ਚੰਡੀਗੜ੍ਹ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਣਾਅ ਲਗਾਤਾਰ ਬਰਕਰਾਰ ਹੈ। ਇਸੇ ਦੇ ਕਾਰਨ ਅੱਜ ਮੁੜ ਦੋਵੇਂ ਆਹਮੋ-ਸਾਹਮਣੇ ਹੋ ਗਏ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ਼ੁੱਕਰਵਾਰ ਦੁਪਹਿਰ ਚੰਡੀਗੜ੍ਹ ਦੇ ਪੰਜਾਬ ਰਾਜ ਭਵਨ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਗਾਏ ਗਏ ਇਲਜ਼ਾਮਾਂ ਦਾ ਜਵਾਬ ਦਿੱਤਾ। ਰਾਜਪਾਲ ਨੇ ਸੀਐੱਮ ਮਾਨ ਨੂੰ ਆਪਣੇ ਹੀ ਅੰਦਾਜ਼ 'ਚ ਜਵਾਬ ਦਿੰਦਿਆਂ ਕਿਹਾ ਕਿ ਮੈਂ ਅੱਠ ਵਾਰ ਚੋਣ ਲੜਿਆ, ਪੰਜ ਜਿੱਤਿਆ ਤੇ ਤਿੰਨ ਵਾਰ ਹਾਰਿਆ। ਅਜਿਹੇ 'ਚ ਮੇਰਾ ਨਤੀਜਾ 60 ਫੀਸਦੀ ਰਿਹਾ ਹੈ ਪਰ ਸੀਐੱਮ ਮਾਨ ਦਾ ਨਤੀਜਾ ਜ਼ੀਰੋ ਫੀਸਦੀ ਰਿਹਾ ਹੈ। ਇਸ ਦੇ ਨਾਲ ਹੀ ਰਾਜਪਾਲ ਨੇ ਸੂਬੇ ਦੀ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ 'ਤੇ ਵੀ ਹਮਲਾ ਬੋਲਿਆ। ਰਾਜਪਾਲ ਨੇ ਕਿਹਾ, ਮੈਂ ਆਪਣੀਆਂ ਅੱਖਾਂ ਸਾਹਮਣੇ ਕੁਝ ਵੀ ਗਲਤ ਹੁੰਦਾ ਨਹੀਂ ਦੇਖ ਸਕਦਾ।
#WATCH | Punjab Governor Banwarilal Purohit says, " there is no need for the cm (bhagwant mann) to be scared of me...i give time to every party who comes to me. why should the governor be a problem for anybody...i will definitely ask them to do the work that has not been done...it… pic.twitter.com/HCqHWrKHh9
— ANI (@ANI) July 26, 2024
ਮੁੱਖ ਮੰਤਰੀ ਨੂੰ ਪਸੰਦ ਨਹੀਂ: ਰਾਜਪਾਲ ਨੇ ਸੀਐਮ ਭਗਵੰਤ ਮਾਨ ਨੂੰ ਜਵਾਬ ਦਿੰਦਿਆਂ ਕਿਹਾ ਕਿ, ਮੈਂ ਯੂਨੀਵਰਸਿਟੀ ਦਾ ਚਾਂਸਲਰ ਹਾਂ ਪਰ ਸੀਐਮ ਸਾਬ੍ਹ ਨੂੰ ਇਹ ਪਸੰਦ ਨਹੀਂ ਆਇਆ, ਸੀਐੱਮ ਗਵਰਨਰ ਦੀ ਥਾਂ ਖੁਦ ਚਾਂਸਲਰ ਬਣਨਾ ਚਾਹੁੰਦੇ ਹਨ। ਉਨ੍ਹਾਂ ਅੱਗੇ ਆਖਿਆ ਕਿ ਮੈਨੂੰ ਯੂਨੀਵਰਸਿਟੀ ਦੇ ਚਾਂਸਲਰ ਅਹੁਦੇ ਤੋਂ ਹਟਾਉਣ ਲਈ ਵਿਧਾਨ ਸਭਾ ਵਿਚ ਸਪੈਸ਼ਲ ਬਿੱਲ ਲਿਆਂਦਾ ਗਿਆ ਪਰ ਉੱਕਤ ਬਿੱਲ ਨੂੰ ਰਾਸ਼ਟਰਪਤੀ ਨੇ ਰੱਦ ਕਰ ਦਿੱਤਾ। ਗਵਰਨਰ ਨੇ ਕਿਹਾ ਕਿ ਰਾਸ਼ਟਰਪਤੀ ਦਾ ਅਹੁਦਾ ਵੱਡਾ ਹੈ । ਇਸ ਲਈ ਉਹਨਾਂ ਦੀ ਗੱਲ ਮੰਨਣੀ ਚਾਹੀਦੀ ਹੈ, ਵੈਸੇ ਮੁੱਖ ਮੰਤਰੀ ਸਾਬ੍ਹ ਬਹੁਤ ਚੰਗੇ ਹਨ।
#WATCH | Punjab Governor Banwarilal Purohit says, " pakistan cannot fight us directly therefore it always backstabs...earlier there was a lack of coordination. people were scared. but now coordination has been made between bsf, army, nia, ncrb, ib, army intelligence or police… pic.twitter.com/3A3cfjBv0R
— ANI (@ANI) July 26, 2024
ਇਨਾਮ ਦਾ ਐਲਾਨ: ਪ੍ਰੈਸ ਕਾਨਫਰੰਸ ਦੌਰਾਨ ਗਵਰਨਰ ਨੇ ਕਿਹਾ ਕਿ ਮੈਂ ਸਰਹੱਦੀ ਇਲਾਕਿਆਂ ਵਿੱਚ ਜਾਂਦਾ ਰਹਿੰਦਾ ਹਾਂ..ਉਨ੍ਹਾਂ ਵੱਡਾ ਐਲਾਨ ਕਰਦੇ ਹੋਏ ਆਖਿਆ ਕਿ ਅਸੀਂ ਪੰਜਾਬ ਦੇ ਹਰ ਪਿੰਡ ਨੂੰ ਤਿੰਨ ਲੱਖ ਰੁਪਏ ਦੇਵਾਂਗੇ ਜਿੱਥੇ ਨਸ਼ਾ ਖਤਮ ਕੀਤਾ ਜਾਵੇਗਾ ਅਤੇ ਇਹ ਪੈਸਾ ਗਵਰਨਰ ਫੰਡ ਵਿੱਚੋਂ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮੈਂ ਜਦੋਂ ਵੀ ਸਰਹੱਦੀ ਖੇਤਰ ਵਿੱਚ ਜਾਂਦਾ ਹਾਂ ਤਾਂ ਪਿੰਡ ਦੇ ਲੋਕਾਂ ਨਾਲ ਮੀਟਿੰਗਾਂ ਕਰਦਾ ਹਾਂ। ਮੈਂ ਇੱਕ ਪਿੰਡ ਗਿਆ ਜਿੱਥੇ ਕਈ ਔਰਤਾਂ ਵੀ ਆਈਆਂ। ਅਜਿਹੇ 'ਚ ਲੋਕਾਂ 'ਚ ਉਤਸ਼ਾਹ ਵਧੇਗਾ ਕਿ ਔਰਤਾਂ ਵੀ ਅੱਗੇ ਆ ਰਹੀਆਂ ਹਨ। ਦੱਸ ਦਈਏ ਕਿ ਰਾਜਪਾਲ ਦੋ ਦਿਨਾਂ ਪੰਜਾਬ ਦੇ ਦੌਰੇ ਉੱਤੇ ਸਨ। ਉਨ੍ਹਾਂ ਨੇ ਦੌਰੇ ਮਗਰੋਂ ਇਹ ਪ੍ਰੈਸ ਕਾਨਫਰੰਸ ਕੀਤੀ ਹੈ।
- ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਦਾ ਬਿਆਨ, ਕਿਹਾ- ਪੰਜਾਬ ਦੇ ਕਰ ਵਿਭਾਗ ਨੇ ਹਜ਼ਾਰਾਂ ਕਰੋੜ ਰੁਪਏ ਦੇ ਜਾਅਲੀ ਬਿੱਲਾਂ ਦੇ ਘਪਲੇ 'ਤੇ ਕੱਸਿਆ ਸ਼ਿਕੰਜਾ - Fake Bill Scam
- ਲੁਧਿਆਣਾ 'ਚ ਹੋਈ ਪੰਜਾਬ ਵਿਧਾਨ ਸਭਾ ਕਮੇਟੀ ਦੀ ਅਹਿਮ ਮੀਟਿੰਗ, ਵਿਕਾਸ ਕਾਰਜਾਂ 'ਤੇ ਲਏ ਅਹਿਮ ਫੈਸਲੇ - Ludhiana News
- ਸੰਸਦ 'ਚ ਚੰਨੀ ਤੇ ਬਿੱਟੂ ਦੀ ਆਪਸੀ ਤਲਖੀ ਨੂੰ ਲੈਕੇ ਰਾਜ ਕੁਮਾਰ ਵੇਰਕਾ ਦਾ ਬਿਆਨ, ਬਿੱਟੂ ਨੂੰ ਕਿਹਾ... - Raj Kumar Verka