ਬਠਿੰਡਾ: ਜਿੱਥੇ ਕਰਵਾ ਚੌਥ ਦਾ ਤਿਉਹਾਰ ਦੇਸ਼ ਭਰ ਦੇ ਵਿੱਚ ਸੁਹਾਗਣਾਂ ਵੱਲੋਂ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਆਪਣੇ ਪਤੀ ਦੀ ਲੰਮੀ ਉਮਰ ਲਈ ਸੁਹਾਗਣਾਂ ਵੱਲੋਂ ਵਰਤ ਰੱਖ ਕੇ ਪੂਜਾ ਪਾਠ ਕੀਤਾ ਜਾਂਦਾ ਹੈ। ਉੱਥੇ ਹੀ ਇਸ ਤਿਉਹਾਰ ਨੂੰ ਮਨਾਉਣ ਲਈ ਸੁਹਾਗਣਾਂ ਵੱਲੋਂ ਅਗੇਤੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਇਸ ਦਿਨ ਬਕਾਇਦਾ ਸੁਹਾਗਣਾਂ ਵੱਲੋਂ ਤਿਆਰ ਹੋ ਕੇ ਵਰਤ ਰੱਖਿਆ ਜਾਂਦਾ ਹੈ ਪਰ ਇਸ ਵਾਰ ਇਸ ਤਿਉਹਾਰ ਉੱਪਰ ਮਹਿੰਗਾਈ ਦੀ ਮਾਰ ਦੇਖਣ ਨੂੰ ਮਿਲ ਰਹੀ ਹੈ।
ਵੱਡੇ ਪੱਧਰ 'ਤੇ ਔਰਤਾਂ ਵੱਲੋਂ ਆਰਟੀਫਿਸ਼ਅਲ ਗਹਿਣੇ ਦੀ ਖਰੀਦ ਕੀਤੀ
ਔਰਤਾਂ ਦੇ ਮੇਕਅੱਪ ਅਤੇ ਆਰਟੀਫਿਸ਼ਅਲ ਜਵੈਲਰੀ ਦਾ ਕੰਮ ਕਰਨ ਵਾਲੇ ਮੁਕੇਸ਼ ਕੁਮਾਰ ਬੱਬੂ ਨੇ ਦੱਸਿਆ ਕਿ ਇਸ ਵਾਰ ਸੋਨੇ ਦਾ ਰੇਟ 75000 ਪ੍ਰਤੀ ਤੋਲਾ ਤੋਂ ਜਿਆਦਾ ਹੋਣ ਕਾਰਨ ਵੱਡੇ ਪੱਧਰ 'ਤੇ ਔਰਤਾਂ ਵੱਲੋਂ ਆਰਟੀਫਿਸ਼ਅਲ ਗਹਿਣੇ ਦੀ ਖਰੀਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮਾਰਕੀਟ ਵਿੱਚ ਕਈ ਤਰ੍ਹਾਂ ਦੀ ਵਰਾਇਟੀ ਕਰਵਾ ਚੌਥ ਦੇ ਤਿਉਹਾਰ ਨਾਲ ਸੰਬੰਧਿਤ ਮਿਲ ਰਹੀ ਹੈ ਪਰ ਮਹਿੰਗਾਈ ਹੋਣ ਕਾਰਨ ਸੁਹਾਗਣਾਂ ਵੱਲੋਂ ਸੀਮਤ ਖਰਚਾ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਵੀ ਆਪਣੀ ਦੁਕਾਨ ਉੱਪਰ ਕਈ ਤਰ੍ਹਾਂ ਦੀਆਂ ਕੰਚ ਦੀਆਂ ਚੂੜੀਆਂ ਲਿਆਂਦੀਆਂ ਗਈਆਂ ਹਨ। ਇਸ ਤੋਂ ਇਲਾਵਾ ਨੈਕਲੈਸ ਗਲੇ ਦੇ ਹਾਰ ਝੁੰਮ ਕੇ ਅਤੇ ਮੱਥੇ ਦੇ ਟਿੱਕੇ ਸੁਹਾਗਣਾਂ ਵੱਲੋਂ ਖਰੀਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੂੰ ਜਿੱਥੇ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ।
ਆਰਟੀਫਿਸ਼ਅਲ ਗਹਿਣਿਆਂ ਵਿੱਚ ਵੱਡੇ ਪੱਧਰ 'ਤੇ ਰੁਚੀ
ਉੱਥੇ ਹੀ ਆਨਲਾਈਨ ਮਾਰਕੀਟ ਨੇ ਉਨ੍ਹਾਂ ਦੇ ਕਾਰੋਬਾਰ 'ਤੇ ਅਸਰ ਪਾਇਆ ਹੈ ਜਿਨਾਂ ਦੁਕਾਨਦਾਰਾਂ ਵੱਲੋਂ ਕਿਰਾਏ ਦੀ ਬਿਲਡਿੰਗ ਵਿੱਚ ਕੰਮ ਕੀਤਾ ਜਾ ਰਿਹਾ ਹੈ। ਸਭ ਤੋਂ ਵੱਧ ਨੁਕਸਾਨ ਉਨ੍ਹਾਂ ਨੂੰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਰਟੀਫਿਸ਼ਅਲ ਗਹਿਣਿਆਂ ਦੀ ਡਿਮਾਂਡ ਲਗਾਤਾਰ ਵੱਧ ਰਹੀ ਹੈ। ਜਿਸ ਪਿੱਛੇ ਵੱਡਾ ਕਾਰਨ ਆਰਟੀਫਿਸ਼ਅਲ ਗਹਿਣਿਆਂ ਵਿੱਚ ਵੱਡੀ ਪੱਧਰ ਤੇ ਵਰਾਇਟੀ ਉਪਲਬਧ ਹੋਣਾ ਦੂਸਰਾ ਜੁਰਮਾਂ ਦੇ ਡਰ ਦੇ ਚਲਦੇ ਹਰ ਕੋਈ ਅਸਲੀ ਗਹਿਣੇ ਪਾਉਣ ਤੋਂ ਗਰੇਜ ਕਰ ਰਿਹਾ ਹੈ। ਤੀਸਰਾ ਆਰਟੀਫਿਸ਼ਅਲ ਗਹਿਣਿਆਂ 'ਤੇ 3 ਪ੍ਰਤੀਸ਼ਤ ਜੀਐਸਟੀ ਹੈ ਜੇਕਰ ਉਨ੍ਹਾਂ ਪਾਸ ਕੋਈ ਆਨਲਾਈਨ ਮਿਲਣ ਵਾਲੇ ਵਰਾਇਟੀ ਦੀ ਤਸਵੀਰ ਲੈ ਕੇ ਆਉਂਦਾ ਹੈ ਤਾਂ ਉਹ ਬਕਾਇਦਾ ਆਰਡਰ ਲੈ ਕੇ ਉਹ ਵਰਾਇਟੀ ਪੂਰੀ ਕਰਦੇ ਹਨ। ਇਸ ਕਾਰਨ ਔਰਤਾਂ ਵੱਲੋਂ ਇਸ ਵਾਰ ਆਰਟੀਫਿਸ਼ਅਲ ਗਹਿਣਿਆਂ ਵਿੱਚ ਵੱਡੇ ਪੱਧਰ 'ਤੇ ਰੁਚੀ ਦਿਖਾਈ ਜਾ ਰਹੀ ਹੈ ਅਤੇ ਕਰਵਾ ਚੌਥ ਦੇ ਮੱਦੇ ਨਜ਼ਰ ਵੱਡੀ ਪੱਧਰ 'ਤੇ ਖਰੀਦਦਾਰੀ ਕੀਤੀ ਜਾ ਰਹੀ ਹੈ।