ਬਠਿੰਡਾ: ਬਠਿੰਡਾ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸੰਬੰਧਿਤ ਚਾਰ ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਨ੍ਹਾਂ ਕੋਲੋਂ 10 ਅਸਲੇ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਫੜੇ ਗਏ ਗੁਰਗਿਆਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।
ਚਾਰ ਗੁਰਗੇ ਕੀਤੇ ਕਾਬੂ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਨੇ ਦੱਸਿਆ ਕਿ ਸੀ ਆਈ.ਏ ਸਟਾਫ-1 ਬਠਿੰਡਾ ਦੀ ਟੀਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿੱਚ ਬਾਹੱਦ ਨਹਿਰ ਪਟੜੀ, ਨੇੜੇ ਰਿੰਗ ਰੋਡ ਬਠਿੰਡਾ ਜਾ ਰਹੇ ਸੀ। ਜਿੱਥੇ ਉਹਨਾਂ ਨੂੰ 4 ਵਿਅਕਤੀ ਇੱਕ ਮੋਟਰਸਾਈਕਲ ਪਰ ਸਵਾਰ ਜਾਂਦੇ ਮਿਲੇ, ਜਿਹਨਾਂ ਪਾਸ ਇੱਕ ਕਿੱਟ ਬੈਗ ਸੀ। ਪੁਲਿਸ ਪਾਰਟੀ ਵੱਲੋਂ ਸ਼ੱਕ ਹੋਣ 'ਤੇ ਇਹਨਾਂ ਨੂੰ ਰੋਕਿਆ ਗਿਆ ਤੇ ਇੰਨ੍ਹਾਂ ਤੋਂ ਪੁੱਛਗਿਛ ਕਰਕੇ ਤਲਾਸ਼ੀ ਲਈ ਗਈ। ਇਹਨਾਂ ਤੋਂ ਵੱਖ-ਵੱਖ ਕਿਸਮ ਦੇ ਦੇਸੀ ਅਸਲੇ ਬਰਾਮਦ ਹੋਏ ਹਨ। ਜਿਹਨਾਂ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਥਾਣਾ ਕੈਨਾਲ ਕਲੋਨੀ 'ਚ ਰਜਿਸਟਰ ਕੀਤਾ ਗਿਆ ਹੈ।
ਪੁਲਿਸ ਨੇ ਅਸਲਾ ਕੀਤਾ ਬਰਾਮਦ: ਇਸ ਦੇ ਨਾਲ ਹੀ ਜਾਣਕਾਰੀ ਦਿੰਦਿਆਂ ਐਸਐਸਪੀ ਬਠਿੰਡਾ ਨੇ ਦੱਸਿਆ ਕਿ ਇੰਨ੍ਹਾਂ ਕੋਲੋਂ ਮਿਲੇ ਕਿੱਟ ਬੈਗ ਵਿੱਚੋਂ 05 ਪਿਸਤੋਲ ਦੇਸੀ 32 ਬੋਰ, 3 ਪਿਸਤੋਲ ਦੇਸੀ ਕੱਟੇ 12 ਬੋਰ , 1 ਪਿਸਤੋਲ ਦੇਸੀ ਕੱਟਾ 315 ਬੋਰ, 1 ਰਿਵਾਲਵਰ 32 ਬੋਰ, 10 ਰੌਂਦ 32 ਬੋਰ, 03 ਕਾਰਤੂਸ 12 ਬੋਰ ਬਰਾਮਦ ਹੋਏ ਹਨ ਅਤੇ ਨਾਲ ਹੀ ਇੱਕ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ, ਜਿਸ 'ਤੇ ਸਵਾਰ ਹੋ ਕੇ ਇਹ ਜਾ ਰਹੇ ਸਨ।
ਮੁਲਜ਼ਮਾਂ ਦੇ ਗੈਂਗਸਟਰਾਂ ਨਾਲ ਸਬੰਧ: ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰਾਮ ਕੁਮਾਰ ਉਰਫ ਬਈਆਂ, ਸੰਦੀਪ ਨਾਗਰ ਉਰਫ ਨਾਗਰ , ਹਰਮਨਪ੍ਰੀਤ ਸਿੰਘ ਉਰਫ ਹਰਮਨ, ਮਨੀਸ਼ ਕੁਮਾਰ ਰਾਮਾ ਮੰਡੀ ਵਜੋ ਹੋਈ ਹੈ। ਐਸਐਸਪੀ ਨੇ ਕਿਹਾ ਕਿ ਮੁੱਢਲੀ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਅਸਲੇ ਫਿਰੋਜਾਬਾਦ ਉੱਤਰ ਪ੍ਰਦੇਸ਼ ਤੋ ਲੈ ਕੇ ਆਏ ਹਨ। ਮੁਲਜ਼ਮ ਹਰਮਨਪ੍ਰੀਤ ਸਿੰਘ ਉਰਫ ਹਰਮਨ ਦੇ ਸਬੰਧ ਗੈਂਗਸਟਰ ਵਿੱਕੀ ਗੌਂਡਰ ਗਰੁੱਪ ਨਾਲ ਸਨ ਪਰ ਹੁਣ ਇਹਨਾਂ ਦੇ ਸਬੰਧ ਮਨਪ੍ਰੀਤ ਸਿੰਘ ਉਰਫ ਮੰਨਾ ਗੈਂਗਸਟਰ (ਲਾਰੈਂਸ ਬਿਸ਼ਨੋਈ ਗਰੁੱਪ) ਨਾਲ ਹਨ। ਇਸ ਤੋਂ ਇਲਾਵਾ ਦੂਜਾ ਮੁਲਜ਼ਮ ਸੰਦੀਪ ਨਾਗਰ ਦੇ ਸਬੰਧ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਕੇਕੜਾ ਕਾਲਿਆਵਾਲੀ ਨਾਲ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਜਿਹਨਾਂ ਦੀ ਡੂੰਘਾਈ ਨਾਲ ਪੁੱਛ ਕੀਤੀ ਜਾਵੇਗੀ ਕਿਉਂਕਿ ਇੰਨ੍ਹਾਂ ਤੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
- ਹਾਈਕੋਰਟ ਦੀ ਸਖ਼ਤੀ ! ਸਸਪੈਂਡ ਆਈਜੀ ਉਮਰਾ ਨੰਗਲ 5 ਸਾਲ ਬਾਅਦ ਬਹਾਲ - IG Umranangal Reinstated
- ਅੰਮ੍ਰਿਤਸਰ 'ਚ ਰਾਸ਼ਟਰੀ ਭਗਵਾ ਸੈਨਾ ਦੇ ਆਗੂ ਨੂੰ ਮਾਰੀ ਗੋਲੀ, ਸੀਸੀਟੀਵੀ 'ਚ ਕੈਦ ਮੁਲਜ਼ਮਾਂ ਦੀ ਤਸਵੀਰ - shot fire in Amritsar
- ਆਖ਼ਿਰਕਾਰ ਕਿਉਂ ਰੁਕੇ ਕੇਂਦਰ ਤੋਂ ਆਉਣ ਵਾਲੇ ਫੰਡ, ਕਿਉਂ ਟੈਕਸਟਾਈਲ ਪਾਰਕ ਹੋਇਆ ਰੱਦ, ਪੜ੍ਹੋ ਖ਼ਾਸ ਰਿਪੋਰਟ - Why funds coming from center stop