ETV Bharat / state

ਸਰਕਾਰ ਦੀ ਨਵੀਂ ਸਕੀਮ:ਨੌਜਵਾਨਾਂ ਦੇ ਕੋਲ ਆਪਣੇ ਵਿਚਾਰ ਸਰਕਾਰ ਨਾਲ ਸਾਂਝੇ ਕਰਨ ਦਾ ਸੁਨਹਿਰੀ ਮੌਕਾ, 15 ਅਗਸਤ ਤੋਂ 15 ਸਤੰਬਰ ਤੱਕ ਕਰਵਾ ਸਕਦੇ ਹੋ ਰਜਿਸਟਰੇਸ਼ਨ - New scheme of Govt

New scheme of Govt: ਭਵਿੱਖ ਦੇ ਟਾਈਕੂਨਸ ਸਕੀਮ ਦੇ ਤਹਿਤ ਨੌਜਵਾਨਾਂ ਦੇ ਲਈ ਅਤੇ ਵਿਦਿਆਰਥੀਆਂ ਦੇ ਲਈ ਇੱਕ ਸੁਨਹਿਰੀ ਮੌਕਾ ਕੱਢਿਆ ਹੈ, ਜਿਸ ਦੇ ਤਹਿਤ ਉਹ ਆਪਣਾ ਆਈਡੀਆ (ਵਿਚਾਰ) ਰੱਖ ਕੇ ਉਸ ਨੂੰ ਵਪਾਰ ਦੇ ਨਾਲ ਜੋੜ ਸਕਦੇ ਹਨ।

NEW SCHEME OF GOVT
NEW SCHEME OF GOVT (ETV Bharat)
author img

By ETV Bharat Punjabi Team

Published : Aug 22, 2024, 8:56 PM IST

NEW SCHEME OF GOVT (ETV Bharat)

ਲੁਧਿਆਣਾ: ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਭਵਿੱਖ ਦੇ ਟਾਈਕੂਨਸ ਸਕੀਮ ਦੇ ਤਹਿਤ ਨੌਜਵਾਨਾਂ ਦੇ ਲਈ ਅਤੇ ਵਿਦਿਆਰਥੀਆਂ ਦੇ ਲਈ ਇੱਕ ਸੁਨਹਿਰੀ ਮੌਕਾ ਕੱਢਿਆ ਹੈ, ਜਿਸ ਦੇ ਤਹਿਤ ਉਹ ਆਪਣਾ ਆਈਡੀਆ (ਵਿਚਾਰ) ਰੱਖ ਕੇ ਉਸ ਨੂੰ ਵਪਾਰ ਦੇ ਨਾਲ ਜੋੜ ਸਕਦੇ ਹਨ। ਇਹ ਖਾਸ ਕਰਕੇ ਉਹਨਾਂ ਹੋਣਹਾਰ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਲਈ ਹਨ, ਜਿਨਾਂ ਦੇ ਕੋਲ ਆਈਡੀਆ ਤਾਂ ਹੈ ਪਰ ਉਸ ਆਈਡੀਆ ਨੂੰ ਐਗਜੀਕਿਊਟ ਕਰਨ ਦੇ ਲਈ ਲੋੜੀਂਦੀ ਆਰਥਿਕ ਸਥਿਤੀ ਨਹੀਂ ਹੈ। ਇਸ ਦੇ ਤਹਿਤ ਹੀ ਇਹਨਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਤੋਂ ਪ੍ਰੈਜੈਂਟੇਸ਼ਨ ਦੇ ਰਾਹੀਂ ਆਈਡੀਆ ਲਏ ਜਾਣਗੇ ਅਤੇ ਜਿਹੜੇ ਆਈਡੀਆ ਅੱਗੇ ਜਾ ਕੇ ਚੰਗੇ ਲੱਗਣਗੇ ਉਹਨਾਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਜਾਵੇਗਾ।

ਇਸ ਸੰਬੰਧੀ ਲੁਧਿਆਣਾ ਦੀ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਦੇ ਨਾਲ ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਅਤੇ ਲੁਧਿਆਣਾ ਤੋਂ ਐਮਐਲਏ ਵੀ ਮੌਜੂਦ ਰਹੇ, ਜਿਨਾਂ ਨੇ ਇਸ ਸਕੀਮ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਇਸ ਦਾ ਲੋਕ ਵੱਧ ਤੋਂ ਵੱਧ ਫਾਇਦਾ ਲੈਣ। ਇਸ ਦਾ ਮੁੱਖ ਮਕਸਦ ਵਪਾਰ ਨੂੰ ਅੱਗੇ ਵਧਾਉਣਾ ਹੈ ਤਾਂ ਜੋ ਪੰਜਾਬ ਦੇ ਨੌਜਵਾਨ ਵੱਧ ਤੋਂ ਵੱਧ ਵਪਾਰ ਵੱਲ ਆਕਰਸ਼ਿਤ ਹੋਣ।

ਉਹਨਾਂ ਕਿਹਾ ਕਿ ਜੇਕਰ ਉਹਨਾਂ ਕੋਲ ਕੋਈ ਆਈਡੀਆ ਹੈ ਤਾਂ ਸਰਕਾਰ ਉਹਨਾਂ ਦੀ ਮਦਦ ਕਰੇਗੀ ਉਹਨਾਂ ਨੂੰ ਸਟਾਰਟ ਅਪ ਲਾਉਣ ਦੇ ਵਿੱਚ ਆਰਥਿਕ ਤੌਰ 'ਤੇ ਵੀ ਸਹਾਇਤਾ ਦੇਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਟੀਵੀ ਸ਼ੋ ਸ਼ਾਰਕ ਟੈਂਕ ਆਈਡੀਆ ਲੈਂਦਾ ਹੈ, ਪ੍ਰੈਜੈਂਟੇਸ਼ਨ ਬਕਾਇਦਾ ਦਿੱਤੀ ਜਾਂਦੀ ਹੈ, ਇਸ ਦੇ ਵਿੱਚ ਵੀ ਇਸੇ ਤਰ੍ਹਾਂ ਮੁਕਾਬਲੇ ਕਰਵਾਏ ਜਾਣਗੇ। ਜਿਸ ਦਾ ਆਈਡੀਆ ਬਿਹਤਰ ਹੋਵੇਗਾ, ਉਸ ਨੂੰ ਅੱਗੇ ਐਗਜੀਕਿਊਟ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹ ਪੰਜਾਬ ਦੇ ਨੌਜਵਾਨਾਂ ਦੇ ਕੋਲ ਇੱਕ ਸੁਨਹਿਰੀ ਮੌਕਾ ਹੈ, ਜਿਸ ਵਿੱਚ ਉਹ ਆਪਣੇ ਹੁਨਰ ਦੀ ਵਰਤੋਂ ਕਰਕੇ ਇਸ ਦਾ ਫਾਇਦਾ ਚੁੱਕ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.