ਲੁਧਿਆਣਾ : ਲੁਧਿਆਣਾ ਦੇ ਸਥਾਨਕ ਗੁਰੂ ਨਾਨਕ ਭਵਨ 'ਚ ਬੀਤੀ ਦੇਰ ਰਾਤ ਇਕ ਸੱਭਿਆਚਾਰਕ ਸਮਾਗਮ ਦੌਰਾਨ ਹੰਗਾਮਾ ਹੋ ਗਿਆ, ਜਿਸ ਕਾਰਨ ਸਰਕਾਰੀ ਇਮਾਰਤ ਦਾ ਨੁਕਸਾਨ ਵੀ ਕਾਫੀ ਹੋਇਆ, ਇਸ ਹੰਗਾਮੇ ਦੌਰਾਨ ਭਵਨ ਦੇ ਹਾਲ ਦੀਆਂ ਬਾਰੀਆਂ ਅਤੇ ਬੂਹੇ ਵੀ ਭੰਨੇ ਗਏ। ਜਿਸ ਕਾਰਨ ਸ਼ੀਸ਼ੇ ਟੁੱਟ ਗਏ। ਹਾਲਾਤ ਇਨ੍ਹੇ ਵਧ ਗਏ ਕੇ ਮੌਕੇ 'ਤੇ ਪੁਲਿਸ ਨੂੰ ਬੁਲਾਉਣਾ ਪਿਆ, ਪੁਲਿਸ ਨੇ ਆ ਕੇ ਮੌਕੇ 'ਤੇ ਮਾਮਲਾ ਸ਼ਾਂਤ ਕਰਵਾਇਆ। ਉਦੋਂ ਤੱਕ ਹੰਗਾਮਾ ਕਰਨ ਵਾਲੇ ਮੌਕੇ ਤੋਂ ਫਰਾਰ ਹੋ ਗਏ।
ਗਾਇਕ ਦੇ ਬਾਊਂਸਰਾਂ ਨਾਲ ਭਿੜੇ ਲੋਕ : ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਨੇਪਾਲੀ ਭਾਈਚਾਰੇ ਦਾ ਮਾਘੀ ਨੂੰ ਲੈ ਕੇ ਆਪਣਾ ਕੋਈ ਸੱਭਿਆਚਾਰਕ ਪ੍ਰੋਗਰਾਮ ਚੱਲ ਰਿਹਾ ਸੀ। ਇਸ ਸਮਾਗਮ ਲਈ ਉਨਾਂ ਨੇ ਹਾਲ ਦੇ ਵਿੱਚ ਪ੍ਰੋਗਰਾਮ ਕਰਨ ਦੀ ਇਜਾਜ਼ਤ ਵੀ ਲਈ ਹੋਈ ਸੀ, ਇਸ ਦੇ ਨਾਲ ਹੀ ਗਾਇਕ ਵੀ ਲੱਗੇ ਹੋਏ ਸਨ। ਪਰ ਜਦੋਂ ਪ੍ਰੋਗਰਾਮ ਲਗਭਗ ਖਤਮ ਹੋਣ ਵਾਲਾ ਸੀ ਤਾਂ ਕੁਝ ਦਰਸ਼ਕਾਂ ਦੀ ਗਾਇਕ ਦੇ ਬਾਉਂਸਰਾਂ ਦੇ ਨਾਲ ਪਹਿਲਾਂ ਬਹਿਸਬਾਜ਼ੀ ਹੋ ਗਈ ਅਤੇ ਫਿਰ ਹੱਥੋਂਪਾਈ ਹੋ ਗਈ। ਜਿਸ ਕਰਕੇ ਕਾਫੀ ਨੁਕਸਾਨ ਵੀ ਹੋਇਆ ਹੈ। ਜਿਸ ਕਰਕੇ ਸਮਾਗਮ ਦੇ ਪ੍ਰਬੰਧਕਾਂ ਨੇ ਕਿਹਾ ਕਿ ਤੁਰੰਤ ਅਸੀਂ ਲੁਧਿਆਣਾ ਦੀ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਵਿੱਚ ਫੋਨ ਕਰਕੇ ਪੁਲਿਸ ਨੂੰ ਬੁਲਾਇਆ ਹੈ ਅਤੇ ਮੌਕੇ 'ਤੇ ਫਿਲਹਾਲ ਹਾਲਾਤ ਕਾਬੂ ਦੇ ਵਿੱਚ ਹਨ। ਪਰ ਹਾਲ ਦੇ ਵਿੱਚ ਭੰਨ ਤੋੜ ਜਰੂਰ ਹੋਈ ਹੈ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ : ਉਥੇ ਹੀ ਮੋਕੇ 'ਤੇ ਪਹੁੰਚੇ ਪੀਸੀਆਰ ਟੀਮ ਦੇ ਮੁਲਾਜ਼ਮਾਂ ਨੇ ਕਿਹਾ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸਾਨੂੰ ਜਾਣਕਾਰੀ ਮਿਲੀ ਸੀ ਕਿ ਕੋਈ ਹੰਗਾਮਾ ਹੋਇਆ ਹੈ।ਹੁਣ ਮਾਮਲੇ ਸਬੰਧੀ ਸੀਸੀਟੀਵੀ ਫੁਟੇਜ ਵੀ ਕਢਵਾਈ ਜਾ ਰਹੀ ਹੈ ਅਤੇ ਸਬੰਧਤ ਲੋਕਾਂ ਤੋਂ ਮਾਮਲੇ ਦੀ ਜਾਣਕਾਰੀ ਲਈ ਜਾ ਰਹੀ ਹੈ। ਇਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਗੁਰੂ ਨਾਨਕ ਭਵਨ ਸਰਕਾਰੀ ਹੈ ਜਿੱਥੇ ਅਕਸਰ ਸਰਕਾਰ ਦੇ ਨਾਲ ਸੰਬੰਧਿਤ ਸਮਾਗਮਾਂ ਦੇ ਨਾਲ ਨਿੱਜੀ ਸਮਾਗਮ ਵੀ ਹੁੰਦੇ ਰਹਿੰਦੇ ਹਨ। ਦੇਰ ਰਾਤ ਵੀ ਹਾਲ ਦੇ ਵਿੱਚ ਸਮਾਗਮ ਚੱਲ ਰਿਹਾ ਸੀ ਜਦੋਂ ਇਹ ਹੰਗਾਮਾ ਹੋਇਆ। ਹਾਲਾਂਕਿ ਹੰਗਾਮੇ ਦੇ ਵਿੱਚ ਕੋਈ ਜ਼ਖਮੀ ਹੋਇਆ ਹੈ ਜਾਂ ਨਹੀਂ ਇਸ ਬਾਰੇ ਪੁਲਿਸ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕਿਉਂਕਿ ਉਦੋਂ ਤੱਕ ਸਮਾਗਮ ਖਤਮ ਹੋ ਗਿਆ ਸੀ ਜਦੋਂ ਇਹ ਹੰਗਾਮਾ ਹੋਇਆ ਲੋਕ ਘਰਾਂ ਨੂੰ ਜਾ ਚੁੱਕੇ ਸਨ।