ETV Bharat / state

ਚੰਡੀਗੜ੍ਹ ਕੋਰਟ ਕੰਪਲੈਕਸ 'ਚ ਚੱਲੀ ਗੋਲੀ, AIG ਸਹੁਰੇ ਨੇ 'ਚ IRS ਜਵਾਈ ਤੇ ਕੀਤੀ ਫਾਇਰਿੰਗ, ਹੋਈ ਮੌਤ - AIG father in law shot son in law

author img

By ETV Bharat Punjabi Team

Published : Aug 3, 2024, 4:50 PM IST

Updated : Aug 3, 2024, 6:10 PM IST

AIG father in law shot son in law : ਚੰਡੀਗੜ੍ਹ ਸੈਕਟਰ 43 ਜ਼ਿਲ੍ਹਾ ਅਦਾਲਤ ਦੇ ਸਰਵਿਸ ਬਲਾਕ ਦੀ ਦੂਜੀ ਮੰਜ਼ਿਲ 'ਤੇ ਸਥਿਤ ਮੀਡੀਏਸ਼ਨ ਸੈਂਟਰ 'ਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੁਪਹਿਰ 2 ਵਜੇ ਵਾਪਰੀ ਇਸ ਗੋਲੀਬਾਰੀ ਨਾਲ ਅਦਾਲਤ ਦੇ ਚੌਗਿਰਦੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਕੀ ਹੈ ਮਾਮਲਾ ਪੜ੍ਹੋ ਪੂਰੀ ਖਬਰ...

AIG father in law shot son in law
ਸਹੁਰੇ ਵੱਲੋਂ ਜਵਾਈ ਦਾ ਕਤਲ (Etv Bharat (ਪੱਤਰਕਾਰ, ਚੰਡੀਗੜ੍ਹ))

ਚੰਡੀਗੜ੍ਹ : ਚੰਡੀਗੜ੍ਹ ਸੈਕਟਰ 43 ਜ਼ਿਲ੍ਹਾ ਅਦਾਲਤ ਦੇ ਸਰਵਿਸ ਬਲਾਕ ਦੀ ਦੂਜੀ ਮੰਜ਼ਿਲ 'ਤੇ ਸਥਿਤ ਵਿਚੋਲਗੀ ਕੇਂਦਰ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਉਥੇ ਗੋਲੀਆਂ ਚੱਲਣ ਦੀ ਆਵਾਜ਼ ਗੂੰਜਣ ਲੱਗੀ। ਦਰਅਸਲ, ਵਿਚੋਲਗੀ ਕੇਂਦਰ ਵਿਚ ਪਰਿਵਾਰਕ ਝਗੜੇ ਦੀ ਸੁਣਵਾਈ ਹੋ ਰਹੀ ਸੀ। ਇਸ ਦੌਰਾਨ ਝਗੜੇ ਦੌਰਾਨ ਸਹੁਰੇ ਨੇ ਜਵਾਈ 'ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਤੋਂ ਬਾਅਦ ਜ਼ਖ਼ਮੀ ਜਵਾਈ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।

ਤਲਾਕ ਦੇ ਮਾਮਲੇ ਨੂੰ ਲੈ ਕੇ ਵਿਚੋਲਗੀ ਕੇਂਦਰ ਪਹੁੰਚੀਆਂ ਹੋਈਆਂ ਸਨ ਦੋਵੇਂ ਧਿਰਾਂ : ਜਾਣਕਾਰੀ ਮੁਤਾਬਿਕ ਦੋਵੇਂ ਧਿਰਾਂ ਤਲਾਕ ਦੇ ਮਾਮਲੇ ਨੂੰ ਲੈ ਕੇ ਵਿਚੋਲਗੀ ਕੇਂਦਰ ਪਹੁੰਚੀਆਂ ਹੋਈਆਂ ਸਨ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਖੇਤੀਬਾੜੀ ਵਿਭਾਗ ਵਿੱਚ ਆਈਆਰਐਸ ਦਾ ਅਧਿਕਾਰੀ ਸੀ। ਉਸ ਦੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਜਿਸ ਕਰਕੇ ਉਹ ਜ਼ਿਲ੍ਹਾ ਅਦਾਲਤ ਦੇ ਵਿਚੋਲਗੀ ਕੇਂਦਰ ਵਿਚ ਪਹੁੰਚ ਗਿਆ। ਦੋਵਾਂ ਧਿਰਾਂ ਵਿੱਚ ਝਗੜਾ ਹੋਣ ’ਤੇ ਪੰਜਾਬ ਪੁਲਿਸ ਦੇ ਸਾਬਕਾ ਏਆਈਜੀ ਨੇ ਆਪਣੇ ਜਵਾਈ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮੁਲਜ਼ਮ ਦੀ ਪਛਾਣ ਸਾਬਕਾ ਏਆਈਜੀ ਮਾਲਵਿੰਦਰ ਸਿੰਘ ਸਿੱਧੂ ਵਜੋਂ ਹੋਈ ਹੈ। ਜਦੋਂਕਿ ਮਰਨ ਵਾਲਾ ਜਵਾਈ ਖੇਤੀਬਾੜੀ ਵਿਭਾਗ ਵਿੱਚ ਆਈ.ਆਰ.ਐਸ. ਸੀ।

