ਬਠਿੰਡਾ: ਲੋਕ ਸਭਾ ਚੋਣਾਂ 2024 ਦੇ ਚੋਣ ਨਤੀਜੇ ਜਿਵੇਂ-ਜਿਵੇਂ ਸਾਹਮਣੇ ਆ ਰਹੇ ਹਨ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਵਰਕਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਚੌਥੀ ਵਾਰ ਜਿੱਤ ਹਾਸਿਲ ਕੀਤੀ ਹੈ। ਉਹਨਾਂ ਦੇ ਜੱਦੀ ਘਰ ਪਿੰਡ ਬਾਦਲ ਵਿਖੇ ਵੱਡੀ ਗਿਣਤੀ ਵਿੱਚ ਸਮਰਥਕ ਅਤੇ ਵਰਕਰ ਪਹੁੰਚਣ ਸ਼ੁਰੂ ਹੋ ਗਏ ਹਨ।
ਵਧਾਈਆਂ ਦੇਣ ਪਹੁੰਚੇ ਸਮਰਥਕ: ਪਿੰਡ ਬਾਦਲ ਵਿਖੇ ਬੀਬਾ ਹਰਸਿਮਰਤ ਕੌਰ ਨੂੰ ਵਧਾਈਆਂ ਦੇਣ ਲਈ ਪਹੁੰਚੇ ਵਰਕਰਾਂ ਅਤੇ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਸਭ ਲੋਕਾਂ ਦੇ ਪਿਆਰ ਸਦਕਾ ਹੋਇਆ ਹੈ ਕਿਉਂਕਿ ਵਿਰੋਧੀਆਂ ਵੱਲੋਂ ਲਗਾਤਾਰ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਪਰ ਬਾਦਲ ਪਰਿਵਾਰ ਵੱਲੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਬਠਿੰਡਾ ਲੋਕ ਸਭਾ ਹਲਕੇ ਵਿੱਚ ਕਰੋੜਾਂ ਰੁਪਏ ਵਿਕਾਸ ਕਾਰਜਾਂ ਉੱਤੇ ਖਰਚੇ ਸਨ ਅਤੇ ਇਹਨਾਂ ਕਾਰਜਾਂ ਕਰਕੇ ਹੀ ਲੋਕਾਂ ਵੱਲੋਂ ਉਹਨਾਂ ਨੂੰ ਭਰਪੂਰ ਪਿਆਰ ਦਿੰਦੇ ਹੋਏ ਇੰਨੀ ਵੱਡੀ ਲੀਡ ਦਿੱਤੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਮ ਲੋਕਾਂ ਲਈ ਖੜਦਾ ਰਿਹਾ ਹੈ ਅਤੇ ਖੜੇਗਾ ਉਹਨਾਂ ਕਿਹਾ ਕਿ ਲੋਕਾਂ ਦੇ ਇਸ ਪਿਆਰ ਕਾਰਣ ਹੁਣ ਬੀਬਾ ਹਰਸਿਮਰਤ ਕੌਰ ਚੌਥੀ ਵਾਰ ਮੈਂਬਰ ਪਾਰਲੀਮੈਂਟ ਬਣਨ ਜਾ ਰਹੇ ਹਨ, ਜਿਸ ਕਾਰਨ ਉਹ ਵਰਕਰਾਂ ਅਤੇ ਸਮਰਥਕਾਂ ਦੇ ਰਿਣੀ ਰਹਿਣਗੇ।
- ਕਾਂਗਰਸੀ ਉਮੀਦਵਾਰ ਚਰਨਜੀਤ ਚੰਨੀ ਨੇ 175993 ਵੋਟਾਂ ਦੇ ਫਰਕ ਨਾਲ ਕੀਤੀ ਜਿੱਤ ਦਰਜ, ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ - Lok Sabha elections in Jalandhar
- ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਦੇ ਜਿੱਤ ਵੱਲ ਵਧਦੇ ਕਦਮ - Punjab Lok Sabha Elections Result
- ਪੰਜਾਬ 'ਚ ਵੋਟਾਂ ਦੀ ਗਿਣਤੀ, ਤਿਆਰੀਆਂ ਮੁਕੰਮਲ: 24 ਥਾਵਾਂ 'ਤੇ ਬਣੇ ਗਿਣਤੀ ਕੇਂਦਰ, 15 ਹਜ਼ਾਰ ਮੁਲਾਜ਼ਮ ਤਾਇਨਾਤ - Results Live 2024
ਲਗਾਤਾਰ ਚੌਥੀ ਵਾਰ ਜਿੱਤ ਕੀਤੀ ਦਰਜ: ਪਿਛਲੇ ਸਮੇਂ ਦੌਰਾਨ ਭਾਵੇਂ ਸ਼੍ਰੋਮਣੀ ਅਕਾਲੀ ਦਲ ਉੱਤੇ ਕਾਲੇ ਬੱਦਲ ਮੰਡਰਾਏ ਸਨ ਪਰ ਫਿਰ ਵੀ ਬਠਿੰਡਾ ਲੋਕ ਸਭਾ ਸੀਟ ਉੱਤੇ ਹਰਸਿਮਰਤ ਕੌਰ ਬਾਦਲ ਨੇ ਆਪਣਾ ਦਬਦਬਾ ਕਾਇਮ ਰੱਖਿਆ ਹੈ। ਹਰਸਿਮਰਤ ਕੌਰ ਬਾਦਲ ਨੇ ਹੁਣ ਵੀ ਬਠਿੰਡਾ ਲੋਕ ਸਭਾ ਸੀਟ ਉਤੇ ਵਿਰੋਧੀਆਂ ਨੂੰ 50 ਹਜ਼ਾਰ ਤੋਂ ਜ਼ਿਆਦਾ ਵੋਟਾਂ ਦੇ ਫਰਕ ਨਾਲ ਪਿੱਛੇ ਛੱਡਿਆ ਹੈ ਅਤੇ ਵੱਡੀ ਜਿੱਤ ਹਾਸਿਲ ਕੀਤੀ।