ETV Bharat / state

ਮੋਬਾਈਲ ਗੇਮ ਕਾਰਨ ਬਰਬਾਦ ਹੋਇਆ ਘਰ ! ਔਰਤ ਆਪਣੇ ਪਤੀ ਅਤੇ ਬੱਚਿਆਂ ਨੂੰ ਛੱਡ ਪ੍ਰੇਮੀ ਨਾਲ ਹੋਈ ਫ਼ਰਾਰ - WIFE LEFT HUSBAND AND CHILDREN - WIFE LEFT HUSBAND AND CHILDREN

Wife Get Lover While Playing Game: ਮੁਕੇਰੀਆਂ ਅਧੀਨ ਪੈਂਦੇ ਕਸਬਾ ਹਾਜੀਪੁਰ ਵਿੱਚ ਮੋਬਾਇਲ ਗੇਮ ਨੇ ਹੱਸਦਾ-ਵਸਦਾ ਘਰ ਉਜਾੜ ਦਿੱਤਾ। ਦਰਅਸਲ, ਇੱਕ ਪਤੀ ਵਲੋਂ ਆਪਣੇ ਪਤਨੀ ਉੱਤੇ ਇਲਜ਼ਾਮ ਲਾਏ ਗਏ ਹਨ ਕਿ ਮੋਬਾਇਲ ਉੱਤੇ ਫ੍ਰੀ ਫਾਇਰ ਗੇਮ ਖੇਡਦੀ ਉਸ ਦੀ ਪਤਨੀ ਨੂੰ ਇੱਕ ਨੌਜਵਾਨ ਨਾਲ ਪਿਆਰ ਹੋ ਗਿਆ ਅਤੇ ਉਹ ਆਪਣੇ ਪਰਿਵਰ ਨੂੰ ਛੱਡ ਪ੍ਰੇਮੀ ਨਾਲ ਫ਼ਰਾਰ ਹੋ ਗਈ।

Wife Get Lover While Playing Game
ਮੋਬਾਈਲ ਗੇਮ ਕਾਰਨ ਬਰਬਾਦ ਹੋਇਆ ਘਰ ! (Etv Bharat)
author img

By ETV Bharat Punjabi Team

Published : Jul 16, 2024, 2:02 PM IST

ਹੁਸ਼ਿਆਰਪੁਰ: ਮੁਕੇਰੀਆਂ ਦੇ ਕਸਬਾ ਹਾਜੀਪੁਰ 'ਚ ਇੱਕ ਔਰਤ ਪਿਛਲੇ 1 ਸਾਲ ਤੋਂ ਲਾਪਤਾ ਹੈ। ਪਤੀ ਦਾ ਕਹਿਣਾ ਹੈ ਕਿ ਮੇਰੀ ਪਤਨੀ ਫੋਨ 'ਤੇ ਫ੍ਰੀ ਫਾਇਰ ਗੇਮ ਖੇਡਣ ਦੀ ਸ਼ੌਕੀਨ ਸੀ ਅਤੇ ਕਿਸੇ ਦੇ ਪ੍ਰਭਾਵ 'ਚ ਘਰ ਛੱਡ ਕੇ ਚਲੀ ਗਈ ਸੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੀੜਤ ਅਸ਼ਵਨੀ ਕੁਮਾਰ ਦਾ ਕਹਿਣਾ ਹੈ ਕਿ ਮੇਰਾ ਵਿਆਹ 2011 ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਮੂਨਕ ਦੀ ਰਹਿਣ ਵਾਲੀ ਅਨੀਤਾ ਕੌਸ਼ਿਕ ਨਾਲ ਹੋਇਆ ਸੀ।

ਮੋਬਾਈਲ 'ਤੇ ਗੇਮ ਖੇਡਣ ਦਾ ਸ਼ੌਕ: ਪੀੜਤ ਪਤੀ ਨੇ ਦੱਸਿਆ ਕਿ ਵਿਆਹ ਮਗਰੋਂ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਇਸ ਦੌਰਾਨ ਮੇਰੇ 2 ਬੇਟੇ ਵੀ ਹਨ। 2020 ਵਿੱਚ ਅਨੀਤਾ ਨੂੰ ਮੋਬਾਈਲ 'ਤੇ ਗੇਮ ਖੇਡਣ ਦਾ ਸ਼ੌਕ ਪੈਦਾ ਹੋਇਆ ਅਤੇ ਉਹ ਹਰ ਰੋਜ਼ ਆਪਣੇ ਮੋਬਾਈਲ 'ਤੇ ਫ੍ਰੀ ਫਾਇਰ ਗੇਮ ਖੇਡਦੀ ਸੀ। ਇਸ ਦੌਰਾਨ ਉਸ ਦੀ ਇੱਕ ਲੜਕੇ ਨਾਲ ਦੋਸਤੀ ਹੋ ਗਈ ਅਤੇ ਲੜਕਾ ਉਸ ਨੂੰ ਵਰਗਲਾ ਲਾ ਕੇ ਬਿਨਾਂ ਦੱਸੇ ਘਰੋਂ ਲੈਕੇ ਚਲਾ ਗਿਆ। ਅੱਜ ਪੂਰਾ ਇੱਕ ਸਾਲ ਬੀਤ ਗਿਆ ਹੈ।

ਮਦਦ ਲਈ ਪੀੜਤ ਪਤੀ ਨੇ ਲਾਈ ਗੁਹਾਰ: ਪੀੜਤ ਪਤੀ ਦਾ ਕਹਿਣਾ ਹੈ ਕਿ ਉਸ ਨੇ ਹਰ ਪਾਸੇ ਆਪਣੀ ਪਤਨੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕੁੱਝ ਨਹੀਂ ਮਿਲਿਆ। ਪੀੜਤ ਮੁਤਾਬਿਕ ਇਸ ਸਮੱਸਿਆ ਸਬੰਧੀ ਕਈ ਵਾਰ ਥਾਣਾ ਹਾਜੀਪੁਰ ਅਤੇ ਐਸਐਸਪੀ ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਦੋਵੇਂ ਬੱਚੇ ਮਾਂ ਨੂੰ ਯਾਦ ਕਰਕੇ ਰੋਂਦੇ ਰਹਿੰਦੇ ਹਨ ਅਤੇ ਹਰ ਰੋਜ਼ ਮਾਂ ਦੀ ਯਾਦ ਵਿੱਚ ਤੜਫਦੇ ਹਨ। ਪੀੜਤ ਪਤੀ ਅਸ਼ਵਨੀ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਪਤਨੀ ਨੂੰ ਲੱਭਣ 'ਚ ਮਦਦ ਕੀਤੀ ਜਾਵੇ। ਮਾਮਲੇ ਵਿੱਚ ਪੁਲਿਸ ਵੱਲੋਂ ਫਿਲਹਾਲ ਕੋਈ ਰਿਐਕਸ਼ਨ ਸਾਹਮਣੇ ਨਹੀਂ ਆਇਆ ਹੈ, ਹਾਲਾਂਕਿ ਸਾਡੀ ਟੀਮ ਵਲੋਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਥਾਣੇ ਵਿੱਚ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.