ਸ੍ਰੀ ਅਨੰਦਪੁਰ ਸਾਹਿਬ: ਅੱਜ ਦੇਰ ਸ਼ਾਮ ਸ੍ਰੀ ਕੀਰਤਪੁਰ ਸਾਹਿਬ-ਰੂਪਨਗਰ ਕੌਮੀ ਮਾਰਗ ਉੱਪਰ ਪਿੰਡ ਕਲਿਆਣਪੁਰ ਲੋਹੰਡ ਪੁਲ ਦੇ ਨਜ਼ਦੀਕ ਇੱਕ ਟਰੱਕ ਨੂੰ ਪਿੱਛੋਂ ਆ ਰਹੇ ਤੇਜ਼ ਰਫਤਾਰ ਟਰਾਲੇ ਵੱਲੋਂ ਸਾਈਡ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਟਰੱਕ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਨੂੰ ਲੰਘ ਕੇ ਸੜਕ ਦੀ ਦੂਸਰੀ ਸਾਈਡ ਚਲਾ ਗਿਆ। ਇਸ ਕਾਰਨ ਟਰੱਕ ਵਿੱਚ ਸਵਾਰ ਦੋ ਮਜ਼ਦੂਰ ਜਖਮੀ ਹੋ ਗਏ। ਜਿਨਾਂ ਨੂੰ ਮੌਕੇ ਉੱਪਰ ਪੁੱਜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਇਲਾਜ ਲਈ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਦੇ ਜਰੀਏ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਭੇਜ ਦਿੱਤਾ ਗਿਆ।
ਟਰਾਲੇ ਵਲੋਂ ਟਰੱਕ ਨੂੰ ਮਾਰੀ ਟੱਕਰ: ਇਸ ਸਬੰਧੀ ਮੌਕੇ 'ਤੇ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਟਰੱਕ ਜਿਸ ਨੂੰ ਸਰਵਣ ਸਿੰਘ ਚਲਾ ਰਿਹਾ ਸੀ, ਜੋ ਨੰਗਲ ਵਿਖੇ ਸੀਮੇਂਟ ਦੀਆਂ ਬੋਰੀਆਂ ਉਤਾਰ ਕੇ ਵਾਪਸ ਘਨੌਲੀ ਨੂੰ ਜਾ ਰਿਹਾ ਸੀ। ਜਦੋਂ ਇਹ ਟਰੱਕ ਪਿੰਡ ਕਲਿਆਣਪੁਰ ਲੋਹੰਡ ਪੁਲ ਨਜ਼ਦੀਕ ਪੁੱਜਾ ਤਾਂ ਟਰੱਕ ਨੂੰ ਪਿੱਛੋਂ ਆ ਰਹੇ ਇੱਕ ਅਣਪਛਾਤੇ ਟਰਾਲੇ ਵੱਲੋਂ ਸਾਈਡ ਮਾਰ ਦਿੱਤੀ ਗਈ। ਜਿਸ ਕਾਰਨ ਟਰੱਕ ਬੇਕਾਬੂ ਹੋ ਕੇ ਸੜਕ ਦੇ ਵਿਚਕਾਰ ਬਣਿਆ ਡਿਵਾਈਡਰ ਲੰਘ ਕੇ ਸੜਕ ਦੀ ਦੂਸਰੀ ਸਾਈਡ ਚਲਾ ਗਿਆ। ਇਸ ਕਾਰਨ ਟਰੱਕ ਵਿੱਚ ਸਵਾਰ ਸੀਮੇਂਟ ਦੀਆਂ ਬੋਰੀਆਂ ਉਤਾਰਨ ਵਾਲੇ ਦੋ ਮਜ਼ਦੂਰ ਸ਼ਿੰਦੀ ਰਾਮ ਪੁੱਤਰ ਬਾਬੂ ਰਾਮ ਪਿੰਡ ਮਕੋੜੀ ਥਾਣਾ ਸਦਰ ਰੋਪੜ ਅਤੇ ਕਾਲੇ ਲਾਲ ਪੁੱਤਰ ਭਾਰਤ ਲਾਲ ਸ਼ਰਮਾ ਪਿੰਡ ਘਨੌਲੀ ਥਾਣਾ ਸਦਰ ਰੋਪੜ ਜ਼ਖਮੀ ਹੋ ਗਏ।
ਮੰਤਰੀ ਬੈਂਸ ਨੇ ਕੀਤੀ ਮਦਦ: ਇਸ ਦੌਰਾਨ ਬੂੰਗਾ ਸਾਹਿਬ ਤੋਂ ਸ੍ਰੀ ਕੀਰਤਪੁਰ ਸਾਹਿਬ ਵੱਲ ਆ ਰਹੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਾਹਮਣੇ ਸੜਕ ਉੱਪਰ ਗਲਤ ਦਿਸ਼ਾ ਵਿੱਚ ਖੜੇ ਟਰੱਕ ਅਤੇ ਕੁਝ ਲੋਕਾਂ ਨੂੰ ਦੇਖ ਲਿਆ ਅਤੇ ਆਪਣੀ ਗੱਡੀ ਦੇ ਡਰਾਈਵਰ ਨੂੰ ਗੱਡੀ ਰੋਕਣ ਲਈ ਕਿਹਾ, ਅਤੇ ਆਪਣੀ ਕਾਰ ਵਿੱਚੋਂ ਹੇਠਾਂ ਉਤਰ ਕੇ ਟਰੱਕ ਪਾਸ ਆ ਗਏ। ਇਸ ਦੌਰਾਨ ਉਨ੍ਹਾਂ ਨੇ ਸੜਕ ਦੇ ਡਿਵਾਈਡਰ ਉੱਪਰ ਬੈਠੇ ਜ਼ਖ਼ਮੀਆਂ ਨੂੰ ਦੇਖਿਆ ਅਤੇ ਉਨਾਂ ਤੋਂ ਹਾਦਸੇ ਬਾਰੇ ਜਾਣਕਾਰੀ ਹਾਸਿਲ ਕੀਤੀ।
ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ: ਇਸ ਮੌਕੇ ਉਹਨਾਂ ਨੇ ਆਪਣੇ ਡਰਾਈਵਰ ਨੂੰ ਗੱਡੀ ਵਿੱਚ ਜਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਉਣ ਲਈ ਕਿਹਾ, ਪਰ ਇਸ ਦੌਰਾਨ ਨੂਰਪੁਰ ਬੇਦੀ ਨੂੰ ਜਾ ਰਹੇ ਡੀਐਸਪੀ ਅਜੇ ਸਿੰਘ ਸੜਕ 'ਤੇ ਖੜੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦੇਖ ਕੇ ਰੁਕ ਗਏ ਅਤੇ ਸਿੱਖਿਆ ਮੰਤਰੀ ਨੂੰ ਆ ਕੇ ਮਿਲੇ। ਜਿਸ 'ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਡੀਐਸਪੀ ਅਜੇ ਸਿੰਘ ਨੂੰ ਹਦਾਇਤ ਕੀਤੀ ਕਿ ਜਲਦੀ ਤੋਂ ਜਲਦੀ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਇਆ ਜਾਵੇ। ਜਿਸ ਤੋਂ ਬਾਅਦ ਡੀਐਸਪੀ ਅਜੇ ਸਿੰਘ ਦੀ ਹਦਾਇਤ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਨੇ ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਪਹੁੰਚਾ ਦਿੱਤਾ।
ਲੋਕਾਂ ਨੇ ਮੰਤਰੀ ਦੀ ਕੀਤੀ ਸ਼ਲਾਘਾ: ਇਸ ਤੋਂ ਬਾਅਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਆਪਣੇ ਕਾਫਲੇ ਸਮੇਤ ਅੱਗੇ ਚਲੇ ਗਏ। ਮੌਕੇ ਉੱਪਰ ਜੁੜੀ ਭੀੜ ਵਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਮੌਕੇ ਉੱਪਰ ਜ਼ਖ਼ਮੀਆਂ ਦੀ ਮਦਦ ਕਰਨ ਲਈ ਅੱਗੇ ਆਉਣ ਦੀ ਭਰਪੂਰ ਸਲਾਘਾ ਕੀਤੀ ਜਾ ਰਹੀ ਸੀ। ਇਸ ਤੋਂ ਬਾਅਦ ਮੌਕੇ ਉੱਪਰ ਪੁੱਜੇ ਟਰੈਫਿਕ ਪੁਲਿਸ ਸ੍ਰੀ ਕੀਰਤਪੁਰ ਸਾਹਿਬ ਦੇ ਇੰਚਾਰਜ ਏਐਸਆਈ ਬਲਵੰਤ ਸਿੰਘ ਨੇ ਟਰੱਕ ਨੂੰ ਸੜਕ ਦੇ ਵਿਚਕਾਰੋਂ ਹਟਾ ਕੇ ਸਾਈਡ 'ਤੇ ਕਰਵਾਇਆ।
- ਨੰਗਲ ਹੈਡਲ ਨਹਿਰ ਕਿਨਾਰੇ ਬੀਬੀਐਮਪੀ ਦੁਆਰਾ ਬਣਾਏ ਗਏ ਕੁੜੇ ਦੇ ਡੰਪ ਤੇ ਲੱਗੀ ਭਿਆਨਕ ਅੱਗ - Nangal Hadal canal in Rupnagar
- ਘੱਲੂਘਾਰਾ ਦਿਵਸ ਨੂੰ ਲੈ ਕੇ ਭਖੀ ਸਿਆਸਤ, SAD ਨੇ ਕਿਹਾ ਸਾਡੇ ਹੱਕ 'ਚ ਆਉਣਗੇ ਨਤੀਜੇ, ਰਾਜਾ ਵੜਿੰਗ ਨੇ ਵੀ ਆਖੀ ਇਹ ਗੱਲ - Lok Sabha Elections
- ਕੈਪਟਨ ਅਮਰਿੰਦਰ ਸਿੰਘ ਦੇ ਪਿੰਡ ਮਹਿਰਾਜ 'ਚ ਭਾਜਪਾ ਵੱਲੋਂ ਕੀਤੀ ਜਾ ਰਹੀ ਰੈਲੀ ਦੌਰਾਨ ਪਹੁੰਚੇ ਕਿਸਾਨ - Lok Sabha Elections