ਅੰਮ੍ਰਿਤਸਰ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ 13 ਮਹੀਨਿਆਂ ਦਿੱਲੀ ਦੇ ਬਾਰਡਰਾਂ ਤੇ ਬੈਠਣ ਤੋਂ ਬਾਅਦ ਰੱਦ ਕਰਵਾਉਣ ਤੋਂ ਬਾਅਦ ਜਿਵੇ ਅਸੀਂ ਕਿਸਾਨ ਵਾਪਸ ਆਏ ਤਾਂ ਉਨ੍ਹਾਂ ਨੂੰ ਇੱਕ ਵਾਰ ਫਿਰ ਤੋਂ ਨਿਰਾਸ਼ਾ ਹੱਥ ਲੱਗੀ ਹੈ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਦੁਬਾਰਾ ਤੋਂ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਇਸ ਦੌਰਾਨ ਹਰਿਆਣਾ ਬਾਰਡਰ 'ਤੇ ਉਨ੍ਹਾਂ ਨੂੰ ਦਿੱਲੀ ਲਈ ਰਵਾਨਾ ਨਹੀਂ ਹੋਣ ਦਿੱਤਾ ਗਿਆ। ਜਿਸ ਤੋਂ ਬਾਅਦ ਹੁਣ ਹਰਿਆਣਾ ਦੇ ਵਿੱਚ ਚੋਣਾਂ ਹਨ ਅਤੇ ਚੋਣਾਂ ਦੇ ਦੌਰਾਨ ਇੱਕ ਵਾਰ ਫਿਰ ਤੋਂ ਕਿਸਾਨੀ ਮੁੱਦਾ ਪੂਰੀ ਤਰ੍ਹਾਂ ਭਖਦਾ ਹੋਇਆ ਨਜ਼ਰ ਆ ਰਿਹਾ ਹੈ।
ਬੈਰੀਗੇਟਿੰਗਾਂ ਨੂੰ ਹਟਾਇਆ ਜਾਵੇਗਾ
ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਿਸਾਨੀ ਵੋਟਾਂ ਨੂੰ ਵੀ ਹਾਸਿਲ ਕਰਨ ਵਾਸਤੇ ਜਿਹੜੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ। ਉੱਥੇ ਹੀ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਨੇਤਾ ਭੁਪਿੰਦਰ ਹੁੱਡਾ ਵੱਲੋਂ ਵੱਡਾ ਐਲਾਨ ਕਰਦੇ ਹੋਏ ਕਿਹਾ ਗਿਆ ਸੀ ਕਿ ਜੇਕਰ ਉਨ੍ਹਾਂ ਦੀ ਸਰਕਾਰ ਹਰਿਆਣਾ ਵਿੱਚ ਬਣਦੀ ਹੈ, ਤਾਂ ਸਭ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਉੱਤੇ ਬਣੇ ਬੈਰੀਕੇਡਿੰਗਾਂ ਨੂੰ ਹਟਾਇਆ ਜਾਵੇਗਾ, ਤਾਂ ਜੋ ਕਿ ਕਿਸਾਨ ਜੋ ਕਿ ਦਿੱਲੀ ਜਾ ਕੇ ਆਪਣਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ, ਉਸ ਨੂੰ ਉਥੋਂ ਲੰਘਣ ਦਿੱਤਾ ਜਾਵੇ। ਜਿਸ ਤੋਂ ਬਾਹਰ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਵੱਲੋਂ ਇਸ ਬਿਆਨ ਦਾ ਸਵਾਗਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਕਿਸਾਨਾਂ ਦੀ ਤਾਕਤ ਨੂੰ ਹੁਣ ਹਰ ਇੱਕ ਸਰਕਾਰ ਸਮਝਦੀ ਹੈ।
ਭਾਰਤ ਦੇਸ਼ ਕਿਸਾਨੀ ਸੂਬਾ ਦੇਸ਼
ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਪੰਜਾਬ ਨਹੀਂ, ਪੂਰੇ ਦੇਸ਼ ਵਿੱਚ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਕਿਸਾਨਾਂ ਦੀ ਤਾਕਤ ਕੀ ਹੈ, ਕਿਉਂਕਿ 13 ਮਹੀਨੇ ਬਾਰਡਰ 'ਤੇ ਬੈਠ ਕੇ ਉਨ੍ਹਾਂ ਵੱਲੋਂ ਇੱਕ ਆਪਣੀ ਉਦਾਹਰਨ ਸੈੱਟ ਕੀਤੀ ਗਈ ਅਤੇ ਕਿਸੇ ਵੀ ਤਰ੍ਹਾਂ ਦਾ ਹੁੱਲੜਬਾਜੀ ਨਹੀਂ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਹ ਸਰਕਾਰਾਂ ਨੂੰ ਪਤਾ ਸੀ ਕਿ ਕਿਸਾਨੀ ਨੂੰ ਕਦੀ ਵੀ ਦੂਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਭਾਰਤ ਦੇਸ਼ ਕਿਸਾਨੀ ਸੂਬਾ ਦੇਸ਼ ਹੈ। ਅੱਗੇ ਬੋਲਦੇ ਹੋਏ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਹੁਣ ਹਰਿਆਣਾ ਵਿੱਚ ਇਹ ਚੋਣਾਂ ਹਨ ਅਤੇ ਚੋਣਾਂ ਦੇ ਦੌਰਾਨ ਹੁੱਡਾ ਵੱਲੋਂ ਵੀ ਇਹ ਬਿਆਨ ਦੇ ਕੇ ਕਿਸਾਨਾਂ ਦੀ ਕਿਤੇ ਨਾ ਕਿਤੇ ਵੋਟ ਨੂੰ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
- ਕਿਸਾਨਾਂ ਬਾਰੇ ਫਿਰ ਉਲਟਾ ਬੋਲ ਗਏ ਮਨੋਹਰ ਲਾਲ ਖੱਟਰ, ਸੁਣ ਕੇ ਅੱਗ-ਬਬੁਲਾ ਹੋਏ ਕਿਸਾਨ, ਰਾਹੁਲ ਗਾਂਧੀ ਨੇ ਵੀ ਲਿਆ ਪੱਖ, ਕੰਗਨਾ ਦੀ ਵੀ ਲਗਾਈ ਕਲਾਸ - Manohar Lal on Farmer
- ਪੰਜਾਬ 'ਚ ਪੰਚਾਇਤੀ ਚੋਣਾਂ ਦਾ ਐਲਾਨ, ਜਾਣੋ ਕਦੋਂ ਪੈਣਗੀਆਂ ਵੋਟਾਂ ਤੇ ਕਦੋਂ ਆਉਣਗੇ ਨਤੀਜੇ, ਇਸ ਵਾਰ ਦੀਆਂ ਵੋਟਾਂ 'ਚ ਕੀ ਹੈ ਖ਼ਾਸ? ਜਾਣਨ ਲਈ ਕਰੋ ਕਲਿੱਕ - Panchayat Elections Announced