ਪਠਾਨਕੋਟ : ਪੰਜਾਬ ਵਿੱਚ ਜਿੱਥੇ ਕਈ ਥਾਵਾਂ 'ਤੇ ਨਾਜਾਇਜ਼ ਮਾਈਨਿੰਗ ਦੇ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਹੀ ਮਾਈਨਿੰਗ ਮਾਫੀਆ ਵੱਲੋਂ ਹਿਮਾਚਲ ਵਿੱਚ ਵੀ ਅੰਨ੍ਹੇਵਾਹ ਮਾਈਨਿੰਗ ਕੀਤੀ ਜਾ ਰਹੀ ਹੈ। ਜਿਸ ਨਾਲ ਆਮ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੋਇਆ ਹੈ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਹਿਮਾਚਲ ਦੀ ਸਰਹੱਦ ਤੋਂ ਹਿਮਾਚਲ ਵੱਲ ਜਾਣ ਵਾਲੀ ਚੱਕੀ ਦਰਿਆ 'ਤੇ ਜਿੱਥੇ ਅੰਨ੍ਹੇਵਾਹ ਮਾਈਨਿੰਗ ਕੀਤੀ ਜਾ ਰਹੀ ਹੈ। ਇਸ ਕਾਰਨ ਲੋਕ ਪ੍ਰੇਸ਼ਾਨ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਹਨਾਂ ਰਾਹਾਂ ਉੱਤੇ ਜਾਣ ਤੋਂ ਡਰਦੇ ਹਾਂ। ਮਾਈਨਿੰਗ ਮਾਫੀਆ ਵਾਲਿਆਂ ਨੇ ਰਾਹਾਂ ਦਾ ਬੇੜਾ ਗਰਕ ਕੀਤਾ ਹੋਇਆ ਹੈ ਜਿਸ ਕਾਰਣ ਕਈ ਹਾਦਸੇ ਵਾਪਰ ਜਾਂਦੇ ਹਨ।
ਬਰਸਾਤਾਂ ਵਿੱਚ ਪੇਸ਼ ਆਉਂਦੀਆਂ ਮੁਸ਼ਕਿਲਾਂ : ਰਾਹਗੀਰਾਂ ਨੇ ਕਿਹਾ ਕਿ ਸੜਕ ਦੇ ਮਾੜੇ ਹਲਾਤਾਂ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਬੇਹੱਦ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੜਕਾਂ ਉੱਤੇ ਪਾਣੀ ਭਰ ਜਾਂਦਾ ਹੈ। ਸਕੂਲੀ ਬੱਚੇ ਸਕੂਲ ਜਾਣ ਤੋਂ ਘਬਰਾਉਂਦੇ ਹਨ ਕਿਉਂਕਿ ਰਾਹ ਵਿੱਚੋਂ ਹੀ ਵਾਪਿਸ ਪਰਤਣ ਨੂੰ ਮਜਬੂਰ ਹੋ ਜਾਂਦੇ ਹਨ। ਸਥਾਨਕ ਲੋਕਾਂ ਨੇ ਦੱਸਿਆ ਕਿ ਹਿਮਾਚਲ ਪੁਲਿਸ ਬਹੁਤ ਦੇਰ ਨਾਲ ਹਰਕਤ ਵਿੱਚ ਆਈ ਹੈ, ਉਨ੍ਹਾਂ ਕਿਹਾ ਕਿ ਇਸ ਏਅਰਪੋਰਟ ਰੋਡ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ ਹੈ ਅਤੇ ਹਿਮਾਚਲ ਦੇ ਮਾਜਰਾ ਵਿੱਚ ਲਗਾਤਾਰ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ,ਜੇਕਰ ਭਵਿੱਖ ਵਿੱਚ ਜ਼ਿਆਦਾ ਮੀਂਹ ਪਿਆ ਤਾਂ ਚੱਕੀ ਦਰਿਆ ਦੀ ਲਪੇਟ 'ਚ ਰੋਡ ਆ ਸਕਦਾ ਹੈ। ਇੰਨਾ ਹੀ ਨਹੀਂ ਪਠਾਨਕੋਟ ਜਲੰਧਰ ਰੇਲਵੇ ਪੁਲ ਵੀ ਇਸ ਚੱਕੀ ਦਰਿਆ ਦੀ ਲਪੇਟ 'ਚ ਹੈ।
- ਪੰਜਾਬ-ਚੰਡੀਗੜ੍ਹ 'ਚ ਫਿਰ ਤੋਂ ਮੌਨਸੂਨ ਦੀ ਰਫ਼ਤਾਰ ਮੱਠੀ: ਅਗਲੇ 10 ਦਿਨਾਂ 'ਚ ਚਿਪਚਿਪੀ ਗਰਮੀ ਤੋਂ ਮਿਲੇਗੀ ਰਾਹਤ, ਜਾਣੋ ਤੁਹਾਡੇ ਸ਼ਹਿਰ ‘ਚ ਕਦੋਂ ਹੋਵੇਗੀ ਬਾਰਿਸ਼ - Monsoon Update
- ਸਟੇਟ ਐਵਾਰਡ ਨਾਲ ਸਨਮਾਨਿਤ ਹੋਣਗੇ ਮਾਨਸਾ ਦੇ ਇਹ ਛੇ ਅਧਿਆਪਕ, ਆਪੋ-ਆਪਣੇ ਖੇਤਰਾਂ 'ਚ ਕਰ ਰਹੇ ਨੇ ਅਣਥੱਕ ਮਿਹਨਤ - national teachers day
- ਦਰਿਆ ਬਿਆਸ ਦੇ ਵਿੱਚ ਡੁੱਬੇ ਚਾਰ ਨੌਜਵਾਨਾਂ ਵਿੱਚੋਂ ਦੋ ਦੀਆਂ ਮਿਲੀਆਂ ਲਾਸ਼ਾਂ - TWO DIED BODY FOUND FROM BEAS RIVER
ਪੁਲਿਸ ਨੇ ਕੀਤੀ ਕਾਰਵਾਈ : ਉੱਥੇ ਹੀ ਪਠਾਨਕੋਟ ਤੋਂ ਹੇਠਲੇ ਵਾਲੇ ਪਾਸੇ ਹਿਮਾਚਲ ਦੇ ਮਾਜਰਾ ਇਲਾਕੇ 'ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਕਾਰਨ ਹੁਣ ਹਿਮਾਚਲ ਪੁਲਿਸ ਵੀ ਹਰਕਤ 'ਚ ਆ ਗਈ ਹੈ ਅਤੇ ਉਨ੍ਹਾਂ ਨੇ ਰਾਤ ਸਮੇਂ ਚੱਕੀ ਦਰਿਆ 'ਚ ਗੈਰ-ਕਾਨੂੰਨੀ ਮਾਈਨਿੰਗ ਕਰ ਰਹੇ 12 ਵਾਹਨਾਂ ਨੂੰ ਜ਼ਬਤ ਕੀਤਾ ਹੈ, ਜਿਨ੍ਹਾਂ 'ਚ 9 ਟਰੈਕਟਰ ਟਰਾਲੀਆਂ ਹਨ , 1 ਟਿੱਪਰ ਅਤੇ 2 ਜੇ.ਸੀ.ਬੀ ਫੜੇ ਗਏ ਹਨ, ਇੰਨਾ ਹੀ ਨਹੀਂ 12 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਵੀ ਕੀਤੀ ਗਈ ਹੈ।