ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਦੇ ਦਿਲ ਦੇ ਰੋਗਾਂ ਦੇ ਵਿਭਾਗ ਨੇ ਇਕ 13 ਸਾਲਾਂ ਬੱਚੀ ਦੇ ਦਿਲ ਦੀ ਅਤਿ ਦੁਰਲੱਭ ਘਾਤਕ ਬਿਮਾਰੀ ਦੀ ਸਫ਼ਲ ਸਰਜਰੀ ਕਰਕੇ ਪੰਜਾਬ ਬਲਕਿ ਪੂਰੇ ਵਿਸ਼ਵ 'ਚ ਅੰਮ੍ਰਿਤਸਰ ਦਾ ਨਾਂ ਉੱਚਾ ਕੀਤਾ ਹੈ। ਇਹ ਇਤਿਹਾਸ ਰਚਣ ਵਾਲੇ ਕਾਰਡੀਓਲੋਜਿਸਟ ਡਾਕਟਰ ਪਰਮਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਮਰਜੀਤ ਕੌਰ (13 ਸਾਲ) ਅੰਮ੍ਰਿਤਸਰ ਨੂੰ ਜਦੋਂ ਉਸ ਦੇ ਮਾਪੇ ਇਲਾਜ ਲਈ ਹਸਪਤਾਲ ਲੈ ਕੇ ਆਏ ਤਾਂ ਇਕੋ-ਕਾਰਡੀਓਗ੍ਰਾਫ਼ੀ ਕਰਨ 'ਤੇ ਪਤਾ ਲੱਗਾ ਕਿ ਉਸ ਦੇ ਦਿਲ 'ਚ ਛੇਕ ਹੈ।
ਸਰੀਰ ਦਾ ਨਹੀਂ ਹੋ ਰਿਹਾ ਸੀ ਵਿਕਾਸ: ਕਾਰਡੀਅਕ ਸੀ. ਟੀ. ਸਕੈਨ ਕਰਨ 'ਤੇ ਇਸ ਦੀ ਪੁਸ਼ਟੀ ਹੋ ਗਈ ਕਿ ਉਕਤ ਬੱਚੀ ਜਮਾਂਦਰੂ ਤੌਰ 'ਤੇ 'ਰਾਈਟ ਪਲਮਨਰੀ ਆਰਟਰੀ ਟੂ ਲੈਫ਼ਟ ਏਟਰੀਅਮ ਫ਼ਿਜ਼ੂਲਾ' ਬਿਮਾਰੀ ਨਾਲ ਪੀੜਤ ਸੀ। ਜਿਸ ਦੇ ਚੱਲਦਿਆਂ ਉਸ ਦੀ ਪਲਮਨਰੀ ਆਰਟੀ 'ਚੋਂ ਇਕ ਨਾੜੀ ਨਿਕਲ ਕੇ ਦਿਲ ਦੇ ਖੱਬੇ ਪਾਸੇ ਚਲੀ ਗਈ ਸੀ, ਜਿਸ ਨਾਲ ਉਸ ਦੇ ਦਿਲ 'ਚ ਗੰਦਾ ਖੂਨ ਆਕਸੀਜਨ ਯੁਕਤ ਚੰਗੇ ਖੂਨ 'ਚ ਮਿਕਸ ਹੋ ਰਿਹਾ ਸੀ। ਸਰੀਰ ਦੇ ਅੰਗਾਂ 'ਚ ਆਕਸੀਜਨ ਦੀ ਸਪਲਾਈ ਨਾ ਹੋਣ ਕਰਕੇ ਜਿੱਥੇ ਸਰੀਰਕ ਪੱਖੋਂ ਉਸ 'ਚ ਵਾਧਾ ਨਹੀਂ ਹੋ ਰਿਹਾ ਸੀ, ਉੱਥੇ ਹੀ ਉਸ ਦੇ ਪੂਰੇ ਸਰੀਰ ਦਾ ਰੰਗ ਵੀ ਨੀਲਾ ਪੈ ਚੁੱਕਿਆ ਸੀ। ਉਨ੍ਹਾਂ ਕਿਹਾ ਕਿ ਅਜਿਹੇ ਮਰੀਜ਼ਾਂ ਦੀ ਜ਼ਿੰਦਗੀ ਦੇ ਚੌਥੇ ਦਹਾਕੇ ਤੱਕ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ।
