ਹੁਸ਼ਿਆਰਪੁਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਦਿਨ ਵੱਖ-ਵੱਖ ਮਸਲਿਆਂ ਨੂੰ ਲੈ ਕੇ ਐਲਾਨ ਕਰਦੇ ਰਹਿੰਦੇ ਹਨ, ਜਿਹਨਾਂ ਵਿੱਚੋਂ ਕਈ ਪੂਰੇ ਹੋ ਵੀ ਜਾਂਦੇ ਹਨ ਅਤੇ ਕਈ ਸਿਰਫ਼ ਐਲਾਨ ਬਣ ਕੇ ਰਹਿ ਜਾਂਦੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਸੀ ਕਿ ਹੁਣ ਸਰਕਾਰੀ ਹਸਪਤਾਲ ਵਿੱਚ ਆਉਣ ਵਾਲੇ ਮਰੀਜਾਂ ਨੂੰ ਦਵਾਈ ਲੈਣ ਲਈ ਖੱਜਲ-ਖੁਆਰ ਹੁੰਦੇ ਹੋਏ ਹਸਪਤਾਲ ਦੇ ਬਾਹਰ ਬਣੇ ਮੈਡੀਕਲ ਸਟੋਰਾਂ ਉੱਪਰ ਜਾਣ ਦੀ ਜਰੂਰਤ ਨਹੀਂ ਪਵੇਗੀ, ਕਿਉਂਕਿ ਹੁਣ ਤੋਂ ਹਰ ਇੱਕ ਮਰੀਜ਼ ਨੂੰ ਸਾਰੀਆਂ ਦਵਾਈਆਂ ਸਰਕਾਰੀ ਹਸਪਤਾਲ ਦੇ ਅੰਦਰੋਂ ਬਿਲਕੁੱਲ ਮੁਫਤ ਦਿੱਤੀਆਂ ਜਾਣਗੀਆਂ।
ਪਰ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿੱਚ ਮੁੱਖ ਮੰਤਰੀ ਦੇ ਐਲਾਨਾਂ ਦੀਆਂ ਸ਼ਰੇਆਮ ਧੱਜੀਆ ਉੱਡਦੀਆਂ ਦਿਖਾਈ ਦੇ ਰਹੀਆਂ ਹਨ, ਕਿਉਕਿ ਸਰਕਾਰੀ ਹਸਪਤਾਲ ਦੇ ਅੰਦਰੋਂ ਬਾਹਰ ਆ ਰਹੇ ਮਰੀਜ਼ ਪਹਿਲਾਂ ਦੀ ਤਰ੍ਹਾਂ ਹੀ ਸਰਕਾਰੀ ਹਸਪਤਾਲ ਦੇ ਸਾਹਮਣੇ ਬਣੀਆਂ ਦਵਾਈਆਂ ਦੀਆਂ ਦੁਕਾਨਾਂ ਜਾਂ ਸ਼ਹਿਰ ਵਿੱਚੋਂ ਹੋਰ ਮੈਡੀਕਲ ਸਟੋਰਾਂ ਤੋਂ ਦਵਾਈਆਂ ਖਰੀਦ ਰਹੇ ਹਨ।
ਮੈਡੀਕਲ ਸਟੋਰਾਂ ਦੇ ਮਾਲਕਾਂ ਦਾ ਕੀ ਕਹਿਣਾ:ਹਾਲਾਂਕਿ ਮੀਡੀਆ ਕਰਮੀਆਂ ਤੋਂ ਵਾਰ-ਵਾਰ ਹਸਪਤਾਲ ਦੇ ਅਧਿਕਾਰੀਆਂ ਨਾਲ ਰਾਬਤਾ ਕਰਨ ਦੇ ਯਤਨ ਕੀਤੇ ਗਏ ਪਰ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋਈਆਂ ਅਤੇ ਸਰਕਾਰੀ ਹਸਪਤਾਲ ਦੀਆਂ ਪਰਚੀਆਂ ਲੈ ਕੇ ਹਸਪਤਾਲ ਦੇ ਸਾਹਮਣੇ ਦਵਾਈਆਂ ਦੀਆਂ ਦੁਕਾਨਾਂ ਉੱਤੇ ਆ ਰਹੇ ਮਰੀਜ਼ਾਂ ਬਾਰੇ ਜਦੋਂ ਇਹਨਾਂ ਮੈਡੀਕਲ ਸਟੋਰਾਂ ਦੇ ਮਾਲਕਾਂ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕੈਮਰੇ ਅੱਗੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਮਰੀਜ਼ਾਂ ਦਾ ਕੀ ਕਹਿਣਾ ਹੈ: ਹਸਪਤਾਲ ਤੋਂ ਬਾਹਰ ਆ ਰਹੇ ਮਰੀਜ਼ਾਂ ਨਾਲ ਗੱਲ ਕਰਨੀ ਚਾਹੀ ਤਾਂ ਉਹ ਡਰਦੇ ਕੈਮਰੇ ਦੀ ਅੱਖ ਤੋਂ ਬਚਦੇ ਹੋਏ ਇਹ ਕਹਿੰਦੇ ਨਜ਼ਰ ਆਏ ਕਿ ਜੇਕਰ ਅਸੀਂ ਕੈਮਰੇ ਅੱਗੇ ਕੁੱਝ ਬੋਲੇ ਤਾਂ ਹਸਪਤਾਲ ਦੇ ਅੰਦਰ ਮੌਜੂਦ ਡਾਕਟਰ ਸਾਡਾ ਇਲਾਜ ਨਹੀਂ ਕਰਨਗੇ। ਬਹੁਤ ਲੰਬਾ ਇਤਜ਼ਾਰ ਕਰਨ ਤੋਂ ਬਾਅਦ ਕੈਮਰੇ ਸਾਹਮਣੇ ਬੋਲਣ ਲਈ ਸਿਰਫ ਇੱਕ ਹੀ ਔਰਤ ਤਿਆਰ ਹੋਈ। ਔਰਤ ਨੇ ਕਿਹਾ ਕਿ ਡਾਕਟਰ ਖੁਦ ਕਹਿੰਦੇ ਹਨ ਕਿ ਦਵਾਈ ਬਾਹਰੋਂ ਲਓ।
ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਨੇ ਕੀ ਕਿਹਾ: ਉਸ ਤੋਂ ਬਾਅਦ ਸ਼ਹਿਰ ਦੇ ਪ੍ਰਸਿੱਧ ਵਕੀਲ ਅਤੇ ਸਮਾਜ ਸੇਵਕ ਸ਼ਮਸ਼ੇਰ ਸਿੰਘ ਭਾਰਦਵਾਜ਼ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਹ ਨਿੱਜੀ ਹਸਪਤਾਲ ਦੀ ਲਿਖੀ ਪਰਚੀ ਦੀ ਦਵਾਈ ਲੈਣ ਸਰਕਾਰੀ ਹਸਪਤਾਲ ਦੇ ਸਾਹਮਣੇ ਮੈਡੀਕਲ ਸਟੋਰ ਤੇ ਗਏ ਸਨ ਤਾਂ ਉਹ ਇਹ ਦੇਖ ਕੇ ਹੈਰਾਨ ਹੋ ਗਏ ਕਿ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਲਿਖੀਆਂ ਦਵਾਈਆਂ ਲੈਣ ਲਈ ਮਰੀਜ਼ ਹਾਲੇ ਵੀ ਬਾਹਰ ਦੀਆਂ ਦੁਕਾਨਾਂ ਤੇ ਦਵਾਈਆਂ ਖਰੀਦਣ ਲਈ ਮਜਬੂਰ ਹਨ, ਜਿਸ ਨਾਲ ਸਰਕਾਰ ਦੇ ਦਾਵਿਆਂ ਅਤੇ ਵਾਅਦਿਆਂ ਦੀ ਪੋਲ ਸਾਫ ਤੌਰ ਤੇ ਖੁੱਲਦੀ ਨਜ਼ਰ ਆ ਰਹੀ ਹੈ।
