ਅੰਮ੍ਰਿਤਸਰ: ਫਿਲਮੀ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਵੱਲੋਂ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਸੀ ਕਿ ਉਹਨਾਂ ਨੂੰ ਧਮਕੀ ਭਰੇ ਫੋਨ ਆ ਰਹੇ ਹਨ ਅਤੇ ਫੋਨ ਦੇ ਉੱਪਰ ਕੋਈ ਫਰੋਤੀ ਵੀ ਮੰਗ ਰਿਹਾ ਹੈ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪੁਲਿਸ ਨੂੰ ਦਰਖਾਸਤ ਵੀ ਦਿੱਤੀ ਗਈ। ਦੂਜੇ ਪਾਸੇ ਥਾਣਾ ਬਿਆਸ ਦੀ ਪੁਲਿਸ ਦਾ ਬਿਆਨ ਇਹ ਸਾਹਮਣੇ ਆਇਆ ਹੈ ਕਿ ਸ਼ਹਿਨਾਜ਼ ਗਿੱਲ ਦੇ ਪਿਤਾ ਨੂੰ ਕੋਈ ਵੀ ਧਮਕੀ ਭਰਿਆ ਫੋਨ ਨਹੀਂ ਆਇਆ, ਉਹ ਇੱਕ ਝੂਠੀ ਇਤਲਾਹ ਦੇ ਰਹੇ ਹਨ। ਜਿਸ ਦੇ ਚਲਦਿਆਂ ਉਹਨਾਂ ਉੱਤੇ ਕਾਰਵਾਈ ਵੀ ਹੋ ਸਕਦੀ ਹੈ।
ਪੁਲਿਸ ਕਰ ਰਹੀ ਧੱਕੇਸ਼ਾਹੀ: ਮਾਮਲੇ ਨੂੰ ਲੈਕੇ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੇ ਫਿਰ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਪੁਲਿਸ ਨੇ ਪਹਿਲਾਂ ਵੀ ਚਾਰ ਵਾਰ ਉਹਨਾਂ ਉੱਤੇ ਧੱਕੇ ਨਾਲ ਮਾਮਲੇ ਦਰਜ ਕਰਕੇ ਝੂਠੇ ਪਰਚੇ ਪਾਏ ਹਨ ਅਤੇ ਪੁਲਿਸ ਹੁਣ ਵੀ ਉਹਨਾਂ ਉੱਤੇ ਝੂਠਾ ਮਾਮਲਾ ਦਰਜ ਕਰ ਰਹੀ ਹੈ। ਪੁਲਿਸ ਹਮੇਸ਼ਾ ਹੀ ਰਾਜਨੀਤਕ ਤੌਰ ਉੱਤੇ ਉਹਨਾਂ ਦੇ ਨਾਲ ਧੱਕੇਸ਼ਾਹੀ ਕਰਦੀ ਆਈ ਹੈ ਅਤੇ ਉਹਨਾਂ ਨੂੰ ਡਰ ਹੈ ਕਿ ਇਸ ਵਾਰ ਵੀ ਪੁਲਿਸ ਉਹਨਾਂ ਨਾਲ ਧੱਕੇਸ਼ਾਹੀ ਕਰੇਗੀ। ਉਹਨਾਂ ਕਿਹਾ ਕਿ ਇਸ ਵਾਰ ਉਹ ਇੱਕ ਹਿੰਦੂ ਜਥੇਬੰਦੀ ਦੇ ਆਗੂ ਵੀ ਹਨ ਅਤੇ ਬਹੁਤ ਸਾਰੇ ਵਾਲਮੀਕੀ ਸੰਗਠਨ ਅਤੇ ਕ੍ਰਿਸ਼ਚਨ ਸਮਾਜ ਵੀ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ।
ਜੇਲ੍ਹ ਜਾ ਕੇ ਵੀ ਨਹੀਂ ਸੁਧਰ ਰਹੇ ਨਸ਼ਾ ਤਸਕਰ, ਲਗਾਤਾਰ ਵੱਧ ਰਹੇ ਪੰਜਾਬ 'ਚ ਨਸ਼ਾ ਤਸਕਰੀ ਦੇ ਮਾਮਲਿਆਂ 'ਤੇ ਅਦਾਲਤ ਸਖ਼ਤ
ਹੱਕ ਲੈਣ ਲਈ ਪ੍ਰਦਰਸ਼ਨ: ਇਸ ਵਾਰ ਜੇਕਰ ਪੁਲਿਸ ਉਹਨਾਂ ਦੇ ਨਾਲ ਧੱਕੇਸ਼ਾਹੀ ਕਰੇਗੀ ਤਾਂ ਉਹ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਧਰਨਾ ਪ੍ਰਦਰਸ਼ਨ ਕਰਨਗੇ ਅਤੇ ਪੁਲਿਸ ਦੇ ਉੱਪਰ ਦਬਾਅ ਵੀ ਪਾਉਣਗੇ। ਅੱਗੇ ਬੋਲਦੇ ਹੋਏ ਨੇ ਕਿਹਾ ਕਿ ਇਹ ਧਮਕੀ ਉਹਨਾਂ ਨੂੰ ਜਨਵਰੀ ਮਹੀਨੇ ਵਿੱਚ ਆਏ ਸੀ ਪਰ ਪੁਲਿਸ ਦੇ ਕਹਿਣ ਉੱਤੇ ਉਹ ਦੋ ਮਹੀਨੇ ਤੱਕ ਚੁੱਪ ਰਹੇ ਪਰ ਹੁਣ ਜਦੋਂ ਉਹ ਮੀਡੀਆ ਸਾਹਮਣੇ ਆਇਆ ਤਾਂ ਪੁਲਿਸ ਉਲਟਾ ਉਹਨਾਂ ਉੱਤੇ ਮਾਮਲਾ ਦਰਜ ਕਰ ਰਹੀ ਹੈ।