ਇਸ ਤਰ੍ਹਾਂ ਦਿਲ ਦਾ ਛੇਕ ਕੀਤਾ ਬੰਦ: ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਸੰਨ 1950 'ਚ ਐਲਐਨ ਫ਼ਰਿਡਰਿਚ ਨਾਂ ਦੇ ਅਮਰੀਕੀ ਵਿਗਿਆਨੀ ਨੇ ਇਸ ਬਿਮਾਰੀ ਬਾਰੇ ਜਾਣਕਾਰੀ ਜਨਤਕ ਕੀਤੀ ਸੀ ਅਤੇ ਉਸ ਤੋਂ ਬਾਅਦ ਹੁਣ ਤੱਕ ਇਸ ਘਾਤਕ ਬਿਮਾਰੀ ਦੇ ਪੂਰੇ ਵਿਸ਼ਵ 'ਚ 100 ਤੋਂ ਵੀ ਘੱਟ ਕੇਸ ਰਜਿਸਟਰਡ ਹੋਏ ਹਨ। ਡਾ. ਪਰਮਿੰਦਰ ਸਿੰਘ ਨੇ ਦੱਸਿਆ ਕਿ ਇਸ ਬਿਮਾਰੀ ਦੇ ਇਲਾਜ ਲਈ ਮੇਜਰ ਬਾਈਪਾਸ ਸਰਜਰੀ ਦੀ ਜ਼ਰੂਰਤ ਹੁੰਦੀ ਹੈ, ਪਰ ਉਨ੍ਹਾਂ ਆਪਣੀ ਸਹਿਯੋਗੀ ਡਾਕਟਰਾਂ ਦੀ ਟੀਮ ਦੇ ਸਹਿਯੋਗ ਨਾਲ ਨਵੀਂ ਤਕਨੀਕ ਦੇ ਚੱਲਦਿਆਂ ਬਿੰਨਾਂ ਚੀਰਫਾੜ ਕੀਤੇ ਜਾਂ ਕੋਈ ਟਾਂਕਾ ਲਗਾਏ ਕੈਥੇਟਰ ਰਾਹੀਂ ਐਨਜੀਓਗ੍ਰਾਫ਼ੀ ਕਰਕੇ ਪੀ. ਡੀ. ਏ. ਡਿਵਾਈਸ ਲਗਾ ਕੇ ਦਿਲ ਦਾ ਛੇਕ ਬੰਦ ਕਰ ਦਿੱਤਾ।
ਬੱਚੀ ਦਾ ਰੰਗ ਨੀਲੇ ਤੋਂ ਹੋਇਆ ਗੁਲਾਬੀ: ਉਨ੍ਹਾਂ ਦੱਸਿਆ ਕਿ ਸਰਜਰੀ ਦੇ ਦੌਰਾਨ ਹੀ ਸਿਮਰਜੀਤ ਕੌਰ ਦਾ ਆਕਸੀਜਨ ਲੈਵਲ 70 ਫ਼ੀਸਦੀ ਤੋਂ ਵੱਧ ਕੇ 100 ਫ਼ੀਸਦੀ ਤੱਕ ਪਹੁੰਚ ਗਿਆ ਅਤੇ ਉਸ ਦਾ ਰੰਗ ਵੀ ਨੀਲੇ ਤੋਂ ਗੁਲਾਬੀ ਰੰਗ 'ਚ ਤਬਦੀਲ ਹੋ ਗਿਆ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਆਯੂਸ਼ਮਾਨ ਕਾਰਡ ਦੀ ਬਦੌਲਤ ਉਕਤ ਬੱਚੀ ਦੇ ਵਾਰਸਾਂ ਦਾ ਇਲਾਜ 'ਤੇ ਕੋਈ ਵੀ ਖ਼ਰਚ ਨਹੀਂ ਆਇਆ ਹੈ ਅਤੇ 14 ਜੁਲਾਈ ਨੂੰ ਉਸ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਜਾਵੇਗਾ।
- ਸਰਕਾਰ ਨੇ ਨਹੀਂ ਕੀਤੇ ਕੋਈ ਪ੍ਰਬੰਧ ! ਸਿਖਰ 'ਤੇ ਬਿਆਸ ਦਰਿਆ ਦਾ ਪਾਣੀ, ਗੋਤਾਖੋਰਾਂ ਨੇ ਦੱਸੇ ਪਾਣੀ ਦੇ ਮੌਜੂਦਾ ਹਾਲਾਤ - Water level in Beas river
- ਅੰਮ੍ਰਿਤਸਰ ਵਿੱਚ ਹਾਵੜਾ ਐਕਸਪ੍ਰੈਸ 'ਚ ਲੱਗੀ ਭਿਆਨਕ ਅੱਗ, ਯਾਤਰੀਆਂ 'ਚ ਦਹਿਸ਼ਤ, ਇੱਕ ਔਰਤ ਜ਼ਖਮੀ - AMRITSAR HOWRAH FIRE IN TRAIN
- ਸਾਊਦੀ ਅਰਬ 'ਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ, ਪਿੰਡ 'ਚ ਛਾਇਆ ਮਾਤਮ - Death of Saudi Arabian youth