ਚੰਡੀਗੜ੍ਹ : ਅੱਜ ਹਰ ਪਾਸੇ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਨਾਲ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਿਥੇ ਬੀਤੀ ਰਾਤ ਬੰਬ ਦੀ ਧਮਕੀ ਮਿਲੀ ਉਥੇ ਹੀ ਹੁਣ ਤਾਜ਼ਾ ਮਾਮਲਾ ਚੰਡੀਗੜ੍ਹ ਏਅਰਪੋਰਟ 'ਤੇ ਜਹਾਜ਼ ਵਿੱਚ ਬੰਬ ਹੋਣ ਦੀ ਖਬਰ ਮਿਲੀ ਹੈ। ਜਿਸ ਨਾਲ ਹਰ ਪਾਸੇ ਸਹਿਮ ਦਾ ਮਾਹੌਲ ਬਣ ਗਿਆ। ਹਾਲਾਂਕਿ ਬਾਅਦ ‘ਚ ਬੰਬ ਹੋਣ ਦੀ ਮਹਿਜ਼ ਅਫਵਾਹ ਹੀ ਨਿਕਲੀ ਹੈ। ਕਿਉਂਕਿ ਜਾਂਚ ਅਜੰਸੀਆਂ ਵੱਲੋਂ ਮੌਕੇ 'ਤੇ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਯਾਤਰੀਆਂ ਨੂੰ ਵੀ ਸੁਰੱਖਿਅਤ ਕੱਢ ਲਿਆ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਰਹੀਆਂ ਹਨ। ਇਹ INDIGO ਫਲਾਈਟ ਹੈਦਰਾਬਾਦ ਤੋਂ ਚੰਡੀਗੜ੍ਹ ਆ ਰਹੀ ਸੀ। ਚੰਡੀਗੜ੍ਹ ‘ਚ ਲੈਂਡ ਹੁੰਦਿਆਂ ਹੀ ਜਹਾਜ਼ ਨੂੰ ਆਈਸੋਲੇਟ ਕੀਤਾ ਗਿਆ ਹੈ। ਫਲਾਈਟ ਵਿਚੋਂ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰਿਆ ਗਿਆ ਹੈ। ਏਅਰਪੋਰਟ ਸਕਿਓਰਿਟੀ ਏਜੰਸੀਆਂ ਵੱਲੋਂ ਚੈਕਿੰਗ ਜਾਰੀ ਹੈ।
Flight 6E 108, operating from Hyderabad to Chandigarh received a security-related alert. Upon landing, the aircraft was isolated, and all customers were safely disembarked. Ensuring the safety and security of our customers and crew remains paramount in all facets of our…
— ANI (@ANI) October 19, 2024
ਬੰਬ ਦੀ ਕੋਈ ਅਧਿਕਾਰਿਤ ਪੁਸ਼ਟੀ ਨਹੀਂ ਹੋਈ
ਫਿਲਹਾਲ ਏਅਰਪੋਰਟ ਅਥਾਰਟੀ ਵੱਲੋਂ ਇਸ ਸਬੰਧੀ ਕਿਸੇ ਤਰ੍ਹਾਂ ਦੀ ਅਧਿਕਾਰਿਤ ਪੁਸ਼ਟੀ ਨਹੀਂ ਕੀਤੀ ਗਈ ਹੈ। ਪੁਲਿਸ ਦੇ ਆਲਾ ਅਧਿਕਾਰੀ ਮੌਕੇ 'ਤੇ ਪਹੁੰਚੇ ਹੋਏ ਹਨ, ਜਿਨ੍ਹਾਂ ਵਲੋਂ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਹਵਾਈ ਅਫਸਰਾਂ ਨੂੰ ਸੁਚਨਾ ਮਿਲੀ ਸੀ ਕਿ ਹੈਦਰਾਬਾਦ ਤੋਂ ਇੰਡੀਗੋ ਦੀ ਫਲਾਈਟ ‘ਚ ਕਿਸੇ ਨੇ ਬੰਬ ਰੱਖਿਆ ਹੈ। ਇਸ ਤੋਂ ਬਾਅਦ ਯਾਤਰੀਆਂ ਦੇ ਪਰਿਵਾਰ ਵੀ ਏਅਰਪੋਰਟ ਉਤੇ ਪਹੂੰਚ ਗਏ ਅਤੇ ਆਪਣੇ ਪਰਿਵਾਰ ਦੇ ਲੋਕਾਂ ਦੀ ਸਾਰ ਲਈ।
ਜ਼ਿਕਰਯੋਗ ਹੈ ਕਿ ਦਿੱਲੀ ਤੋਂ ਲੰਡਨ ਜਾ ਰਹੀ ਵਿਸਤਾਰਾ ਫਲਾਈਟ ਨੂੰ ਬੀਤੀ ਰਾਤ ਬੰਬ ਦੀ ਧਮਕੀ ਮਿਲੀ ਸੀ, ਜਿਸ ਤੋਂ ਬਾਅਦ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਅਤੇ ਵਿਸਤਾਰਾ ਫਲਾਈਟ ਨੂੰ ਫਰੈਂਕਫਰਟ ਵੱਲ ਮੋੜ ਦਿੱਤਾ ਗਿਆ। ਫਿਰ ਜਾਂਚ ਕੀਤੀ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ। ਦੱਸਣਯੋਗ ਹੈ ਕਿ ਕਈ ਥਾਵਾਂ 'ਤੇ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਕਈ ਫਰਜ਼ੀ ਧਮਕੀਆਂ ਮਿਲੀਆਂ ਹਨ।
70 ਤੋਂ ਵੱਧ ਉਡਾਣਾਂ ਨੂੰ ਬੰਬ ਦੀ ਧਮਕੀ
ਜ਼ਿਕਰਯੋਗ ਹੈ ਕਿ ਇਸ ਮੌਕੇ ਕੰਪਨੀ ਨੇ ਕਿਹਾ, "ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਤੇ ਅਸੀਂ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤ ਰਹੇ ਹਾਂ।" ਇੱਕ ਹੋਰ ਬਿਆਨ ਵਿੱਚ, ਇੰਡੀਗੋ ਨੇ ਕਿਹਾ, ਅਸੀਂ ਦਿੱਲੀ ਤੋਂ ਇਸਤਾਂਬੁਲ ਤੱਕ ਚੱਲਣ ਵਾਲੀ ਫਲਾਈਟ 6E11 ਨਾਲ ਸਬੰਧਤ ਸਥਿਤੀ ਤੋਂ ਜਾਣੂ ਹਾਂ। ਯਾਤਰੀਆਂ ਤੇ ਚਾਲਕ ਦਲ ਦੀ ਸੁਰੱਖਿਆ ਸਾਡੀ ਪ੍ਰਮੁੱਖ ਤਰਜੀਹ ਹੈ ਤੇ ਅਸੀਂ ਸਬੰਧਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। 14 ਅਕਤੂਬਰ 2024 ਤੋਂ, 70 ਤੋਂ ਵੱਧ ਉਡਾਣਾਂ ਨੂੰ ਬੰਬ ਦੀ ਧਮਕੀ ਮਿਲੀ ਹੈ।