ਲੁਧਿਆਣਾ: ਪੰਜਾਬ ਦੇ ਲੋਕਾਂ ਨੂੰ ਜਲਦ ਤੋਂ ਜਲਦ ਹਲਵਾਰਾ ਏਅਰਪੋਰਟ ਤੋਂ ਫਲਾਈਟ ਮਿਲ ਸਕੇਗੀ। ਇਸ ਸਬੰਧੀ ਲੁਧਿਆਣਾ ਦੇ ਡਿਪਟੀ ਕਮਿਸ਼ਨ ਜਤਿੰਦਰ ਜੋਰਵਾਲ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਹੈ ਕਿ ਅੱਜ ਵੱਖ-ਵੱਖ ਵਿਭਾਗਾਂ ਦੀ ਮੀਟਿੰਗ ਹਲਵਾਰਾ ਏਅਰਪੋਰਟ 'ਤੇ ਸੱਦੀ ਗਈ ਸੀ। ਉਹਨਾਂ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਹੋਰ ਵਿਭਾਗਾਂ ਵੱਲੋਂ ਸਾਰੀਆਂ ਹੀ ਕਾਗਜ਼ੀ ਕਾਰਵਾਈਆਂ ਪੂਰੀਆਂ ਕਰ ਲਈਆਂ ਹਨ।
ਜਲਦ ਪੂਰੇ ਹੋਣਗੇ ਬਾਕੀ ਕੰਮ
ਉਹਨਾਂ ਕਿਹਾ ਕਿ ਹੁਣ ਸਿਰਫ ਏਅਰ ਫੋਰਸ ਅਤੇ ਕੁਝ ਹੋਰ ਸਰਕਾਰ ਪੱਖੋਂ ਕੁਝ ਪਰਮਿਸ਼ਨਾਂ ਬਾਕੀ ਨੇ, ਜਿਨਾਂ ਦੇ ਜਲਦ ਪੂਰੇ ਹੋਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਜਲਦ ਹੀ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ ਅਤੇ ਹਲਵਾਰਾ ਏਅਰਪੋਰਟ ਤੋਂ ਫਲਾਈਟਾਂ ਸ਼ੁਰੂ ਹੋ ਜਾਣਗੀਆਂ। ਇਸ ਤੋਂ ਪਹਿਲਾਂ ਹਲਵਾਰਾ ਏਅਰਪੋਰਟ ਦੀਆਂ ਕਈ ਡੈਡਲਾਈਨ ਲੰਘ ਚੁੱਕੀਆਂ ਹਨ। ਨਵੀਂ ਡਾਇਟ ਲਾਈਨ ਮਾਰਚ 2025 ਮਿੱਥੀ ਗਈ ਸੀ ਇਸ ਕਰਕੇ ਹੁਣ ਕੰਮ ਜੋਰਾ ਸ਼ੋਰਾਂ ਨਾਲ ਚੱਲ ਰਿਹਾ ਹੈ।
ਈਟੀਵੀ ਦੀ ਖ਼ਬਰ ਦਾ ਹੋਇਆ ਅਸਰ
ਏਅਰਪੋਰਟ ਦੇ ਅੰਦਰ ਟਰਮੀਨਲ ਅਤੇ ਇਮਾਰਤ ਦਾ ਕੰਮ ਲਗਭਗ ਮੁਕੰਮਲ ਹੋ ਚੁੱਕਾ ਹੈ। ਲਗਾਤਾਰ ਰਾਜ ਸਭਾ ਮੈਂਬਰ ਲੁਧਿਆਣਾ ਸੰਜੀਵ ਅਰੋੜਾ ਵੱਲੋਂ ਵੀ ਇਹ ਮੁੱਦਾ ਕੇਂਦਰ ਦੀ ਰੱਖਿਆ ਮੰਤਰੀ ਦੇ ਕੋਲ ਚੁੱਕਿਆ ਗਿਆ ਸੀ ਅਤੇ ਪਰਮਿਸ਼ਨਾਂ ਪੂਰੀਆਂ ਹੋਣ ਤੋਂ ਬਾਅਦ ਏਅਰ ਇੰਡੀਆ ਦੇ ਦੋ ਜਹਾਜ਼ ਹਲਵਾਰਾ ਏਅਰਪੋਰਟ ਤੋਂ ਜਲਦ ਹੀ ਉਡਾਨਾਂ ਭਰਦੇ ਹੋਏ ਵਿਖਾਈ ਦੇਣਗੇ। ਸਾਡੀ ਟੀਮ ਵੱਲੋਂ ਬੀਤੇ ਦਿਨ ਇਸ ਸਬੰਧੀ ਪ੍ਰਮੁੱਖਤਾ ਨਾਲ ਖ਼ਬਰ ਵੀ ਨਸ਼ਰ ਕੀਤੀ ਗਈ ਸੀ ਜਿਸ ਤੋਂ ਬਾਅਦ ਹਰਕਤ ਦੇ ਵਿੱਚ ਆਉਂਦੇ ਹੋਏ ਪ੍ਰਸ਼ਾਸਨ ਵੱਲੋਂ ਕੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ।
- ਭਾਰਤੀ ਰੇਲਵੇ ਦਾ WhatsApp ਨੰਬਰ ਕਰ ਲਓ ਸੇਵ, ਹੁਣ ਹੋਰ ਅਸਾਨ ਹੋਵੇਗੀ ਯਾਤਰਾ, ਮਿਲੇਗੀ PNR ਤੋਂ ਲੈ ਕੇ ਹਰ ਸਬੰਧਤ ਜਾਣਕਾਰੀ
- ਹੁਣ ਤਾਂ ਬੱਚਿਆਂ ਨੇ ਵੀ ਦੱਸ ਦਿੱਤਾ ਚਾਈਨਾ ਡੋਰ ਵਰਤਣ ਵਾਲਿਆਂ ਲਈ ਕੀ ਹੋਵੇ ਸਜ਼ਾ ... ਉਤੋਂ ਸਾਬਕਾ ਕੌਂਸਲਰ ਦਾ ਡੋਰ ਖਿਲਾਫ ਅਨੋਖਾ ਪ੍ਰਦਰਸ਼ਨ
- 53 ਦਿਨਾਂ ਲਈ ਟ੍ਰੇਨਾਂ ਰੱਦ, ਜਾਣੋ ਕਿਹੜੀਆਂ-ਕਿਹੜੀਆਂ ਟ੍ਰੇਨਾਂ ਨੂੰ ਕਿਉਂ ਕੀਤਾ ਕੈਂਸਲ?
- ਖਨੌਰੀ ਬਾਰਡਰ ਉੱਤੇ ਮਰਨ ਵਰਤ ’ਤੇ ਬੈਠਾ 111 ਕਿਸਾਨਾਂ ਦਾ ਜਥਾ, ਕਿਹਾ- ਡੱਲੇਵਾਲ ਤੋਂ ਪਹਿਲਾਂ ਹੋਵੇਗੀ ਸਾਡੀ ਸ਼ਹਾਦਤ