ਮੁਲਜ਼ਮ ਨੇ ਆਪਣੀ ਬੰਦੂਕ ਵਿੱਚੋਂ ਚਾਰ ਤੋਂ ਪੰਜ ਗੋਲੀਆਂ ਚਲਾਈਆਂ : ਪੁਲਿਸ ਮੁਤਾਬਿਕ ਹਰਪ੍ਰੀਤ ਅਤੇ ਉਸ ਦੀ ਪਤਨੀ ਵਿਚਕਾਰ ਪਿਛਲੇ ਕਾਫੀ ਸਮੇਂ ਤੋਂ ਤਲਾਕ ਦਾ ਮਾਮਲਾ ਚੱਲ ਰਿਹਾ ਸੀ। ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵਿੱਚਕਾਰ ਗੱਲਬਾਤ ਚੱਲ ਰਹੀ ਸੀ ਤਾਂ ਕਿਸੇ ਗੱਲ ਨੂੰ ਲੈ ਕੇ ਮੁਲਜ਼ਮ ਨੇ ਆਪਣੀ ਬੰਦੂਕ ਵਿੱਚੋਂ ਚਾਰ ਤੋਂ ਪੰਜ ਗੋਲੀਆਂ ਚਲਾ ਦਿੱਤੀਆਂ। ਇਨ੍ਹਾਂ ਵਿੱਚੋਂ ਦੋ ਗੋਲੀਆਂ ਮ੍ਰਿਤਕ ਨੂੰ ਲੱਗੀਆਂ। ਇੱਕ ਗੋਲੀ ਕਮਰੇ ਦੇ ਦਰਵਾਜ਼ੇ ਅੰਦਰ ਜਾ ਵੱਜੀ। ਗੋਲੀ ਦੀ ਆਵਾਜ਼ ਸੁਣਦੇ ਹੀ ਅਦਾਲਤ 'ਚ ਹੰਗਾਮਾ ਹੋ ਗਿਆ। ਮੌਕੇ 'ਤੇ ਪਹੁੰਚੇ ਵਕੀਲਾਂ ਨੇ ਮੁਲਜ਼ਮ ਨੂੰ ਫੜ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ, ਨਾਲ ਹੀ ਜ਼ਖਮੀ ਜਵਾਈ ਨੂੰ ਗੰਭੀਰ ਹਾਲਤ ਵਿਚ ਸੈਕਟਰ-16 ਦੇ ਹਸਪਤਾਲ ਲਿਜਾਇਆ ਗਿਆ ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ।

ਜਦੋਂ ਇਹ ਹੰਗਾਮਾ ਅਦਾਲਤ ਦੇ ਅਹਾਤੇ ਵਿਚ ਹੋਇਆ ਤਾਂ ਕੁਝ ਜੱਜ ਵੀ ਮੌਕੇ 'ਤੇ ਪਹੁੰਚ ਗਏ ਸਨ। ਹੁਣ ਸੈਕਟਰ 36 ਥਾਣੇ ਦੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ ਵੱਡਾ ਸਵਾਲ ਇਹ ਹੈ ਕਿ ਮੁਲਜ਼ਮ ਹਥਿਆਰਾਂ ਨਾਲ ਅਦਾਲਤ ਦੇ ਅੰਦਰ ਕਿਵੇਂ ਦਾਖ਼ਲ ਹੋਏ।

Last Updated : Aug 3, 2024, 6:10 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.