ਅੰਮ੍ਰਿਤਸਰ : ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਚੋਣ ਜਿੱਤਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਪੁੱਜੇ। ਇਸ ਮੌਕੇ ਉਹਨਾਂ ਕੀਰਤਨ ਸੁਣਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਗੁਰਜੀਤ ਸਿੰਘ ਔਜਲਾ ਨੇ ਕਿਹਾ ਗੁਰੂ ਨਗਰੀ ਦੀ ਜੋ ਸੇਵਾ ਕਰਨ ਦਾ ਤੀਜੀ ਵਾਰ ਉਹਨਾਂ ਨੂੰ ਮੌਕਾ ਮਿਲਿਆ ਹੈ, ਉਸ ਨੂੰ ਉਹ ਤਨ ਮਨ ਧਨ ਦੇ ਨਾਲ ਨਿਭਾਉਂਦੇ ਹੋਏ ਸੇਵਾ ਕਰਨਗੇ।
ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜਦੋਂ ਵੀ ਮੈਂ ਕੋਈ ਕੰਮ ਕਰਦਾ ਹਾਂ ਤਾਂ ਪਹਿਲੇ ਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਲਈ ਜਰੂਰ ਆਉਂਦਾ ਹਾਂ ਅਤੇ ਅੱਜ ਵੀ ਮੈਨੂੰ ਇਹਨਾਂ ਦੇ ਸਦਕਾ ਜਿੱਤ ਪ੍ਰਾਪਤ ਹੋਈ ਹੈ ਜੋ ਤੀਸਰੀ ਵਾਰ ਮੈਂ ਸੰਸਦ ਬਣਿਆ ਹਾਂ ਅਤੇ ਇਹਨਾਂ ਦੀ ਮਿਹਰ ਸਦਕਾ ਹੀ ਬਣਿਆ ਹਾਂ। ਇਸ ਕਰਕੇ ਸਭ ਤੋਂ ਪਹਿਲੋਂ ਗੁਰੂ ਘਰ ਵਿੱਚ ਅੱਜ ਸ਼ੁਕਰਾਨਾ ਕਰਨ ਲਈ ਪੁੱਜਾ ਹਾਂ।
- ਐਮਪੀ ਬਨਣ ਤੋਂ ਬਾਅਦ ਪਹਿਲੀ ਵਾਰ ਘਰ ਪਹੁੰਚੇ ਮੀਤ ਹੇਅਰ ਦਾ ਪਰਿਵਾਰ ਤੇ ਸਮਰਥਕਾਂ ਵਲੋਂ ਸ਼ਾਨਦਾਰ ਸਵਾਗਤ - Meet Hayer great welcome
- ਜਿੱਤ ਤੋਂ ਬਾਅਦ ਸ਼ੇਰ ਸਿੰਘ ਘੁਬਾਇਆ ਨੇ ਫਿਰੋਜ਼ਪੁਰ ਹਲਕੇ ਲਈ ਕੀਤਾ ਵੱਡਾ ਐਲਾਨ - Sher Singh Ghubaya big announcement
- ਕੀ ਅੰਮ੍ਰਿਤਪਾਲ ਸਿੰਘ ਨੂੰ ਆਪਣੀ ਜਿੱਤ ਬਾਰੇ ਪਤਾ ਹੈ ? ਜਾਣੋ ਕੀ ਕਹਿੰਦੇ ਹਨ ਅੰਮ੍ਰਿਤਪਾਲ ਦੇ ਮਾਤਾ-ਪਿਤਾ... - Big statement Amritpal Singh father
ਉਹਨਾਂ ਕਿਹਾ ਕਿ ਮੈਂ ਸੰਗਤ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਮੇਰੇ 'ਤੇ ਵਿਸ਼ਵਾਸ ਜਤਾਇਆ । ਉਹਨਾਂ ਕਿਹਾ ਕਿ ਲੋਕਾਂ ਨੇ ਸੈਕੂਲਰ ਸੋਚ ਨੂੰ ਮਹੱਤਾ ਦਿੱਤੀ ਹੈ, ਇਹਨਾਂ ਦੋਵਾਂ ਪਾਰਟੀਆਂ ਆਮ ਆਦਮੀ ਪਾਰਟੀ ਅਤੇ ਬੀਜੇਪੀ ਨਕਾਰਦਿਆਂ ਕਾਂਗਰਸ ਦੇ ਹੱਕ ਫ਼ਤਵਾ ਦਿੱਤਾ ਹੈ। ਪੰਜਾਬ ਦੇ ਲੋਕਾਂ ਨੇ ਇਹਨਾਂ ਦੋਵਾਂ ਪਾਰਟੀਆਂ ਨੂੰ ਨਕਾਰਿਆ ਹੈ। ਉਹਨਾਂ ਕਿਹਾ ਕਿ ਜਿਹੜੇ ਵੀ ਗੁਰੂ ਨਗਰੀ ਦੇ ਮੁੱਦੇ ਹਨ, ਪਹਿਲ ਦੇ ਅਧਾਰ 'ਤੇ ਹੱਲ ਕੀਤੇ ਜਾਣਗੇ। ਜਿਹੜੇ ਕੰਮ ਰਹਿ ਗਏ ਸਨ, ਉਹ ਕੰਮ ਕੰਮ ਵੀ ਪਹਿਲ ਅਧਾਰ 'ਤੇ ਪੂਰੇ ਕੀਤੇ ਜਾਣਗੇ। ਇਸ ਮੌਕੇ ਉਹਨਾਂ ਦੇ ਨਾਲ ਸੁੱਖ ਔਜਲਾ ਸਮੇਤ ਕਈ ਹੋਰ ਕਾਂਗਰਸੀ ਆਗੂ ਨਾਲ ਸਨ।