ETV Bharat / state

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੇ ਭਾਜਪਾ 'ਚ ਜਾਣ ਦੀ ਖਬਰ 'ਤੇ ਬੋਲੇ ਹਰਸਿਮਰਤ ਕੌਰ ਬਾਦਲ - Maluka going to BJP is just a rumor - MALUKA GOING TO BJP IS JUST A RUMOR

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੇ ਭਾਜਪਾ 'ਚ ਜਾਣ ਦੀ ਖਬਰ 'ਤੇ ਹਰਸਿਮਰਤ ਕੌਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ, ਉਹਨਾਂ ਕਿਹਾ ਕਿ ਇਹ ਮਹਿਜ਼ ਅਫਵਾਹਾਂ ਹੈ ਇਸ ਲਈ ਅਫਵਾਹਾਂ ਉੱਤੇ ਗੌਰ ਨਾ ਕੀਤਾ ਜਾਵੇ।

Harsimrat Kaur Badal spoke on the news of Sikandar Singh Maluka joining BJP
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੇ ਭਾਜਪਾ 'ਚ ਜਾਣ ਦੀ ਖਬਰ 'ਤੇ ਬੋਲੇ ਹਰਸਿਮਰਤ ਕੌਰ ਬਾਦਲ
author img

By ETV Bharat Punjabi Team

Published : Apr 8, 2024, 11:09 AM IST

ਸਿਕੰਦਰ ਸਿੰਘ ਮਲੂਕਾ ਦੇ ਭਾਜਪਾ 'ਚ ਜਾਣ ਦੀ ਖਬਰ 'ਤੇ ਬੋਲੇ ਹਰਸਿਮਰਤ ਕੌਰ ਬਾਦਲ

ਬਠਿੰਡਾ: 2024 ਦੀਆਂ ਲੋਕ ਸਭਾ ਚੋਣਾ ਦਾ ਐਲਾਨ ਹੁੰਦੇ ਹੀ ਪੰਜਾਬ ਵਿੱਚ ਸਿਆਸੀ ਸਮੀਕਰਨ ਤੇਜ਼ੀ ਨਾਲ ਬਦਲ ਰਹੇ ਹਨ। ਸਿਆਸੀ ਪਾਰਟੀਆਂ 'ਚ ਅਦਲਾ ਬਦਲ਼ੀ ਦਾ ਦੌਰ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਦੇ ਪਰਿਵਾਰ ਸਣੇ ਭਾਜਪਾ 'ਚ ਜਾਣ ਦੀ ਖਬਰ ਨੇ ਵੀ ਇੱਕ ਵਾਰ ਪਾਰਟੀ ਨੂੰ ਹਿਲਾ ਕੇ ਰੱਖ ਦਿੱਤਾ। ਪਰ ਹੁਣ ਮਾਮਲੇ 'ਤੇ ਬੋਲਦੇ ਹੋਏ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ।

ਪਾਰਟੀ ਛੱਡਣ ਦੀਆਂ ਅਫਵਾਹਾਂ : ਉਹਨਾਂ ਕਿਹਾ ਕਿ ਮਲੂਕਾ ਪਰਿਵਾਰ ਬਾਦਲ ਪਰਿਵਾਰ ਦੇ ਬੇਹੱਦ ਕਰੀਬ ਅਤੇ ਖਾਸ ਹੈ। ਉਹ ਪਾਰਟੀ ਛੱਡ ਕੇ ਕੀਤੇ ਵੀ ਨਹੀਂ ਜਾ ਰਹੇ। ਮਲੂਕਾ ਪਰਿਵਾਰ ਬਾਰੇ ਜੋ ਵੀ ਗੱਲਾਂ ਕੀਤੀਆਂ ਜਾ ਰਹੀਆਂ ਹਨ ਉਸ ਸਭ ਮਹਿਜ਼ ਅਫਵਾਹਾਂ ਹਨ। ਪਾਰਟੀ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ,ਪਰ ਅਜਿਹਾ ਨਹੀਂ ਹੋਵੇਗਾ ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਪਾਰਟੀ ਹੈ। ਲੋਕਾਂ ਦਾ ਪਿਆਰ ਅਤੇ ਸਹਿਯੋਗ ਪਾਰਟੀ ਨੂੰ ਮਜਬੂਤ ਬਣਾਉਂਦਾ ਹੈ ਇਸ ਲਈ ਅਜਿਹੀਆਂ ਅਫਵਾਹਾਂ ਦਾ ਪਾਰਟੀ 'ਤੇ ਕੋਈ ਅਸਰ ਨਹੀਂ ਹੁੰਦਾ। ਦੱਸਣਯੋਗ ਹੈ ਕਿ ਮਲੂਕਾ ਦੀ ਨੂੰਹ ਆਈਏਐਸ ਪਰਮਪਾਲ ਕੌਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਮਲੂਕਾ ਦੇ ਬੇਟੇ ਗੁਰਪ੍ਰੀਤ ਸਿੰਘ ਮਲੂਕਾ ਨਾਲ ਜਲਦੀ ਹੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।

ਸੂਤਰਾਂ ਮੁਤਾਬਕ ਮਲੂਕਾ ਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਅੰਤਿਮ ਮੀਟਿੰਗ ਹੋ ਚੁੱਕੀ ਹੈ ਅਤੇ ਭਾਜਪਾ ਜਲਦੀ ਹੀ ਬਠਿੰਡਾ ਸੀਟ ਤੋਂ ਪਰਮਪਾਲ ਕੌਰ ਮਲੂਕਾ ਨੂੰ ਆਪਣਾ ਉਮੀਦਵਾਰ ਐਲਾਨ ਦੇਵੇਗੀ। ਦੱਸਣਯੋਗ ਹੈ ਕਿ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਪਾਰਟੀ ਦੀ ਚੋਣ ਮਨੋਰਥ ਪੱਤਰ ਕਮੇਟੀ ਦੇ ਮੈਂਬਰ ਹਨ।

ਜੋ ਇੱਕ ਦੇ ਨਾ ਹੋ ਸਕੇ ਉਹ ਕਿਸਦੇ ਹੋਣਗੇ: ਇਸ ਦੇ ਨਾਲ ਹੀ ਬਿਤੇ ਦਿਨ ਅਕਾਲੀ ਦਲ ਚੱਡ ਕੇ ਆਪ 'ਚ ਸ਼ਾਮਿਲ ਹੋਏ ਕੌਂਸਲਰਾਂ 'ਤੇ ਬੋਲਏ ਹੋਏ ਉਹਨਾਂ ਕਿਹਾ ਕਿ ਜੋ ਇੱਕ ਪਾਰਟੀ ਦੇ ਨਾ ਹੋਏ ਉਹ ਕਿਸ ਦੇ ਹੋਣਗੇ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਿਹੜੇ ਕੌਂਸਲਰ ਆਪ 'ਚ ਸ਼ਾਮਲ ਹੋਏ ਹਨ, ਉਹ ਪਹਿਲਾਂ ਹੀ ਸਾਡੀ ਪਾਰਟੀ 'ਚੋਂ ਬਾਹਰ ਕੱਡੇ ਜਾ ਚੁਕੇ ਸਨ। ਇਸ ਲਈ ਉਹਨਾਂ ਦਾ ਕਿਸੇ ਵੀ ਪਾਰਟੀ 'ਚ ਜਾਣ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.