ETV Bharat / state

ਹਿਮਾਚਲੀ ਟੈਕਸੀ ਡਰਾਈਵਰ ਦਾ ਪੰਜਾਬ ਦੇ ਦੋ ਨੌਜਵਾਨਾਂ ਵੱਲੋਂ ਕਥਿਤ ਤੌਰ 'ਤੇ ਕਤਲ ਕੀਤੇ ਜਾਣ ਦਾ ਖਦਸ਼ਾ, ਲੁਧਿਆਣਾ ਤੋਂ ਨੌਜਵਾਨਾਂ ਨੂੰ ਕੀਤਾ ਕਾਬੂ - Himachal police arrested two youths - HIMACHAL POLICE ARRESTED TWO YOUTHS

Himachal Police Arrested Two Youths: ਇੱਕ ਹਿਮਾਚਲੀ ਟੈਕਸੀ ਡਰਾਈਵਰ ਜੋ ਕਿ ਕੰਮ ਉੱਤੇ ਗਿਆ ਸੀ ਅਤੇ ਫਿਰ ਮੁੜ ਘਰ ਨਹੀਂ ਆਇਆ। ਜਦੋਂ ਇਹ ਮਾਮਲਾ ਹਿਮਾਚਲ ਪੁਲਿਸ ਕੋਲ ਪਹੁੰਚਿਆ ਤਾਂ ਪੁਲਿਸ ਨੇ ਪਹਿਲਾਂ ਇਸ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ। ਪੜ੍ਹੋ ਪੂਰੀ ਖਬਰ...

Himachal police arrested two youths
62 ਸਾਲਾਂ ਹਿਮਾਚਲੀ ਟੈਕਸੀ ਡਰਾਈਵਰ ਦਾ ਪੰਜਾਬ ਦੇ ਦੋ ਨੌਜਵਾਨਾਂ ਵੱਲੋਂ ਕਥਿਤ ਤੌਰ 'ਤੇ ਕਤਲ (Etv Bharat (ਰੂਪਨਗਰ))
author img

By ETV Bharat Punjabi Team

Published : Jun 30, 2024, 11:15 PM IST

Updated : Jul 1, 2024, 6:22 AM IST

62 ਸਾਲਾਂ ਹਿਮਾਚਲੀ ਟੈਕਸੀ ਡਰਾਈਵਰ ਦਾ ਪੰਜਾਬ ਦੇ ਦੋ ਨੌਜਵਾਨਾਂ ਵੱਲੋਂ ਕਥਿਤ ਤੌਰ 'ਤੇ ਕਤਲ (Etv Bharat (ਰੂਪਨਗਰ))

ਰੂਪਨਗਰ: ਇੱਕ ਹਿਮਾਚਲ ਦੀ ਡਰਾਈਵਰ ਦੀ ਲਾਸ਼ ਦੀ ਭਾਲ ਵਿੱਚ ਕੀਰਤਪੁਰ ਸਾਹਿਬ ਪੁੱਜੀ ਹਿਮਾਚਲ ਪੁਲਿਸ ਨੇ ਖੁਲਾਸਾ ਕੀਤਾ ਹੈ। ਇੱਕ ਬੇਹੱਦ ਸਨਸਨੀ ਭਰੇ ਮਾਮਲੇ ਦੇ ਵਿੱਚ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਦੋ ਨੌਜਵਾਨਾਂ ਵੱਲੋਂ ਕਥਿਤ ਤੌਰ 'ਤੇ ਹਿਮਾਚਲ ਦੇ ਇੱਕ ਟੈਕਸੀ ਡਰਾਈਵਰ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਕੀਰਤਪੁਰ ਸਾਹਿਬ ਦੀ ਨਹਿਰ ਵਿੱਚ ਸੁੱਟਿਆ ਗਿਆ ਹੈ ਤੇ ਕਥਿਤ ਮੁਲਜ਼ਮਾਂ ਦੀ ਗ੍ਰਫਤਾਰੀ ਤੋਂ ਬਾਅਦ, ਉਹਨਾਂ ਦੀ ਨਿਸ਼ਾਨਦੇਹੀ ਤੇ ਅੱਜ ਹਿਮਾਚਲ ਪੁਲਿਸ ਵੱਲੋਂ ਕੀਰਤਪੁਰ ਸਾਹਿਬ ਵਿਖੇ ਨਹਿਰ ਦੇ ਵਿੱਚੋਂ ਗੋਤਾਖੋਰਾਂ ਦੀ ਮਦਦ ਦੇ ਨਾਲ ਹਿਮਾਚਲ ਨਾਲ ਸੰਬੰਧਿਤ ਟੈਕਸੀ ਡਰਾਈਵਰ ਦੀ ਲਾਸ਼ ਲੱਭਣ ਦਾ ਯਤਨ ਕੀਤਾ ਜਾ ਰਿਹਾ ਹੈ।

