ ਆਪਣੀ ਆਪਣੀ ਖੇਤੀ ਬਾੜੀ ਵਧਾਉਣਾ ਚਾਹੁੰਦੇ। ਆਪਣੇ ਸਕੂਲ ਬਾਰੇ ਉਹ ਕਹਿੰਦੇ ਨੇ ਕੀ ਹਾਲਾਂਕੀ ਓਹਨਾਂ ਦੇ ਸਕੂਲ ਵਿੱਚ ਸ਼ਹਿਰ ਦੇ ਵੱਡੇ ਤੋਂ ਵੱਡੇ ਵਿਆਪਾਰੀ ਅਤੇ ਅਫਸਰਾਂ ਦੇ ਬੱਚੇ ਪੜਦੇ ਨੇ ਪਰ ਕਦੀ ਵੀ ਕਿਸਾਨ ਦੇ ਬਚੇ ਹੋਣ ਕਰਕੇ ਉਨ੍ਹਾਂ ਨਾਲ ਕੋਈ ਭੇਦਭਾਵ ਨਹੀਂ ਹੋਇਆ। ਸਗੋਂ ਉਹ ਸਾਰੇ ਕੱਠੇ ਹੋ ਕੇ ਪੜਦੇ ਲਿਖਦੇ ਅਤੇ ਖੇਡਦੇ ਹਨ, ਇਹੀ ਨਹੀਂ ਉਨ੍ਹਾਂ ਸਾਰਿਆਂ ਦਾ ਇਹਨਾਂ ਦੇ ਨਾਲ ਖਾਸ ਪਿਆਰ ਹੈ।

farmer Mukesh Chandra
ਬੱਚਿਆਂ ਦਾ ਪਿਤਾ ਦਾ ਬਿਆਨ

'ਜੇਕਰ ਇਸੇ ਤਰਾਂ ਪੰਜਾਬ ਵਿੱਚੋਂ ਨੌਜਵਾਨ ਵਿਦੇਸ਼ ਜਾਂਦੇ ਰਹੇ ਤਾਂ ਇਕ ਦਿਨ ਪੰਜਾਬ ਖਾਲੀ ਹੋ ਜਾਵੇਗਾ': ਉਨ੍ਹਾਂ ਮੁਤਾਬਿਕ ਉਹ ਨਹੀਂ ਚਾਹੁੰਦੇ ਕਿ ਉਹ ਵੀ ਪੰਜਾਬ ਦੇ ਲੱਖਾਂ ਨੌਜਵਾਨਾਂ ਵਾਂਗ ਵਿਦੇਸ਼ ਜਾਕੇ ਕੰਮ ਕਰਨ, ਬੱਚਿਆਂ ਦਾ ਕਹਿਣਾ ਹੈ ਕੀ ਜੇ ਇਸੇ ਤਰਾਂ ਪੰਜਾਬ ਵਿੱਚੋਂ ਨੌਜਵਾਨ ਵਿਦੇਸ਼ ਜਾਂਦੇ ਰਹੇ ਤਾਂ ਇਕ ਦਿਨ ਪੰਜਾਬ ਖਾਲੀ ਹੋ ਜਾਵੇਗਾ। ਉਨ੍ਹਾਂ ਮੁਤਾਬਿਕ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਬੱਚਾ ਵਿਦੇਸ਼ ਨਹੀਂ ਜਾਣਾ ਚਾਹੁੰਦਾ। ਉਨ੍ਹਾਂ ਮੁਤਾਬਿਕ ਖੇਤੀ ਬਾੜੀ ਹੀ ਉਨ੍ਹਾਂ ਦੇ ਪਰਿਵਾਰ ਦਾ ਕਿੱਤਾ ਹੈ ਅਤੇ ਉਹ ਆਪਣੇ ਇਸ ਕਿੱਤੇ ਨੂੰ ਛੱਡਣਾ ਨਹੀਂ ਚਾਉਂਦੇ। ਉਹ ਵਧਿਆ ਸਕੂਲ ਵਿੱਚ ਵਧੀਆ ਪੜਾਈ ਕਰ ਅੱਗੇ ਖੇਤੀਬਾੜੀ ਦੀ ਪੜਾਈ ਕਰਨਾ ਚਾਉਂਦੇ ਨੇ ਤਾਂ ਕਿ ਆਪਣੀ ਖੇਤੀ ਬਾੜੀ ਨੂੰ ਹੋਰ ਵਧਾ ਸਕਣ।

'ਸਰਕਾਰਾਂ ਕਿਸਾਨਾਂ ਦਾ ਸਾਥ ਦੇਣ ਤਾਂਕਿ ਖੇਤੀ ਬਚ ਸਕੇ': ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰਾਂ ਦੇ ਕਿਸਾਨਾਂ ਪ੍ਰਤੀ ਰਵੱਈਏ ਕਰਕੇ ਅੱਜ ਉਨ੍ਹਾਂ ਦੇ ਪਿਤਾ ਆਪਣੇ ਬਾਕੀ ਸਾਥੀਆਂ ਨਾਲ ਧਰਨੇ ਪ੍ਰਦਰਸ਼ਨਾਂ ਤੇ ਜਾਂਦੇ ਹਨ। ਉਹ ਚਾਹੁੰਦੇ ਨੇ ਕੀ ਸਰਕਾਰਾਂ ਕਿਸਾਨਾਂ ਦਾ ਸਾਥ ਦੇਣ ਤਾਂਕਿ ਖੇਤੀ ਬਚ ਸਕੇ ਅਤੇ ਕਿਸਾਨਾਂ ਦੇ ਬੱਚੇ ਵਿਦੇਸ਼ ਜਾਕੇ ਕੰਮ ਕਰਨ ਦੀ ਬਜਾਏ ਖੇਤੀ ਬਾੜੀ ਨੂੰ ਅੱਗੇ ਵਧਾਉਣ ਕਿਓਂਕਿ ਜੇ ਕਿਸਾਨਾਂ ਦੇ ਬੱਚੇ ਵੀ ਵਿਦੇਸ਼ ਜਾਣ ਲਗ ਪਏ ਤਾਂ ਪੰਜਾਬ ਦੀ ਖੇਤੀ ਨੂੰ ਕੌਣ ਸੰਭਾਲੂ।

'ਬੱਚੇ ਨਹੀਂ ਚਾਹੁੰਦੇ ਕੀ ਉਹ ਵਿਦੇਸ਼ ਜਾਕੇ ਕੰਮ ਕਰਨ': ਇਸੇ ਦੌਰਾਨ ਬੱਚਿਆਂ ਦੇ ਪਿਤਾ ਮੁਕੇਸ਼ ਚੰਦਰ ਦਾ ਕਹਿਣਾ ਹੈ ਕੀ ਉਹਨਾਂ ਦੀ ਆਪਣੇ ਪਿੰਡ ਵਿੱਚ ਕਰੀਬ 40 ਕਿੱਲੇ ਖੇਤੀ ਹੈ ਜਦਕਿ ਉਹ ਠੇਕੇ ਤੇ ਲਈ ਖੇਤੀ ਨੂੰ ਮਿਲਾਕੇ ਕਰੀਬ ਡੇਢ ਸੌ ਕਿੱਲੇ ਵਾਹੀ ਕਰਦੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੱਚੇ ਵੀ ਹੁਣ ਖੇਤੀ ਵਿੱਚ ਹੀ ਆਪਣਾ ਧਿਆਨ ਲਗਾ ਰਹੇ ਨੇ। ਬੱਚੇ ਨਹੀਂ ਚਾਹੁੰਦੇ ਕੀ ਉਹ ਵਿਦੇਸ਼ ਜਾਕੇ ਕੰਮ ਕਰਨ।

ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੱਚੇ ਉਨ੍ਹਾਂ ਨੂੰ ਖੇਤੀ ਵਿੱਚ ਆਪਣੀਆਂ ਮੰਗਾਂ ਮਨਾਉਣ ਕਰਕੇ ਆਏ ਦਿਨ ਧਰਨਾ ਵਿੱਚ ਜਾਂਦੇ ਦੇਖਦੇ ਨੇ ਪਰ ਬਾਵਜੂਦ ਇਸ ਦੇ ਬੱਚਿਆਂ ਦਾ ਕਹਿਣਾ ਹੈ ਕੀ ਉਹ ਵਿਦੇਸ਼ ਨਾ ਜਾ ਕੇ ਆਪਣੀ ਖੇਤੀ ਕਰਨਾ ਚਾਉਂਦੇ ਨੇ। ਉਨਾਂ ਦੇ ਮੁਤਾਬਿਕ ਸਰਕਾਰਾਂ ਜੇ ਕਿਸਾਨਾਂ ਦਾ ਸਾਥ ਦੇਣ ਤਾਂ ਕਿਸਾਨ ਕਦੇ ਵੀ ਆਪਣੇ ਬੱਚਿਆਂ ਨੂੰ ਵਿਦੇਸ਼ ਨਾ ਭੇਜਣ ਸਗੋਂ ਪੰਜਾਬ ਵਿੱਚ ਖੇਤੀ ਵਿੱਚ ਉਹਨਾਂ ਦੇ ਬੱਚੇ ਵੀ ਉਨ੍ਹਾਂ ਦਾ ਸਾਥ ਦੇਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.