ETV Bharat / state

ਭਾਣਜੇ ਨੇ ਇਸ ਲਈ ਕੀਤਾ ਮਾਮੇ ਦਾ ਕਤਲ, ਹਰ ਕੋਈ ਪਾ ਰਿਹਾ ਲਾਹਨਤਾਂ - hoshiarpur nephew killed his uncle - HOSHIARPUR NEPHEW KILLED HIS UNCLE

ਹੁਸ਼ਿਆਰਪੁਰ ਪੁਲਿਸ ਨੇ ਥਾਣਾ ਮਾਹਿਲਪੁਰ ਅਧੀਨ ਆਉਂਦੇ ਪਿੰਡ ਗੋਂਦਪੁਰ 'ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ 'ਚ ਸਫਲਤਾ ਹਾਸਿਲ ਕੀਤੀ। ਕਤਲ ਕਿਉਂ ਕੀਤਾ ਗਿਆ ਸੀ ਪੜ੍ਹੋ ਪੂਰੀ ਖ਼ਬਰ...

hoshiarpur news nephew killed his uncle out of greed for money
ਭਾਣਜੇ ਨੇ ਇਸ ਲਈ ਕੀਤਾ ਮਾਮੇ ਦਾ ਕਤਲ, ਹਰ ਕੋਈ ਪਾ ਰਿਹਾ ਲਾਹਨਤਾਂ (greed nephew)
author img

By ETV Bharat Punjabi Team

Published : Jun 30, 2024, 9:29 PM IST

ਭਾਣਜੇ ਨੇ ਇਸ ਲਈ ਕੀਤਾ ਮਾਮੇ ਦਾ ਕਤਲ, ਹਰ ਕੋਈ ਪਾ ਰਿਹਾ ਲਾਹਨਤਾਂ (greed nephew)

ਹੁਸ਼ਿਆਰਪੁਰ: ਅਕਸਰ ਕਿਹਾ ਜਾਂਦਾ ਕਿ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਅਤੇ ਕਾਨੂੰਨ ਦੀ ਨਜ਼ਰ ਤੋਂ ਕੋਈ ਅਪਰਾਧ ਅਤੇ ਅਪਰਾਧ ਨੂੰ ਅੰਜ਼ਾਮ ਦੇਣ ਵਾਲੇ ਨਹੀਂ ਬਚ ਸਕਦੇ। ਅਜਿਹਾ ਹੀ ਹੁਸ਼ਿਆਰਪੁਰ ਦੀ ਪੁਲਿਸ ਨੇ ਕੀਤਾ। ਪੁਲਿਸ ਨੇ ਥਾਣਾ ਮਾਹਿਲਪੁਰ ਅਧੀਨ ਆਉਂਦੇ ਪਿੰਡ ਗੋਂਦਪੁਰ 'ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਕਾਤਲ ਨੂੰ ਵੀ ਕਾਬੂ ਕੀਤਾ ਕਰ ਲਿਆ ਹੈ। ਪੁਲਿਸ ਵਲੋਂ ਕਾਬੂ ਕੀਤਾ ਗਿਆ ਕਾਤਲ ਕੋਈ ਹੋਰ ਨਹੀਂ ਬਲਕਿ ਮ੍ਰਿਤਕ ਦਾ ਭਾਣਜਾ ਹੀ ਹੈ।

ਲਾਲਚ ਲਈ ਕੀਤਾ ਕਤਲ: ਭਾਣਜੇ ਨੇ ਪੈਸੇ ਚੋਰੀ ਕਰਦੇ ਜਿਸ ਵਲੋਂ ਪੈਸੇ ਚੋਰੀ ਕਰਨ ਲਈ ਆਪਣੇ ਹੀ ਮਾਮੇ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ।ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਬੀਤੀ 20 ਅਤੇ 21 ਜੂਨ ਦੀ ਦਰਮਿਆਨੀ ਰਾਤ ਨੂੰ ਪਿੰਡ ਗੋਂਦਪੁਰ 'ਚ ਘਰੇ ਸੁੱਤੇ ਇਕ ਵਿਅਕਤੀ ਰਛਪਾਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਘਰ ਚੋਂ ਕੁਝ ਪੈਸੇ ਵੀ ਚੋਰੀ ਸਨ।ਪੁਲਿਸ ਵਲੋਂ ਐਸ.ਪੀ.ਡੀ ਸਰਬਜੀਤ ਬਾਹੀਆ ਦੀ ਨਿਗਰਾਨੀ 'ਚ ਟੀਮਾਂ ਦਾ ਗਠਨ ਕਰਕੇ ਤਕਨੀਕੀ ਢੰਗ ਨਾਲ ਜਾਂਚ ਸ਼ੁਰੂ ਕੀਤੀ ਗਈ ਅਤੇੇ ਪੁਲਿਸ ਵਲੋਂ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਕਮਲਜੀਤ ਸਿੰਘ ਕਮਲ ਨੂੰ ਕਾਬੂ ਕੀਤਾ ।

ਨਸ਼ੇ ਦਾ ਆਦੀ: ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਤਲ ਨਸ਼ੇ ਦਾ ਆਦੀ ਹੈ। ਇਸ ਲਈ ਉਸ ਨੇ ਨਸ਼ੇ ਲਈ ਚੋਰੀ ਕੀਤੀ ਅਤੇ ਆਪਣੇ ਮਾਮੇ ਦਾ ਕਤਲ ਕੀਤਾ।ਪੁਲਿਸ ਨੇ ਬਹੁਤ ਹੀ ਮੁਸਤੈਦੀ ਨਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਗਈ ਅਤੇ ਜਲਦ ਹੀ ਕਾਤਲ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਿਲ ਕੀਤੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.