ਮਾਮਲਾ ਹਿਮਾਚਲ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ: ਹਿਮਾਚਲ ਪੁਲਿਸ ਦੇ ਡੀਐਸਪੀ ਮਦਨ ਧੀਮਾਨ ਦੇ ਦੱਸਣ ਅਨੁਸਾਰ ਪੰਜਾਬ ਦੇ ਲੁਧਿਆਣਾ ਜਿਲ੍ਹੇ ਨਾਲ ਸੰਬੰਧਿਤ ਦੋ ਨੌਜਵਾਨਾਂ ਵੱਲੋਂ ਹਿਮਾਚਲ ਦੇ ਵੱਖ-ਵੱਖ ਖੇਤਰਾਂ 'ਚ ਘੁੰਮਣ ਦੇ ਲਈ ਇੱਕ ਟੈਕਸੀ ਕਿਰਾਏ ਤੇ ਕੀਤੀ ਗਈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਿਕ ਹਰੀ ਕ੍ਰਿਸ਼ਨ ਨਾਂ ਦਾ ਟੈਕਸੀ ਡਰਾਈਵਰ ਮਨਾਲੀ ਤੋਂ ਆਪਣੀ ਟੈਕਸੀ ਲੈਕੇ ਇਨ੍ਹਾਂ ਨੌਜਵਾਨਾਂ ਨਾਲ ਗਿਆ ਸੀ ਪ੍ਰੰਤੂ ਉਸਦਾ ਕੁਝ ਪਤਾ ਨਹੀਂ ਚੱਲ ਰਿਹਾ ਕੇ ਉਹ ਕਿੱਥੇ ਹੈ। ਜਿਸ ਤੋਂ ਬਾਅਦ ਇਹ ਮਾਮਲਾ ਹਿਮਾਚਲ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਲੁਧਿਆਣਾ ਦੇ ਨੌਜਵਾਨਾਂ ਵੱਲੋਂ ਟਰੈਵਲ ਏਜੰਟ ਦੇ ਰਾਹੀਂ ਇਹ ਟੈਕਸੀ ਬੁੱਕ ਕੀਤੀ ਗਈ ਸੀ ਅਤੇ ਇਸੇ ਤਰ੍ਹਾਂ ਇੱਕ ਹੋਟਲ ਬੁੱਕ ਕੀਤਾ ਗਿਆ ਸੀ। ਜਿੱਥੋਂ ਇਨ੍ਹਾਂ ਨੌਜਵਾਨਾਂ ਦੀ ਪਛਾਣ ਹੋ ਸਕੀ ਤੇ ਪੁਲਿਸ ਵੱਖ-ਵੱਖ ਕੜੀਆਂ ਨੂੰ ਜੋੜਦੇ ਹੋਏ। ਵਿਗਿਆਨਿਕ ਢੰਗ ਨਾਲ ਇਸ ਕੇਸ ਦੀ ਜਾਂਚ ਕਰਦੇ ਹੋਏ ਇਨ੍ਹਾਂ ਨੌਜਵਾਨਾਂ ਤੱਕ ਪਹੁੰਚੀ ਅਤੇ ਇਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਵੱਲੋਂ ਮਨਾਲੀ ਤੋਂ ਵਾਪਸ ਆਉਂਦਿਆਂ ਇਸ ਟੈਕਸੀ ਡਰਾਈਵਰ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਉਸ ਦੀ ਡੈਡ ਬਾਡੀ ਨੂੰ ਪਹਿਲਾਂ ਬਿਲਾਸਪੁਰ ਤੋਂ ਸ਼ਿਮਲਾ ਰੋਡ ਤੇ ਟਿਕਾਣੇ ਲਗਾਉਣ ਬਾਰੇ ਸੋਚਿਆ ਗਿਆ ਪਰੰਤੂ ਕੋਈ ਸਹੀ ਜਗ੍ਹਾ ਨਾ ਮਿਲਣ ਦੇ ਚੱਲਦਿਆਂ ਇਹ ਵਾਪਸ ਥੱਲੇ ਵਾਲੇ ਪਾਸੇ ਆਏ ਅਤੇ ਇਹਨਾਂ ਵੱਲੋਂ ਕੀਰਤਪੁਰ ਸਾਹਿਬ ਵਿਖੇ ਨਹਿਰ ਦੇ ਵਿੱਚ ਟੈਕਸੀ ਡਰਾਈਵਰ ਦੀ ਡੈਡ ਬਾਡੀ ਨੂੰ ਸੁੱਟਿਆ ਗਿਆ। ਉਹਨਾਂ ਕਿਹਾ ਕਿ ਪੂਰੇ ਮਾਮਲੇ ਦੀ ਵਿਗਿਆਨਿਕ ਢੰਗ ਨਾਲ ਜਾਂਚ ਕਰਨ ਤੋਂ ਬਾਅਦ ਇਹ ਕਥਿਤ ਮੁਲਜ਼ਮ ਫੜੇ ਗਏ ਹਨ ਅਤੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਹੁਣ ਕੀਰਤਪੁਰ ਸਾਹਿਬ ਦੀ ਨਹਿਰ ਵਿੱਚੋਂ ਟੈਕਸੀ ਡਰਾਈਵਰ ਦੀ ਡੈਡ ਬਾਡੀ ਨੂੰ ਲੱਭਣ ਦਾ ਯਤਨ ਕੀਤਾ ਜਾ ਰਿਹਾ।