ਉਹਨਾਂ ਕਿਹਾ ਕਿ ਇੱਕ ਕੈਬਨਿਟ ਮੰਤਰੀ ਦਾ ਸ਼ਹਿਰ ਹੋਣ ਦੇ ਨਾਤੇ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਕਿ ਮਰੀਜਾਂ ਨੂੰ ਸਰਕਾਰੀ ਹਸਪਤਾਲ ਦੇ ਅੰਦਰ ਮੁਫਤ ਦਵਾਈ ਦੇਣ ਦੇ ਬਜਾਏ ਬਾਹਰੋਂ ਮਹਿੰਗੇ ਮੁੱਲ ਵਿੱਚ ਦਵਾਈਆਂ ਲੈਣੀਆਂ ਪੈ ਰਹੀਆਂ ਹਨ। ਅਖੀਰ ਚ ਉਹਨਾਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਿਲ ਕੀਤੀ ਹੈ। ਲੋਕਾਂ ਦੀ ਲੁੱਟ ਪਹਿਲਾਂ ਨਾਲੋਂ ਕਿਤੇ ਜਿਆਦਾ ਹੋ ਰਹੀ ਹੈ।
- ਬੀਬੀ ਜਗੀਰ ਕੌਰ ਦੀ ਘਰ ਵਾਪਸੀ: ਸੁਖਬੀਰ ਬਾਦਲ ਨੇ ਕਿਹਾ- ਸਾਡਾ ਪਰਿਵਾਰ ਹੁਣ ਇੱਕ ਹੈ ਤੇ ਸਾਡਾ ਇਕ ਹੀ ਨਿਸ਼ਾਨਾ-ਪੰਜਾਬ ਨੂੰ ਬਚਾਉਣਾ
- ਪਿੰਡ ਮਹਿੰਦੀਪੁਰ ਤੋਂ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਬਰਾਮਦ ਹੋਈ ਡਰੋਨ ਰਾਹੀਂ ਸੁੱਟੀ 2 ਕਿਲੋ 998 ਗ੍ਰਾਮ ਹੈਰੋਇਨ
- ਲੋਕ ਸਭਾ ਚੋਣਾਂ: ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਉੱਤੇ ਪ੍ਰਕਾਸ਼ਿਤ/ਪ੍ਰਸਾਰਿਤ ਪੇਡ ਨਿਊਜ਼ 'ਤੇ ਸਖ਼ਤ ਨਿਗਰਾਨੀ ਰੱਖੇਗਾ ਚੋਣ ਕਮਿਸ਼ਨ: CEO
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਇੱਕ ਗਰੀਬ ਬਜ਼ੁਰਗ ਦੀ ਸਰਕਾਰੀ ਹਸਪਤਾਲ ਵਿੱਚ ਜਦੋਂ ਖੱਜਲ ਖੁਵਾਰੀ ਬਾਰੇ ਸੀਨੀਅਰ ਮੈਡੀਕਲ ਅਫਸਰ ਸ਼੍ਰੀਮਤੀ ਸਵਾਤੀ ਨਾਲ ਵਾਰ-ਵਾਰ ਸੰਪਰਕ ਕਰਕੇ ਉਹਨਾਂ ਕੋਲੋਂ ਇਸ ਮਸਲੇ ਬਾਰੇ ਜਾਣਨਾ ਚਾਹਿਆ ਸੀ ਤਾਂ ਉਹਨਾਂ ਨੇ ਪੱਤਰਕਾਰਾਂ ਦਾ ਫੋਨ ਚੁੱਕਣਾ ਵੀ ਮੁਨਾਸਿਬ ਨਹੀਂ ਦੀ ਸਮਝਿਆ ਜਿਸ ਤੋਂ ਇਹ ਗੱਲ ਵੀ ਸਪੱਸ਼ਟ ਹੋ ਜਾਂਦੀ ਹੈ ਕਿ ਅਧਿਕਾਰੀ ਆਪਣੀ ਜਿੰਮੇਵਾਰੀ ਕਿੰਨੀ ਕੁ ਤਨਦੇਹੀ ਨਾਲ ਨਿਭਾਅ ਰਹੇ ਹਨ ਕਿ ਉਹ ਮੀਡੀਆ ਕਰਮੀਆਂ ਦਾ ਫੋਨ ਚੁੱਕਣਾ ਵੀ ਜਰੂਰੀ ਨਹੀਂ ਸਮਝਦੇ।