ETV Bharat / state

ਬਠਿੰਡਾ 'ਚ ਵੱਡੀ ਵਾਰਦਾਤ: ਪੁੱਤ ਨੇ ਮਾਂ ਨਾਲ ਰਲ ਕੇ ਕੀਤਾ ਪਿਓ ਦਾ ਕਤਲ, ਕਾਰਨ ਜਾਣ ਕੇ ਉੱਡ ਜਾਣਗੇ ਹੋਸ਼ - Father killed by son in Bathinda - FATHER KILLED BY SON IN BATHINDA

Father killed by son in Bathinda : ਬਠਿੰਡਾ ਵਿੱਚ ਪੈਂਦੇ ਕਸਬਾ ਥਾਣਾ ਪਿੰਡ ਨਾਥਪੁਰਾ ਵਿੱਚ ਬੀਤੀ ਰਾਤ ਪੁੱਤ ਨੇ ਆਪਣੀ ਮਾਂ ਨਾਲ ਮਿਲ ਕੇ ਆਪਣੇ ਪਿਓ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ, ਕੀ ਸੀ ਪੂਰਾ ਮਾਮਲਾ ਪੜ੍ਹੋ ਪੂਰੀ ਖਬਰ...

Father killed by son in Bathinda
ਪੁੱਤ ਨੇ ਮਾਂ ਨਾਲ ਰਲ ਕੇ ਕੀਤਾ ਪਿਓ ਦਾ ਕਤਲ (Etv Bharat (ਪੱਤਰਕਾਰ, ਬਠਿੰਡਾ))
author img

By ETV Bharat Punjabi Team

Published : Sep 17, 2024, 8:22 PM IST

Updated : Sep 17, 2024, 8:54 PM IST

ਬਠਿੰਡ ਵਿੱਚ ਹੋਏ ਕਤਲ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਹੋਏ ਪੁਲਿਸ ਅਧਿਕਾਰੀ (Etv Bharat (ਪੱਤਰਕਾਰ, ਬਠਿੰਡਾ))

ਬਠਿੰਡਾ: ਬਠਿੰਡਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਬਠਿੰਡਾ ਦੇ ਕਸਬਾ ਥਾਣਾ ਦੇ ਪਿੰਡ ਨਾਥਪੁਰਾ ਵਿਖੇ ਬੀਤੀ ਰਾਤ ਇੱਕ ਪੁੱਤ ਵੱਲੋਂ ਆਪਣੀ ਮਾਂ ਨਾਲ ਰਲ ਕੇ ਪਿਤਾ ਦਾ ਕਤਲ ਕਰ ਦਿੱਤਾ ਗਿਆ। ਇਸ ਘਟਨਾ ਦਾ ਪਤਾ ਚਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਂ ਅਤੇ ਪੁੱਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

'ਪੁੱਤਰ ਸੁਖਦੀਪ ਸਿੰਘ ਨੇ ਕਹੀ ਮਾਰ ਕੇ ਕੀਤਾ ਪਿਓ ਦਾ ਕਤਲ' : ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਨੇ ਦੱਸਿਆ ਕਿ ਪੁਲਿਸ ਪਾਸ ਸੂਚਨਾ ਆਈ ਸੀ ਕਿ ਪਿੰਡ ਨਾਥਪੁਰਾ ਦੇ ਪਰਮਿੰਦਰ ਸਿੰਘ ਨੂੰ ਉਸੇ ਦੇ ਪੁੱਤਰ ਸੁਖਦੀਪ ਸਿੰਘ ਵੱਲੋਂ ਕਹੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਪਰਮਿੰਦਰ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਘਰੇਲੂ ਕਲੇਸ਼ ਦੇ ਚਲਦਿਆਂ ਸੁਖਦੀਪ ਸਿੰਘ ਵੱਲੋਂ ਆਪਣੀ ਮਾਂ ਨਾਲ ਰਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

'ਲੰਮੇ ਸਮੇਂ ਤੋਂ ਪਰਮਿੰਦਰ ਸਿੰਘ ਦਾ ਉਸ ਦੇ ਪਰਿਵਾਰ ਨਾਲ ਚੱਲ ਰਿਹਾ ਸੀ ਘਰੇਲੂ ਕਲੇਸ਼'

ਇਸੇ ਦੌਰਾਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਪਰਮਿੰਦਰ ਸਿੰਘ ਦਾ ਉਸ ਦੇ ਪਰਿਵਾਰ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ। ਪੁਲਿਸ ਨੇ ਪਰਮਿੰਦਰ ਸਿੰਘ ਦੇ ਭਰਾ ਦੀ ਸ਼ਿਕਾਇਤ ਤੇ ਕਤਲ ਦਾ ਮੁਕੱਦਮਾ ਦਰਜ ਕਰਕੇ ਉਸ ਦੇ ਬੇਟੇ ਸੁਖਦੀਪ ਸਿੰਘ ਅਤੇ ਮਾਂ ਜਸਵੀਰ ਕੌਰ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਵਰਤੀ ਗਈ ਕਹੀ ਵੀ ਬਰਾਮਦ ਕੀਤੀ ਗਈ ਹੈ।

'ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਕੀਤਾ ਜਾਵੇਗਾ ਹਾਸਿਲ'

ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਹੋਰ ਤੱਥ ਇਕੱਠੇ ਕੀਤੇ ਜਾਣਗੇ ਕਿ ਆਖਿਰ ਪਰਮਿੰਦਰ ਸਿੰਘ ਨੂੰ ਕਤਲ ਕਰਨ ਪਿੱਛੇ ਜਸਵੀਰ ਸਿੰਘ ਅਤੇ ਸੁਖਦੀਪ ਸਿੰਘ ਤੇ ਕੀ ਮਨਸ਼ਾ ਸੀ।

Last Updated : Sep 17, 2024, 8:54 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.