ਮਾਮਲੇ ਦੇ ਵਿੱਚ ਪੂਰੀ ਛਾਣਬੀਣ: ਗੌਰਤਲਬ ਕਿ ਪਿਛਲੇ ਦਿਨਾਂ ਦੇ ਵਿੱਚ ਹਿਮਾਚਲ ਵਿਚ ਪੰਜਾਬ ਦੇ ਟੈਕਸੀ ਡਰਾਈਵਰਾਂ ਨੂੰ ਕੁੱਟੇ ਜਾਣ ਦੇ ਮਾਮਲੇ ਸੁਰਖੀਆਂ ਦੇ ਵਿੱਚ ਰਹੇ ਹਨ। ਪ੍ਰੰਤੂ ਇਹ ਇੱਕ ਅਲੱਗ ਕਿਸਮ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੰਜਾਬ ਦੇ ਨੌਜਵਾਨਾਂ ਵੱਲੋਂ ਇੱਕ ਟੈਕਸੀ ਹਿਮਾਚਲ ਵਿੱਚ ਬੁੱਕ ਕੀਤੀ ਗਈ ਅਤੇ ਉਸਤੋ ਬਾਅਦ ਉਸ ਟੈਕਸੀ ਚਾਲਕ ਨੂੰ ਕਥਿਤ ਤੌਰ ਤੇ ਕਤਲ ਕਰਕੇ ਉਸਦੀ ਲਾਸ਼ ਨੂੰ ਪੰਜਾਬ ਵਿੱਚ ਨਹਿਰ ਦੇ ਵਿੱਚ ਸੁੱਟਿਆ ਗਿਆ। ਹੁਣ ਹਿਮਾਚਲ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਛਾਣਬੀਣ ਕਰ ਰਹੀ ਤੇ ਮ੍ਰਿਤਕ ਟੈਕਸੀ ਡਰਾਈਵਰ ਦੀ ਲਾਸ਼ ਨੂੰ ਲੱਭਣ ਦਾ ਯਤਨ ਕੀਤਾ ਜਾ ਰਿਹਾ ਹੈ ਉਧਰ ਹਿਮਾਚਲ ਪ੍ਰਸਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਥਿਤ ਦੋਸ਼ੀ ਨੌਜਵਾਨਾ ਨੂੰ ਫੜਨ ਦੇ ਲਈ ਲੁਧਿਆਣਾ ਪੁਲਿਸ ਵੱਲੋਂ ਉਹਨਾਂ ਨੂੰ ਪੂਰਨ ਰੂਪ ਵਿੱਚ ਸਹਿਯੋਗ ਦਿੱਤਾ ਗਿਆ।

Last Updated : Jul 1, 2024, 6:22 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.